Rishabh Pant: ਰਿਸ਼ਭ ਪੰਤ ਨਾਲ ਵਿਆਹ ਕਰਵਾਉਣਾ ਚਾਹੁੰਦੀ ਉਰਸ਼ੀ ਰੌਤੇਲਾ! ਇਸ਼ਾਰਿਆਂ-ਇਸ਼ਾਰਿਆਂ 'ਚ ਕਹੀ ਇਹ ਗੱਲ
Urvashi Rautela Want Marry With Rishabh Pant: ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਉਰਵਸ਼ੀ ਰੌਤੇਲਾ ਲੰਬੇ ਸਮੇਂ ਤੋਂ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਜੇਕਰ ਦੇਖਿਆ ਜਾਵੇ ਉਹ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਲਵ ਲਾਈਫ
Urvashi Rautela Want Marry With Rishabh Pant: ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਉਰਵਸ਼ੀ ਰੌਤੇਲਾ ਲੰਬੇ ਸਮੇਂ ਤੋਂ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਜੇਕਰ ਦੇਖਿਆ ਜਾਵੇ ਉਹ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਲਵ ਲਾਈਫ ਨੂੰ ਲੈ ਖਬਰਾਂ ਵਿੱਚ ਬਣੀ ਰਹਿੰਦੀ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਉਰਵਸ਼ੀ ਦਾ ਜ਼ਿਆਦਾਤਰ ਨਾਂਅ ਟੀਮ ਇੰਡੀਆ ਦੇ ਕ੍ਰਿਕਟਰ ਰਿਸ਼ਭ ਪੰਤ ਨਾਲ ਜੋੜਿਆ ਜਾਂਦਾ ਹੈ। ਇਸ ਵਿਚਾਲੇ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ, Instant Bollywood ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਜਦੋਂ ਅਦਾਕਾਰਾ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਬਹੁਤ ਸਾਰੇ ਪ੍ਰਪੋਜਲ ਆਉਂਦੇ ਹੋਣਗੇ, ਪਰ ਤੁਸੀ ਦੱਸੋ ਤੁਹਾਨੂੰ ਕਿਵੇਂ ਦਾ ਲਾਈਫ ਪਾਟਨਰ ਚਾਹੀਦਾ ਹੈ। ਇਸ ਸਵਾਲ ਤੇ ਜਵਾਬ ਦਿੰਦੇ ਹੋਏ ਉਰਵਸ਼ੀ ਨੇ ਕਿਹਾ ਮੇਰਾ ਪਾਟਨਰ ਜ਼ਿੰਮੇਦਾਰ ਹੋਣਾ ਚਾਹੀਦਾ, ਉਹ ਸਧਾਰਨ ਹੋਣਾ ਚਾਹੀਦਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਜ਼ਿੰਮੇਦਾਰ ਹਾਂ। ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਸਿਰਫ ਉਸ ਇਨਸਾਨ ਨਾਲ ਰਹਿ ਸਕਦੀ ਹਾਂ, ਜੋ ਆਪਣੀਆਂ ਜ਼ਿੰਮੇਦਾਰੀਆਂ ਨੂੰ ਸਮਝਦਾ ਹੋਵੇ। ਜਦੋਂ ਅਦਾਕਾਰਾ ਨੂੰ ਇਹ ਕਿਹਾ ਗਿਆ ਭਾਵੇਂ ਉਹ ਇਨਸਾਨ ਬਿਜ਼ਨਸਮੈਨ ਹੋਵੇ ਜਾਂ ਫਿਲਮ ਇੰਡਸਟਰੀ ਤੋਂ, ਤਾਂ ਇਸ ਤੇ ਉਰਵਸ਼ੀ ਨੇ ਕਿਹਾ ਮੈਂ ਫਿਟਨੈੱਸ ਫ੍ਰੀਕ ਹਾਂ ਇਸ ਲਈ ਮੇਰਾ ਪਾਟਨਰ ਅਥਲੀਟ ਹੋਏਗਾ। ਇਸ ਗੱਲ ਤੋਂ ਤੁਸੀ ਇਸਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਉਰਸ਼ੀ ਨੇ ਸਾਫ-ਸਾਫ ਸ਼ਬਦਾਂ ਵਿੱਚ ਕ੍ਰਿਕਟਰ ਰਿਸ਼ਭ ਪੰਤ ਵੱਲ ਇਸ਼ਾਰਾ ਕੀਤਾ ਹੈ।
View this post on Instagram
Read More: Virat Kohli: ਵਿਰਾਟ ਕੋਹਲੀ ਦੀ ਵਾਪਸੀ ਨੂੰ ਲੈ ਸਾਹਮਣੇ ਆਇਆ ਵੱਡਾ ਅਪਡੇਟ, ਫੈਨਜ਼ ਪੜ੍ਹ ਲੈਣ ਇਹ ਖਬਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।