Team India Head Coach: ਟੀਮ ਇੰਡੀਆ ਦੇ ਹੈੱਡ ਕੋਚ ਨਹੀਂ ਬਣਨਾ ਚਾਹੁੰਦੇ ਇਹ 3 ਦਿੱਗਜ, BCCI ਹੁਣ ਕਿਸ ਨੂੰ ਸੌਂਪੇਗੀ ਜ਼ਿੰਮੇਵਾਰੀ
Team India New Coach: ਜਸਟਿਨ ਲੈਂਗਰ ਸਮੇਤ ਤਿੰਨ ਦਿੱਗਜਾਂ ਨੇ ਭਾਰਤੀ ਕ੍ਰਿਕਟ ਟੀਮ ਦਾ ਕੋਚ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਬੀਸੀਸੀਆਈ ਹੁਣ ਮੁੱਖ ਕੋਚ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੇਗੀ ।
Team India New Coach: ਭਾਰਤੀ ਕ੍ਰਿਕਟ ਟੀਮ ਨੂੰ ਨਵੇਂ ਮੁੱਖ ਕੋਚ ਦੀ ਤਲਾਸ਼ ਹੈ। ਸਾਬਕਾ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਅਹੁਦੇ ਲਈ ਬਿਨੈ ਕਰਨ ਦੀ ਆਖਰੀ ਮਿਤੀ ਤੈਅ ਕੀਤੀ ਹੈ। 27 ਮਈ ਤੋਂ ਬਾਅਦ ਅਰਜ਼ੀਆਂ ਬੰਦ ਹੋ ਜਾਣਗੀਆਂ। ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਤਿੰਨ ਦਿੱਗਜਾਂ ਨੇ ਇਹ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਸਾਬਕਾ ਖਿਡਾਰੀਆਂ ਰਿਕੀ ਪੋਂਟਿੰਗ, ਜਸਟਿਨ ਲੈਂਗਰ ਅਤੇ ਐਂਡੀ ਫਲਾਵਰ ਨੇ ਟੀਮ ਇੰਡੀਆ ਦਾ ਮੁੱਖ ਕੋਚ ਬਣਨ ਤੋਂ ਇਨਕਾਰ ਕਰ ਦਿੱਤਾ ਹੈ।
ਲਖਨਊ ਸੁਪਰ ਜਾਇੰਟਸ ਦੇ ਕੋਚ ਜਸਟਿਨ ਲੈਂਗਰ ਨੇ ਟੀਮ ਇੰਡੀਆ ਦਾ ਕੋਚ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੇ ਹੈਰਾਨੀਜਨਕ ਬਿਆਨ ਦਿੱਤਾ ਹੈ। ਕ੍ਰਿਕਇੰਫੋ ਦੀ ਖਬਰ ਮੁਤਾਬਕ ਲੈਂਗਰ ਨੇ ਕਿਹਾ, ''ਮੈਂ ਕੇਐੱਲ ਰਾਹੁਲ ਨਾਲ ਗੱਲ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਟੀਮ 'ਚ ਕਿੰਨੀ ਰਾਜਨੀਤੀ ਹੈ ਅਤੇ ਕਿੰਨਾ ਦਬਾਅ ਹੈ। ਇਹ ਆਈਪੀਐਲ ਨਾਲੋਂ ਟੀਮ ਇੰਡੀਆ ਵਿੱਚ ਹਜ਼ਾਰ ਗੁਣਾ ਵੱਧ ਹੈ। ਰਾਹੁਲ ਦੀ ਇਹ ਮੇਰੇ ਲਈ ਚੰਗੀ ਸਲਾਹ ਸੀ।
ਬੀਸੀਸੀਆਈ ਨੇ ਰਿਕੀ ਪੋਂਟਿੰਗ ਨਾਲ ਗੱਲ ਕੀਤੀ ਸੀ। ਬੋਰਡ ਚਾਹੁੰਦਾ ਸੀ ਕਿ ਪੌਂਟਿੰਗ ਟੀਮ ਇੰਡੀਆ ਦਾ ਨਵਾਂ ਮੁੱਖ ਕੋਚ ਬਣੇ। ਪਰ ਉਸ ਨੇ ਇਹ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਦਾ ਨਾਂ ਵੀ ਚਰਚਾ 'ਚ ਸੀ। ਪਰ ਫਿਲਹਾਲ ਉਨ੍ਹਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਨਵੇਂ ਮੁੱਖ ਕੋਚ ਲਈ ਗੌਤਮ ਗੰਭੀਰ ਦਾ ਨਾਂ ਵੀ ਸਾਹਮਣੇ ਆਇਆ ਸੀ। ਪਰ ਅਜੇ ਤੱਕ ਉਸ ਦੇ ਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਮੁੱਖ ਕੋਚ ਲਈ ਅਰਜ਼ੀਆਂ ਦੀ ਆਖਰੀ ਮਿਤੀ 27 ਮਈ ਹੈ। ਦ੍ਰਾਵਿੜ ਦੇ ਟੀਮ ਇੰਡੀਆ ਨਾਲ ਬਹੁਤ ਚੰਗੇ ਸਬੰਧ ਸਨ। ਉਹ ਲਗਾਤਾਰ ਦੋ ਵਾਰ ਟੀਮ ਇੰਡੀਆ ਦੇ ਕੋਚ ਰਹੇ। ਦ੍ਰਾਵਿੜ ਦੀ ਕੋਚਿੰਗ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।