Champions Trophy 2025: ਟੀਮ ਇੰਡੀਆ ਚੈਂਪੀਅਨਸ ਟਰਾਫੀ ਲਈ ਨਹੀਂ ਜਾਏਗੀ ਪਾਕਿਸਤਾਨ, ਹੋ ਗਿਆ ਫੈਸਲਾ! ਜਾਣੋ ਕਿੱਥੇ ਹੋਣਗੇ ਮੈਚ
Champions Trophy 2025 IND vs PAK: ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਟੀਮ ਇੰਡੀਆ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਦਿੱਤਾ ਹੈ। ਇੱਕ ਰਿਪੋਰਟ ਮੁਤਾਬਕ ਭਾਰਤੀ ਟੀਮ
Champions Trophy 2025 IND vs PAK: ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਟੀਮ ਇੰਡੀਆ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਦਿੱਤਾ ਹੈ। ਇੱਕ ਰਿਪੋਰਟ ਮੁਤਾਬਕ ਭਾਰਤੀ ਟੀਮ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ। ਟੀਮ ਇੰਡੀਆ ਆਪਣੇ ਮੁਕਾਬਲੇ ਦੁਬਈ 'ਚ ਖੇਡ ਸਕਦੀ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਰਿਪੋਰਟ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪਾਕਿਸਤਾਨ ਨਾ ਜਾਣ ਦਾ ਕਾਰਨ ਵੀ ਦੱਸਿਆ ਹੈ। ਬੀਸੀਸੀਆਈ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ।
ਇੰਡੀਅਨ ਐਕਸਪ੍ਰੈਸ ਦੀ ਇੱਕ ਖਬਰ ਮੁਤਾਬਕ ਭਾਰਤੀ ਟੀਮ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ। ਹਾਲ ਹੀ ਵਿੱਚ ਬੀਸੀਸੀਆਈ ਨੇ ਪਾਕਿਸਤਾਨ ਕ੍ਰਿਕਟ ਬੋਰਡ ਨਾਲ ਗੱਲ ਕੀਤੀ ਹੈ। ਇਸ ਵਿੱਚ ਬੀਸੀਸੀਆਈ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ। ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡ ਸਕਦੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਹਾਲ ਹੀ 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੂੰ ਲੈ ਕੇ ਵੀ ਕਾਫੀ ਚਰਚਾ ਹੋਈ। ਪਰ ਹੁਣ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਪਾਕਿਸਤਾਨ ਨੂੰ ਹੈਰਾਨ ਕਰ ਦੇਵੇਗੀ।
Read MOre: Rohit Sharma: ਰੋਹਿਤ ਸ਼ਰਮਾ ਦੀ ਨਿੱਜੀ ਜ਼ਿੰਦਗੀ 'ਚ ਮੱਚੀ ਤਰਥੱਲੀ, ਮਸ਼ਹੂਰ ਮਾਡਲ ਨੇ ਰਿਲੇਸ਼ਨਸ਼ਿਪ ਹੋਣ ਦਾ ਕੀਤਾ ਦਾਅਵਾ
PCB ਨੇ BCCI ਨੂੰ ਮਨਾਉਣ ਦੀ ਕੀਤੀ ਪੂਰੀ ਕੋਸ਼ਿਸ਼
ਖਬਰਾਂ ਮੁਤਾਬਕ ਪਾਕਿਸਤਾਨ ਨੇ ਭਾਰਤ ਨੂੰ ਚੈਂਪੀਅਨਸ ਟਰਾਫੀ ਲਈ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਕੋਈ ਗੱਲ ਨਹੀਂ ਬਣੀ। ਪੀਸੀਬੀ ਨੇ ਇੱਕ ਇਹ ਵੀ ਪ੍ਰਸਤਾਵ ਰੱਖਿਆ ਸੀ ਕਿ ਟੀਮ ਇੰਡੀਆ ਆਪਣੇ ਪਾਕਿਸਤਾਨ 'ਚ ਖੇਡਣ ਤੋਂ ਬਾਅਦ ਵਾਪਸ ਭਾਰਤ ਪਰਤ ਆਉਣ। ਇਸ ਸਬੰਧੀ ਹੋਰ ਸੁਝਾਅ ਵੀ ਦਿੱਤੇ ਗਏ ਸੀ। ਪਰ ਬੀਸੀਸੀਆਈ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸਾਰੇ ਪ੍ਰਸਤਾਵਾਂ ਨੂੰ ਰੱਦ ਕਰ ਦਿੱਤੇ।
ਪਾਕਿਸਤਾਨ ਦੀਆਂ ਉਮੀਦਾਂ ਨੂੰ ਝਟਕਾ
ਟੀਮ ਇੰਡੀਆ ਦੇ ਪਾਕਿਸਤਾਨ ਨਾ ਜਾਣ ਕਾਰਨ PCB ਨੂੰ ਵੱਡਾ ਝਟਕਾ ਲੱਗੇਗਾ। ਇਸ ਨਾਲ ਉਸ ਦਾ ਆਰਥਿਕ ਨੁਕਸਾਨ ਵੀ ਹੋਵੇਗਾ। ਪਾਕਿਸਤਾਨ ਨੇ ਚੈਂਪੀਅਨਸ ਟਰਾਫੀ ਤੋਂ ਠੀਕ ਪਹਿਲਾਂ ਆਪਣੇ ਸਟੇਡੀਅਮਾਂ 'ਚ ਕਾਫੀ ਕੰਮ ਕਰਵਾ ਲਿਆ ਹੈ। ਉਨ੍ਹਾਂ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਸੀਸੀ ਨੇ ਫੰਡ ਵੀ ਜਾਰੀ ਕੀਤੇ ਸੀ।
ਦੁਬਈ 'ਚ ਮੈਚ ਖੇਡ ਸਕਦੀ ਹੈ ਟੀਮ ਇੰਡੀਆ
ਟੀਮ ਇੰਡੀਆ ਆਪਣੇ ਸਾਰੇ ਚੈਂਪੀਅਨਸ ਟਰਾਫੀ ਮੈਚ ਦੁਬਈ 'ਚ ਖੇਡ ਸਕਦੀ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਬਾਰੇ ਵੀ ਚਰਚਾ ਹੋਈ ਸੀ। ਪਰ ਬੀਸੀਸੀਆਈ ਨੇ ਦੁਬਈ ਦਾ ਪ੍ਰਸਤਾਵ ਰੱਖਿਆ ਹੈ। ਇਸ ਲਈ ਹੁਣ ਚੈਂਪੀਅਨਸ ਟਰਾਫੀ 2025 ਹਾਈਬ੍ਰਿਡ ਮਾਡਲ 'ਚ ਕਰਵਾਈ ਜਾ ਸਕਦੀ ਹੈ।