Test Rankings : ਆਸਟ੍ਰੇਲੀਆ 'ਤੇ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਟੀਮ ਟੈਸਟ 'ਚ ਟਾਪ 'ਤੇ ਪਹੁੰਚੀ, ਕੁਝ ਘੰਟੇ ਬਾਅਦ ਦੂਜੇ ਸਥਾਨ 'ਤੇ ਖਿਸਕੀ
ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਨੰਬਰ-1 ਤੋਂ ਪਿੱਛੇ ਕਰ ਦਿੱਤਾ। ਭਾਰਤੀ ਟੀਮ ਪਹਿਲਾਂ ਹੀ ਟੀ-20 ਅਤੇ ਵਨਡੇ 'ਚ ਟਾਪ 'ਤੇ ਹੈ। ਪਹਿਲੀ ਵਾਰ ਭਾਰਤੀ ਟੀਮ ਤਿੰਨਾਂ ਫਾਰਮੈਟਾਂ 'ਚ ਇੱਕੋ ਸਮੇਂ ਟਾਪ 'ਤੇ ਪਹੁੰਚੀ ਹੈ।
ਭਾਰਤੀ ਟੀਮ ਬੁੱਧਵਾਰ (15 ਫ਼ਰਵਰੀ) ਨੂੰ ਆਈਸੀਸੀ ਟੈਸਟ ਰੈਂਕਿੰਗ 'ਚ ਟਾਪ 'ਤੇ ਪਹੁੰਚ ਗਈ ਹੈ। ਆਸਟ੍ਰੇਲੀਆ ਖ਼ਿਲਾਫ਼ 4 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਜਿੱਤ ਤੋਂ ਬਾਅਦ ਨੰਬਰ-1 ਬਣ ਗਈ। ਉਸ ਨੇ ਨਾਗਪੁਰ 'ਚ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਮੈਚ 'ਚ ਇੱਕ ਪਾਰੀ ਅਤੇ 132 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਨੰਬਰ-1 ਤੋਂ ਪਿੱਛੇ ਕਰ ਦਿੱਤਾ। ਭਾਰਤ ਤਿੰਨਾਂ ਫਾਰਮੈਟਾਂ 'ਚ ਨੰਬਰ-1 'ਤੇ ਪਹੁੰਚ ਗਿਆ। ਭਾਰਤੀ ਟੀਮ ਪਹਿਲਾਂ ਹੀ ਟੀ-20 ਅਤੇ ਵਨਡੇ 'ਚ ਟਾਪ 'ਤੇ ਹੈ। ਪਹਿਲੀ ਵਾਰ ਭਾਰਤੀ ਟੀਮ ਤਿੰਨਾਂ ਫਾਰਮੈਟਾਂ 'ਚ ਇੱਕੋ ਸਮੇਂ ਟਾਪ 'ਤੇ ਪਹੁੰਚੀ ਹੈ। ਇਸ ਤੋਂ ਪਹਿਲਾਂ ਸਾਲ 2014 'ਚ ਦੱਖਣੀ ਅਫ਼ਰੀਕਾ ਦੀ ਟੀਮ ਇੱਕੋ ਸਮੇਂ ਤਿੰਨਾਂ ਫਾਰਮੈਟਾਂ 'ਚ ਪਹਿਲੇ ਨੰਬਰ 'ਤੇ ਸੀ। ਹਾਲਾਂਕਿ ਟੀਮ ਇੰਡੀਆ ਲਈ ਇਹ ਖੁਸ਼ੀ ਥੋੜ੍ਹੇ ਸਮੇਂ ਲਈ ਹੀ ਰਹੀ। ਭਾਰਤ ਕੁਝ ਘੰਟਿਆਂ ਬਾਅਦ ਫਿਰ ਦੂਜੇ ਨੰਬਰ 'ਤੇ ਚਲਾ ਗਿਆ। ਆਈਸੀਸੀ ਦੀ ਗਲਤੀ ਕਾਰਨ ਭਾਰਤ ਰੈਂਕਿੰਗ 'ਚ ਟਾਪ 'ਤੇ ਪਹੁੰਚ ਗਿਆ ਸੀ। ਇਹ ਵੈੱਬਸਾਈਟ 'ਚ ਸਮੱਸਿਆ ਦੇ ਕਾਰਨ ਹੋਇਆ ਹੈ।
ਆਸਟ੍ਰੇਲੀਆ 'ਤੇ ਵੱਡੀ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਦੀ ਟੀਮ ਦੇ 115 ਅੰਕ ਹੋ ਗਏ। ਉਹ ਦੂਜੇ ਸਥਾਨ 'ਤੇ ਕਾਬਜ਼ ਆਸਟ੍ਰੇਲੀਆ ਤੋਂ 4 ਅੰਕ ਅੱਗੇ ਹੈ। ਬਾਅਦ 'ਚ ਆਈਸੀਸੀ ਵੱਲੋਂ ਰੈਂਕਿੰਗ 'ਚ ਸੋਧ ਕੀਤੀ ਗਈ ਅਤੇ ਆਸਟ੍ਰੇਲੀਆ ਨੂੰ 126 ਅੰਕਾਂ 'ਤੇ ਰੱਖਿਆ ਗਿਆ। ਉਹ ਫਿਰ ਪਹਿਲੇ ਨੰਬਰ 'ਤੇ ਪਹੁੰਚ ਗਈ। ਭਾਰਤ ਦੇ 115 ਅਤੇ ਇੰਗਲੈਂਡ ਦੇ 107 ਰੇਟਿੰਗ ਅੰਕ ਹਨ।
ਅਸ਼ਵਿਨ ਅਤੇ ਜਡੇਜਾ ਨੂੰ ਵੀ ਹੋਇਆ ਫਾਇਦਾ
ਆਸਟ੍ਰੇਲੀਆ 'ਤੇ ਜਿੱਤ ਤੋਂ ਬਾਅਦ ਭਾਰਤ ਦੀ ਸਪਿਨ ਜੋੜੀ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਰੈਂਕਿੰਗ 'ਚ ਵੀ ਵੱਡਾ ਬਦਲਾਅ ਹੋਇਆ ਹੈ। ਅਸ਼ਵਿਨ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਸਿਖਰਲਾ ਸਥਾਨ ਹਾਸਲ ਕਰਨ ਦੇ ਕਰੀਬ ਪਹੁੰਚ ਗਏ ਹਨ। ਇਸ ਦੇ ਨਾਲ ਹੀ ਜਡੇਜਾ ਰੈਂਕਿੰਗ 'ਚ ਕਾਫੀ ਉੱਚੇ ਨੰਬਰ 'ਤੇ ਪਹੁੰਚ ਗਏ ਹਨ। ਦੋਵਾਂ ਸਪਿਨਰਾਂ ਨੇ ਮਿਲ ਕੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੈਸਟ 'ਚ 15 ਵਿਕਟਾਂ ਲਈਆਂ ਸਨ। ਅਸ਼ਵਿਨ ਨੇ ਮੈਚ ਦੀ ਪਹਿਲੀ ਪਾਰੀ 'ਚ 3 ਅਤੇ ਦੂਜੀ ਪਾਰੀ 'ਚ 5 ਵਿਕਟਾਂ ਲਈਆਂ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਰੈਂਕਿੰਗ 'ਚ ਸਿਖਰ 'ਤੇ ਹਨ ਪਰ ਅਸ਼ਵਿਨ ਉਨ੍ਹਾਂ ਤੋਂ ਸਿਰਫ਼ 21 ਰੇਟਿੰਗ ਅੰਕ ਪਿੱਛੇ ਹਨ।
ਰੋਹਿਤ ਨੇ 2 ਨੰਬਰ ਦੀ ਮਾਰੀ ਛਾਲ
ਆਈਸੀਸੀ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਵੈਸਟਇੰਡੀਜ਼ ਦੇ ਉੱਭਰਦੇ ਸਪਿਨਰ ਗੁਡਾਕੇਸ਼ ਮੋਤੀ ਨੇ ਜ਼ਿੰਬਾਬਵੇ ਖ਼ਿਲਾਫ਼ 2 ਟੈਸਟ ਮੈਚਾਂ 'ਚ 19 ਵਿਕਟਾਂ ਲੈ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ। ਉਹ ਸਿਰਫ਼ ਤਿੰਨ ਟੈਸਟ ਮੈਚਾਂ ਤੋਂ ਬਾਅਦ 77 ਸਥਾਨਾਂ ਦੀ ਛਾਲ ਮਾਰ ਕੇ 46ਵੇਂ ਸਥਾਨ 'ਤੇ ਪਹੁੰਚ ਗਏ ਹੈ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੀ ਆਪਣੀ ਸਥਿਤੀ ਠੀਕ ਕਰ ਲਈ ਹੈ। ਉਨ੍ਹਾਂ ਨੇ ਨਾਗਪੁਰ ਟੈਸਟ ਦੀ ਪਹਿਲੀ ਪਾਰੀ 'ਚ ਸੈਂਕੜਾ ਲਗਾਇਆ ਸੀ। ਉਹ 10ਵੇਂ ਤੋਂ 8ਵੇਂ ਨੰਬਰ 'ਤੇ ਪਹੁੰਚ ਗਏ ਹਨ।