ਸੂਰਿਆਕੁਮਾਰ ਯਾਦਵ ਦਾ ਹੋਇਆ ਆਪਰੇਸ਼ਨ, ਸਿਹਤ ਨੂੰ ਲੈਕੇ ਆਇਆ ਵੱਡਾ ਅਪਡੇਟ, ਜਾਣੋ ਕੀ ਸੀ ਬਿਮਾਰੀ
Suryakumar Yadav News: ਭਾਰਤ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਦੀ ਜਰਮਨੀ ਵਿੱਚ ਸਰਜਰੀ ਹੋਈ। ਆਓ ਜਾਣਦੇ ਹਾਂ ਉਹ ਕਿਹੜੀ ਬਿਮਾਰੀ ਤੋਂ ਪੀੜਤ ਸੀ

Suryakumar Yadav News: ਭਾਰਤੀ ਕ੍ਰਿਕਟ ਟੀਮ ਦੇ ਟੀ-20 ਦੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਜਰਮਨੀ ਵਿੱਚ ਸਰਜਰੀ ਹੋਈ ਹੈ। ਸੂਰਿਆਕੁਮਾਰ ਨੇ ਖੁਦ ਆਪਣੇ ਆਪ੍ਰੇਸ਼ਨ ਬਾਰੇ ਅਪਡੇਟ ਦਿੱਤੀ। ਸੂਰਿਆਕੁਮਾਰ ਯਾਦਵ ਦਾ ਜਰਮਨੀ ਦੇ ਮਿਊਨਿਖ ਵਿੱਚ ਪੇਟ ਦੇ ਸੱਜੇ ਪਾਸੇ ਸਪੋਰਟਸ ਹਰਨੀਆ ਦਾ ਸਫਲ ਆਪ੍ਰੇਸ਼ਨ ਹੋਇਆ ਹੈ।
34 ਸਾਲਾ ਸੂਰਿਆਕੁਮਾਰ ਯਾਦਵ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ, "ਲਾਈਫ ਅਪਡੇਟ। ਪੇਟ ਦੇ ਹੇਠਲੇ ਸੱਜੇ ਪਾਸੇ ਸਪੋਰਟਸ ਹਰਨੀਆ ਦੀ ਸਰਜਰੀ ਹੋ ਗਈ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੱਕ ਸਫਲ ਆਪ੍ਰੇਸ਼ਨ ਤੋਂ ਬਾਅਦ, ਮੈਂ ਹੁਣ ਠੀਕ ਹੋ ਰਿਹਾ ਹਾਂ।"
ਤੁਹਾਨੂੰ ਦੱਸ ਦਈਏ ਕਿ ਸਪੋਰਟਸ ਹਰਨੀਆ ਪੇਟ ਦੇ ਹੇਠਲੇ ਹਿੱਸੇ ਜਾਂ ਕਮਰ ਵਿੱਚ ਇੱਕ ਨਰਮ ਟਿਸ਼ੂ ਦੀ ਸੱਟ ਹੈ, ਜਿਸ ਵਿੱਚ ਅਕਸਰ ਮਾਸਪੇਸ਼ੀਆਂ, ਨਸਾਂ ਜਾਂ ਲਿਗਾਮੈਂਟ ਸ਼ਾਮਲ ਹੁੰਦੇ ਹਨ। ਜਰਮਨੀ ਵਿੱਚ ਸਰਜਰੀ ਤੋਂ ਬਾਅਦ, ਸੂਰਿਆਕੁਮਾਰ ਬੈਂਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ਵਿੱਚ ਰਿਹੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈਬੇਲਿਟੇਸ਼ਨ ਸ਼ੁਰੂ ਕਰਨਗੇ।
ਭਾਰਤ ਨੇ ਅਗਸਤ ਵਿੱਚ ਬੰਗਲਾਦੇਸ਼ ਦੌਰੇ 'ਤੇ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਖੇਡਣੇ ਹਨ। ਸੂਰਿਆਕੁਮਾਰ 2023 ਦੇ ਵਿਸ਼ਵ ਕੱਪ ਫਾਈਨਲ ਤੋਂ ਬਾਅਦ 50 ਓਵਰਾਂ ਦੇ ਫਾਰਮੈਟ ਵਿੱਚ ਨਹੀਂ ਖੇਡੇ ਹਨ। ਹਾਲਾਂਕਿ ਬੰਗਲਾਦੇਸ਼ ਦੌਰੇ ਦੇ ਮੈਚਾਂ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਸੂਰਿਆਕੁਮਾਰ ਟੀ-20 ਟੀਮ ਦੇ ਕਪਤਾਨ ਹਨ। ਅਜਿਹੀ ਸਥਿਤੀ ਵਿੱਚ, ਭਾਵੇਂ ਉਨ੍ਹਾਂ ਨੂੰ ਵਨਡੇ ਵਿੱਚ ਨਹੀਂ ਚੁਣਿਆ ਜਾਂਦਾ, ਉਨ੍ਹਾਂ ਦੇ ਟੀ-20 ਵਿੱਚ ਖੇਡਣ ਦੀ ਉਮੀਦ ਹੈ।
A positive update from Suryakumar Yadav following surgery to his hernia.
— ICC (@ICC) June 26, 2025
More 👉 https://t.co/YwolX7vp23 pic.twitter.com/KUObJt5Xwe
ਇਹ ਸੂਰਿਆਕੁਮਾਰ ਯਾਦਵ ਦਾ ਤਿੰਨ ਸਾਲਾਂ ਵਿੱਚ ਤੀਜਾ ਆਪ੍ਰੇਸ਼ਨ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਦਾ 2023 ਵਿੱਚ ਗਿੱਟੇ ਦਾ ਆਪ੍ਰੇਸ਼ਨ ਹੋਇਆ ਸੀ ਅਤੇ 2024 ਵਿੱਚ ਸਪੋਰਟਸ ਹਰਨੀਆ ਦੀ ਸਰਜਰੀ ਵੀ ਹੋਈ ਸੀ।
ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸੂਰਿਆਕੁਮਾਰ ਯਾਦਵ 2025 ਦੇ ਸੀਜ਼ਨ ਵਿੱਚ 'ਪਲੇਅਰ ਆਫ਼ ਦ ਟੂਰਨਾਮੈਂਟ' ਰਹੇ। ਉਨ੍ਹਾਂ ਨੇ 717 ਦੌੜਾਂ ਬਣਾਈਆਂ। ਹਾਲਾਂਕਿ, ਮੁੰਬਈ ਇੰਡੀਅਨਜ਼ ਨੂੰ ਪਲੇਆਫ ਵਿੱਚ ਦੂਜੇ ਕੁਆਲੀਫਾਇਰ ਵਿੱਚ ਪੰਜਾਬ ਕਿੰਗਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਆਈਪੀਐਲ 2025 ਤੋਂ ਬਾਅਦ, ਸੂਰਿਆਕੁਮਾਰ ਮੁੰਬਈ ਟੀ-20 ਲੀਗ ਵਿੱਚ ਖੇਡੇ।




















