Sports Breaking: ਟੀਮ ਇੰਡੀਆ ਦਾ ਇਹ ਬੱਲੇਬਾਜ਼ ਬਣਿਆ 'ਸਿਕਸਰ ਮਸ਼ੀਨ', 10 ਛੱਕੇ ਲਗਾ ਬਣਾਈਆਂ 136 ਦੌੜਾਂ
Video Viral: ਟੀਮ ਇੰਡੀਆ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਇਸ ਸਮੇਂ ਯੂਪੀ ਟੀ-20 ਲੀਗ 'ਚ ਖੇਡ ਰਹੇ ਹਨ ਜਿੱਥੇ ਉਨ੍ਹਾਂ ਦੇ ਬੱਲਾ ਲਗਾਤਾਰ ਆਪਣਾ ਕਮਾਲ ਦਿਖਾ ਰਿਹਾ ਹੈ। ਨੋਇਡਾ ਸੁਪਰ ਕਿੰਗਜ਼ ਦੇ ਖਿਲਾਫ ਤੂਫਾਨੀ ਅਰਧ ਸੈਂਕੜਾ
Video Viral: ਟੀਮ ਇੰਡੀਆ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਇਸ ਸਮੇਂ ਯੂਪੀ ਟੀ-20 ਲੀਗ 'ਚ ਖੇਡ ਰਹੇ ਹਨ ਜਿੱਥੇ ਉਨ੍ਹਾਂ ਦੇ ਬੱਲਾ ਲਗਾਤਾਰ ਆਪਣਾ ਕਮਾਲ ਦਿਖਾ ਰਿਹਾ ਹੈ। ਨੋਇਡਾ ਸੁਪਰ ਕਿੰਗਜ਼ ਦੇ ਖਿਲਾਫ ਤੂਫਾਨੀ ਅਰਧ ਸੈਂਕੜਾ ਲਗਾਉਣ ਤੋਂ ਬਾਅਦ, ਧਰੁਵ ਜੁਰੇਲ ਨੇ ਹੁਣ ਕਾਸ਼ੀ ਰੁਦਰਾਜ ਦੇ ਖਿਲਾਫ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਹੈ। ਧਰੁਵ ਜੁਰੇਲ ਨੇ ਕਾਸ਼ੀ ਖਿਲਾਫ 34 ਗੇਂਦਾਂ 'ਚ 66 ਦੌੜਾਂ ਬਣਾਈਆਂ। ਜੁਰੇਲ ਦੀ ਇਸ ਪਾਰੀ ਦੇ ਦਮ 'ਤੇ ਗੋਰਖਪੁਰ ਨੇ 20 ਓਵਰਾਂ 'ਚ 173 ਦੌੜਾਂ ਬਣਾਈਆਂ।
ਜੁਰੇਲ ਨੇ ਲਗਾਏ 10 ਛੱਕੇ
ਧਰੁਵ ਜੁਰੇਲ ਨੇ ਯੂਪੀ ਟੀ-20 ਲੀਗ 'ਚ 10 ਛੱਕੇ ਲਗਾਏ ਹਨ। ਕਾਸ਼ੀ ਦੇ ਖਿਲਾਫ 5 ਛੱਕੇ ਲਗਾਉਣ ਤੋਂ ਪਹਿਲਾਂ, ਜੁਰੇਲ ਨੇ ਨੋਇਡਾ ਸੁਪਰ ਕਿੰਗਸ ਦੇ ਖਿਲਾਫ ਵੀ 5 ਛੱਕੇ ਲਗਾਏ ਸਨ। ਧਰੁਵ ਨੇ ਦਿਖਾ ਦਿੱਤਾ ਹੈ ਕਿ ਉਹ ਫਾਰਮ 'ਚ ਹੈ ਅਤੇ ਹੁਣ ਉਹ ਦਲੀਪ ਟਰਾਫੀ ਲਈ ਵੀ ਤਿਆਰ ਹੈ। ਦਲੀਪ ਟਰਾਫੀ 'ਚ ਜੇਕਰ ਜੁਰੇਲ ਦੇ ਬੱਲੇ ਨੇ ਦੌੜਾਂ ਬਣਾਈਆਂ ਤਾਂ ਰੋਹਿਤ ਸ਼ਰਮਾ ਵੱਡੀ ਮੁਸੀਬਤ 'ਚ ਫਸ ਸਕਦੇ ਹਨ।
Dhruv Jurel’s unmatched skill — the 4️⃣s and 6️⃣s keep coming!#CricketKaMahaSangram — Watch live for free on @JioCinema and @Sports18. 📺 @UPCACricket#UPT20 #UPT20League #Cricket #UttarPradeshCricket pic.twitter.com/Eq43Y9k0G5
— UP T20 League (@t20uttarpradesh) August 27, 2024
ਰੋਹਿਤ ਦਾ ਤਣਾਅ ਵਧੇਗਾ
ਧਰੁਵ ਜੁਰੇਲ ਦੀ ਇਹ ਪਾਰੀ ਕਿਤੇ ਨਾ ਕਿਤੇ ਰੋਹਿਤ ਸ਼ਰਮਾ ਲਈ ਤਣਾਅ ਦਾ ਕਾਰਨ ਬਣ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਜੁਰੇਲ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ 'ਚ ਖੇਡਿਆ ਸੀ, ਜਿੱਥੇ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ। ਹੁਣ ਅਗਲੇ ਮਹੀਨੇ ਤੋਂ ਬੰਗਲਾਦੇਸ਼ ਦੇ ਖਿਲਾਫ ਟੈਸਟ ਸੀਰੀਜ਼ ਹੈ ਅਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਖਿਡਾਰੀ ਨੂੰ ਟੀਮ 'ਚ ਮੌਕਾ ਮਿਲੇਗਾ ਜਾਂ ਨਹੀਂ। ਅਜਿਹਾ ਇਸ ਲਈ ਕਿਉਂਕਿ ਰਿਸ਼ਭ ਪੰਤ ਦੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਹੋਈ ਹੈ ਅਤੇ ਜੁਰੇਲ ਲਈ ਹੁਣ ਖੇਡਣਾ ਮੁਸ਼ਕਲ ਹੈ।
ਜੁਰੇਲ ਨੂੰ ਟੈਸਟ ਟੀਮ 'ਚ ਜਗ੍ਹਾ ਮਿਲ ਸਕਦੀ ਹੈ ਪਰ ਪਲੇਇੰਗ ਇਲੈਵਨ 'ਚ ਬਣੇ ਰਹਿਣਾ ਉਸ ਲਈ ਕਾਫੀ ਮੁਸ਼ਕਲ ਹੋਵੇਗਾ। ਧਰੁਵ ਜੁਰੇਲ ਨੇ 3 ਟੈਸਟ ਮੈਚਾਂ ਦੀਆਂ ਚਾਰ ਪਾਰੀਆਂ ਵਿੱਚ 63.33 ਦੀ ਔਸਤ ਨਾਲ 190 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਹ ਦੋ ਟੀ-20 ਮੈਚ ਵੀ ਖੇਡ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।