ਇਸ ਸਾਲ ਇਹ 5 ਭਾਰਤੀ ਖਿਡਾਰੀ ਕੌਮਾਂਤਰੀ ਕ੍ਰਿਕਟ ਤੋਂ ਲੈ ਸਕਦੇ ਹਨ ਸੰਨਿਆਸ, ਲੰਬੇ ਸਮੇਂ ਤੋਂ ਟੀਮ ਇੰਡੀਆ 'ਚ ਨਹੀਂ ਹੋਈ ਵਾਪਸੀ
ਭਾਰਤੀ ਖਿਡਾਰੀ ਅਮਿਤ ਮਿਸ਼ਰਾ ਨੇ 40 ਸਾਲ ਦੀ ਉਮਰ ਪਾਰ ਕਰ ਲਈ ਹੈ। ਇਸ ਤੋਂ ਇਲਾਵਾ ਉਹ ਲੰਬੇ ਸਮੇਂ ਤੋਂ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ। ਇਹ ਖਿਡਾਰੀ ਇਸ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਸਕਦਾ ਹੈ।
Indian Cricketers Who May Retire From International Cricket In 2023: ਪਿਛਲੇ ਸਾਲ ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਵਰਗੇ ਖਿਡਾਰੀਆਂ ਨੇ ਭਾਰਤੀ ਕ੍ਰਿਕਟ ਟੀਮ 'ਚ ਆਪਣੀ ਛਾਪ ਛੱਡੀ। ਇਨ੍ਹਾਂ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਕਾਫੀ ਪ੍ਰਭਾਵਿਤ ਕੀਤਾ। ਇਸ ਸਾਲ ਇਨ੍ਹਾਂ ਖਿਡਾਰੀਆਂ 'ਤੇ ਸਾਰਿਆਂ ਦੀਆਂ ਨਜ਼ਰ ਹੋਣਗੀਆਂ। ਇਸ ਦੇ ਨਾਲ ਹੀ ਕਈ ਭਾਰਤੀ ਖਿਡਾਰੀ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਦਰਅਸਲ, ਇਸ ਸੂਚੀ 'ਚ ਕਈ ਵੱਡੇ ਨਾਮ ਸ਼ਾਮਲ ਹਨ। ਅੱਜ ਅਸੀਂ 5 ਅਜਿਹੇ ਭਾਰਤੀ ਖਿਡਾਰੀਆਂ ਬਾਰੇ ਦੱਸਾਂਗੇ, ਜੋ ਇਸ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਸਕਦੇ ਹਨ।
ਅਮਿਤ ਮਿਸ਼ਰਾ
ਭਾਰਤੀ ਖਿਡਾਰੀ ਅਮਿਤ ਮਿਸ਼ਰਾ ਨੇ 40 ਸਾਲ ਦੀ ਉਮਰ ਪਾਰ ਕਰ ਲਈ ਹੈ। ਇਸ ਤੋਂ ਇਲਾਵਾ ਉਹ ਲੰਬੇ ਸਮੇਂ ਤੋਂ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ। ਹਾਲਾਂਕਿ ਅਮਿਤ ਮਿਸ਼ਰਾ ਲਗਾਤਾਰ IPL ਖੇਡ ਰਹੇ ਹਨ। ਉਹ ਆਈਪੀਐਲ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹਨ। ਇਸ ਲੈੱਗ ਸਪਿਨਰ ਨੇ ਭਾਰਤ ਲਈ 22 ਟੈਸਟ ਮੈਚਾਂ ਤੋਂ ਇਲਾਵਾ 36 ਵਨਡੇ ਅਤੇ 10 ਟੀ-20 ਮੈਚ ਖੇਡੇ ਹਨ ਪਰ ਇਹ ਖਿਡਾਰੀ ਇਸ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਸਕਦਾ ਹੈ।
ਪੀਯੂਸ਼ ਚਾਵਲਾ
ਪੀਯੂਸ਼ ਚਾਵਲਾ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 2011 ਵਿੱਚ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਉਹ ਆਈਪੀਐਲ ਇਤਿਹਾਸ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਹਾਲਾਂਕਿ ਉਹ ਲੰਬੇ ਸਮੇਂ ਤੋਂ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਹਾਲਾਂਕਿ ਪੀਯੂਸ਼ ਚਾਵਲਾ ਦੀ ਉਮਰ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦੇਣਗੇ।
ਕਰੁਣ ਨਾਇਰ
ਕਰੁਣ ਨਾਇਰ ਨੇ ਸਾਲ 2016 'ਚ ਤੀਹਰਾ ਸੈਂਕੜਾ ਲਗਾ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਖਿਡਾਰੀ ਨੇ ਇੰਗਲੈਂਡ ਖ਼ਿਲਾਫ਼ ਟੈਸਟ ਮੈਚ 'ਚ ਤੀਹਰਾ ਸੈਂਕੜਾ ਜੜਿਆ ਸੀ ਪਰ ਭਾਰਤੀ ਟੀਮ 'ਚ ਉਨ੍ਹਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ। ਹਾਲਾਂਕਿ ਉਹ ਕਿਸੇ ਨਾ ਕਿਸੇ ਆਈਪੀਐਲ ਟੀਮ ਦਾ ਹਿੱਸਾ ਬਣੇ ਰਹੇ ਹਨ। ਇਸ ਤੋਂ ਇਲਾਵਾ ਘਰੇਲੂ ਕ੍ਰਿਕਟ 'ਚ ਉਹ ਲਗਾਤਾਰ ਦੌੜਾਂ ਬਣਾ ਰਹੇ ਹਨ, ਪਰ ਸਿਲੈਕਟਰਸ ਨੂੰ ਪ੍ਰਭਾਵਿਤ ਨਹੀਂ ਕਰ ਸਕੇ। ਫਿਲਹਾਲ ਕਰੁਣ ਨਾਇਰ ਲੰਬੇ ਸਮੇਂ ਤੋਂ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਇਸ ਦੇ ਨਾਲ ਹੀ ਕਰਨਾਟਕ ਦਾ ਇਹ ਖਿਡਾਰੀ ਇਸ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਸਕਦਾ ਹੈ।
ਕੇਦਾਰ ਜਾਧਵ
ਕੇਦਾਰ ਜਾਧਵ ਵਨਡੇ ਅਤੇ ਟੀ-20 ਫਾਰਮੈਟ 'ਚ ਭਾਰਤੀ ਟੀਮ ਲਈ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਉਹ ਲਗਾਤਾਰ ਆਈਪੀਐਲ 'ਚ ਖੇਡ ਰਹੇ ਹਨ। ਕੇਦਾਰ ਜਾਧਵ ਟੀਮ ਇੰਡੀਆ ਲਈ ਆਪਣੀ ਬੱਲੇਬਾਜ਼ੀ ਤੋਂ ਇਲਾਵਾ ਗੇਂਦਬਾਜ਼ੀ ਨਾਲ ਯੋਗਦਾਨ ਦਿੰਦੇ ਰਹੇ ਹਨ। ਪਰ ਇਹ ਖਿਡਾਰੀ ਲੰਬੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਨਹੀਂ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸਾਲ ਕੇਦਾਰ ਜਾਧਵ ਦੇ ਕੌਮਾਂਤਰੀ ਕਰੀਅਰ ਦਾ ਆਖਰੀ ਸਾਲ ਹੋ ਸਕਦਾ ਹੈ।
ਦਿਨੇਸ਼ ਕਾਰਤਿਕ
ਦਿਨੇਸ਼ ਕਾਰਤਿਕ ਦਾ ਕੌਮਾਂਤਰੀ ਕਰੀਅਰ ਬਹੁਤ ਲੰਬਾ ਰਿਹਾ ਹੈ। ਹਾਲਾਂਕਿ ਉਹ ਟੀਮ ਦੇ ਅੰਦਰ ਅਤੇ ਬਾਹਰ ਹੁੰਦੇ ਰਹੇ ਹਨ। ਇਸ ਤੋਂ ਇਲਾਵਾ IPL 'ਚ ਦਿਨੇਸ਼ ਕਾਰਤਿਕ ਦੀ ਕੀਮਤ ਨੇ ਹਮੇਸ਼ਾ ਫੈਨਜ਼ ਨੂੰ ਹੈਰਾਨ ਕੀਤਾ ਹੈ ਪਰ IPL 'ਚ ਦਿਨੇਸ਼ ਕਾਰਤਿਕ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ। ਦਿਨੇਸ਼ ਕਾਰਤਿਕ ਪਿਛਲੇ ਸਾਲ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਸਨ, ਪਰ ਆਪਣੀ ਛਾਪ ਨਹੀਂ ਛੱਡ ਸਕੇ। ਹਾਲਾਂਕਿ ਇਸ ਸਾਲ ਦਿਨੇਸ਼ ਕਾਰਤਿਕ ਦੇ ਲੰਬੇ ਕੌਮਾਂਤਰੀ ਕ੍ਰਿਕਟ ਕਰੀਅਰ ਦਾ ਅੰਤ ਹੋ ਸਕਦਾ ਹੈ।