Travis Head: ਭਾਰਤੀ ਟੀਮ ਲਈ 'ਸਿਰਦਰਦ' ਟ੍ਰੈਵਿਸ ਨੇ ਹਾਸਲ ਕੀਤਾ ਵੱਡਾ ਮੀਲ ਪੱਥਰ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਕ੍ਰਿਕਟਰ
Border–Gavaskar Trophy: ਟ੍ਰੈਵਿਸ ਹੈੱਡ ਨੇ ਇੱਕ ਵਾਰ ਫਿਰ ਭਾਰਤ ਦੇ ਖ਼ਿਲਾਫ਼ ਗਾਬਾ ਟੈਸਟ ਵਿੱਚ ਆਪਣੀ ਪ੍ਰਤਿਭਾ ਦਿਖਾਈ ਹੈ। ਸ਼ਾਨਦਾਰ ਸੈਂਕੜਾ ਲਗਾ ਕੇ ਉਨ੍ਹਾਂ ਨੇ ਕ੍ਰਿਕਟ ਇਤਿਹਾਸ 'ਚ ਇੱਕ ਅਨੋਖਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।
Travis Head Century Record: ਬਾਰਡਰ-ਗਾਵਸਕਰ ਟਰਾਫੀ 2024-25 ਦਾ ਤੀਜਾ ਮੈਚ ਬ੍ਰਿਸਬੇਨ ਦੇ ਗਾਬਾ ਕ੍ਰਿਕਟ ਗਰਾਊਂਡ ਵਿੱਚ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਟ੍ਰੈਵਿਸ ਹੈਡ ਇੱਕ ਵਾਰ ਫਿਰ ਭਾਰਤ ਲਈ ਸਿਰਦਰਦੀ ਬਣ ਗਿਆ ਹੈ। ਹੈੱਡ ਨੇ ਤੀਜੇ ਟੈਸਟ ਦੀ ਪਹਿਲੀ ਪਾਰੀ 'ਚ ਭਾਰਤੀ ਗੇਂਦਬਾਜ਼ਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਉਸ ਨੇ ਭਾਰਤ ਵਿਰੁੱਧ 115 ਗੇਂਦਾਂ ਵਿੱਚ ਲਗਾਤਾਰ ਦੂਜਾ ਸੈਂਕੜਾ ਲਗਾਇਆ।
ਇਸ ਤੋਂ ਇਲਾਵਾ ਟ੍ਰੈਵਿਸ ਹੈੱਡ (Travis Head) ਨੇ ਵੀ ਇੱਕ ਅਨੋਖਾ ਰਿਕਾਰਡ ਆਪਣੇ ਨਾਂਅ ਕੀਤਾ। ਹੈੱਡ ਇੱਕ ਕਿੰਗ ਪੇਅਰ (ਦੋਵੇਂ ਪਾਰੀਆਂ ਵਿੱਚ ਗੋਲਡਨ ਡਕ) ਤੇ ਇੱਕੋ ਕੈਲੰਡਰ ਸਾਲ ਵਿੱਚ ਇੱਕੋ ਮੈਦਾਨ 'ਤੇ ਸੈਂਕੜਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ।
ਟ੍ਰੈਵਿਸ ਹੈੱਡ ਨੇ 69ਵੇਂ ਓਵਰ ਦੀ ਤੀਜੀ ਗੇਂਦ 'ਤੇ ਆਪਣਾ ਸੈਂਕੜਾ ਪੂਰਾ ਕੀਤਾ। ਉਸ ਨੇ ਗਾਬਾ ਵਿੱਚ 115 ਗੇਂਦਾਂ ਵਿੱਚ ਇਹ ਸੈਂਕੜਾ ਪੂਰਾ ਕੀਤਾ। ਇਸ ਵਿਸ਼ੇਸ਼ ਮੌਕੇ ਦਾ ਜਸ਼ਨ ਮਨਾਉਂਦੇ ਹੋਏ, ਉਸਨੇ ਬੱਲੇ ਦੇ ਹੈਂਡਲ 'ਤੇ ਆਪਣਾ ਹੈਲਮੇਟ ਰੱਖ ਕੇ ਦਰਸ਼ਕਾਂ ਨੂੰ ਵਧਾਈ ਦਿੱਤੀ। ਟ੍ਰੈਵਿਸ ਹੈੱਡ ਭਾਰਤ ਖ਼ਿਲਾਫ਼ ਗਾਬਾ ਟੈਸਟ ਦੀ ਪਹਿਲੀ ਪਾਰੀ 'ਚ 95 ਦੇ ਸਟ੍ਰਾਈਕ ਰੇਟ ਨਾਲ 160 ਗੇਂਦਾਂ 'ਚ 152 ਦੌੜਾਂ ਬਣਾ ਕੇ ਆਊਟ ਹੋ ਗਏ। ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਹੈੱਡ ਆਊਟ ਹੋਏ।
HE'S DONE IT AGAIN!
— cricket.com.au (@cricketcomau) December 15, 2024
Travis Head brings up another hundred ⭐️#AUSvIND | #PlayOfTheDay | @nrmainsurance pic.twitter.com/10yBuL883X
ਹੈੱਡ ਦੇ ਨਾਂਅ 'ਤੇ ਅਨੋਖਾ ਰਿਕਾਰਡ
ਭਾਰਤ ਦੇ ਖ਼ਿਲਾਫ਼ ਗਾਬਾ ਟੈਸਟ 'ਚ ਲਗਾਏ ਇਸ ਸੈਂਕੜੇ ਨੇ ਟ੍ਰੈਵਿਸ ਹੈੱਡ ਨੂੰ ਕ੍ਰਿਕਟ ਇਤਿਹਾਸ 'ਚ ਖਾਸ ਜਗ੍ਹਾ ਦਿੱਤੀ। ਉਹ ਇੱਕੋ ਕੈਲੰਡਰ ਸਾਲ ਵਿੱਚ ਗਾਬਾ ਕ੍ਰਿਕਟ ਮੈਦਾਨ ਵਿੱਚ ਕਿੰਗ ਪੇਅਰ (ਦੋਵੇਂ ਪਾਰੀਆਂ ਵਿੱਚ ਗੋਲਡਨ ਡਕ) ਤੇ ਸੈਂਕੜਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਇਹ ਕਾਰਨਾਮਾ ਪਹਿਲਾਂ ਕਦੇ ਨਹੀਂ ਹੋਇਆ ਸੀ, ਜਿਸ ਕਾਰਨ ਹੈੱਡ ਦਾ ਨਾਂਅ ਕ੍ਰਿਕਟ ਇਤਿਹਾਸ 'ਚ ਦਰਜ ਹੋ ਗਿਆ।
From three consecutive golden ducks at the Gabba to 152 today 😮💨
— cricket.com.au (@cricketcomau) December 15, 2024
What a knock from Travis Head!#AUSvIND pic.twitter.com/GkUO7YSduD
2024 ਦੀ ਸ਼ੁਰੂਆਤ ਵਿੱਚ ਗਾਬਾ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਖੇਡੇ ਗਏ ਪਿੰਕ ਬਾਲ ਟੈਸਟ ਵਿੱਚ ਟ੍ਰੈਵਿਸ ਹੈੱਡ ਦੋਵੇਂ ਪਾਰੀਆਂ ਵਿੱਚ ਪਹਿਲੀ ਗੇਂਦ ਉੱਤੇ ਆਊਟ ਹੋ ਗਏ ਸਨ। ਪਹਿਲੀ ਪਾਰੀ 'ਚ ਕੇਮਾਰ ਰੋਚ ਨੇ ਉਸ ਨੂੰ ਜ਼ੀਰੋ 'ਤੇ ਆਊਟ ਕੀਤਾ, ਜਦਕਿ ਦੂਜੀ ਪਾਰੀ 'ਚ ਸ਼ਮਾਰ ਜੋਸੇਫ ਨੇ ਉਸ ਨੂੰ ਪਹਿਲੀ ਹੀ ਗੇਂਦ 'ਤੇ ਬੋਲਡ ਕਰ ਦਿੱਤਾ। ਵੈਸਟਇੰਡੀਜ਼ ਨੇ ਇਹ ਮੈਚ ਅੱਠ ਦੌੜਾਂ ਨਾਲ ਜਿੱਤਿਆ।
ਗਾਬਾ ਵਿਖੇ ਟ੍ਰੈਵਿਸ ਹੈੱਡ ਨੇ ਇੱਕ ਹੋਰ ਖਾਸ ਪ੍ਰਾਪਤੀ ਆਪਣੇ ਨਾਂਅ ਕਰ ਲਈ। ਇਸ ਤੋਂ ਪਹਿਲਾਂ ਸਿਰਫ਼ ਪੰਜ ਬੱਲੇਬਾਜ਼ਾਂ ਨੇ ਇਹ ਵਿਲੱਖਣ ਉਪਲਬਧੀ ਹਾਸਲ ਕੀਤੀ ਸੀ।
ਵਜ਼ੀਰ ਮੁਹੰਮਦ (1958, ਪੋਰਟ ਆਫ ਸਪੇਨ)
ਐਲਵਿਨ ਕਾਲੀਚਰਨ (1974, ਪੋਰਟ ਆਫ ਸਪੇਨ)
ਮਾਰਵਨ ਅਟਾਪੱਟੂ (2001, ਕੋਲੰਬੋ)
ਰਾਮਨਰੇਸ਼ ਸਰਵਨ (2004, ਕਿੰਗਸਟਨ)
ਮੁਹੰਮਦ ਅਸ਼ਰਫੁਲ (2004, ਚਟੋਗ੍ਰਾਮ)
ਟ੍ਰੈਵਿਸ ਹੈੱਡ (2024, ਗਾਬਾ)