5 ਦਿਨਾਂ 'ਚ 2 ਸੰਨਿਆਸ, ਭਾਰਤ-ਇੰਗਲੈਂਡ ਸੀਰੀਜ਼ ਤੋਂ ਪਹਿਲਾਂ 2 ਤੇਜ਼ ਗੇਂਦਬਾਜ਼ਾਂ ਨੇ ਕਿਹਾ ਅਲਵਿਦਾ, ਫੈਨਜ਼ ਹੋਏ ਨਿਰਾਸ਼
ਭਾਰਤੀ ਤੇਜ਼ ਗੇਂਦਬਾਜ਼ ਵਰੁਣ ਆਰੋਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਵਰੁਣ ਪਿਛਲੇ 5 ਦਿਨਾਂ ਵਿੱਚ ਸੰਨਿਆਸ ਲੈਣ ਵਾਲੇ ਦੂਜੇ ਭਾਰਤੀ ਖਿਡਾਰੀ ਹਨ।
Cricket News: ਭਾਰਤੀ ਤੇਜ਼ ਗੇਂਦਬਾਜ਼ ਵਰੁਣ ਆਰੋਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਵਰੁਣ ਪਿਛਲੇ 5 ਦਿਨਾਂ ਵਿੱਚ ਸੰਨਿਆਸ ਲੈਣ ਵਾਲੇ ਦੂਜੇ ਭਾਰਤੀ ਖਿਡਾਰੀ ਹਨ। ਵਰੁਣ ਤੋਂ ਪੰਜ ਦਿਨ ਪਹਿਲਾਂ ਗੇਂਦਬਾਜ਼ੀ ਆਲਰਾਊਂਡਰ ਰਿਸ਼ੀ ਧਵਨ ਨੇ ਵਨਡੇ ਅਤੇ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਇਨ੍ਹਾਂ ਦੋਵਾਂ ਖਿਡਾਰੀਆਂ ਦੇ ਫੈਨਜ਼ ਉਦਾਸ ਹੋ ਗਏ ਹਨ।
153 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਰ ਚੁੱਕੇ ਗੇਂਦਬਾਜ਼ੀ
ਵਰੁਣ ਨੇ 153 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਕੇ ਕਾਫੀ ਸੁਰਖੀਆਂ ਬਟੋਰੀਆਂ। ਉਸ ਨੇ ਟੀਮ ਇੰਡੀਆ ਵਿੱਚ ਇੱਕ ਸ਼ੁੱਧ ਤੇਜ਼ ਗੇਂਦਬਾਜ਼ ਦੇ ਰੂਪ ਵਿੱਚ ਡੈਬਿਊ ਕੀਤਾ ਸੀ ਪਰ ਬਾਅਦ ਵਿੱਚ ਉਹ ਆਪਣੀ ਰਫ਼ਤਾਰ ਨੂੰ ਬਰਕਰਾਰ ਨਹੀਂ ਰੱਖ ਸਕੇ। ਉਹ ਲਗਾਤਾਰ ਜ਼ਖਮੀ ਹੁੰਦੇ ਰਹੇ, ਜਿਸ ਕਰਕੇ ਉਨ੍ਹਾਂ ਨੂੰ ਟੀਮ ਦੇ ਵਿੱਚ ਜ਼ਿਆਦਾ ਵਾਰ ਖੇਡਣ ਦਾ ਮੌਕਾ ਨਹੀਂ ਮਿਲਿਆ । ਸਾਲ 2011 'ਚ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕਰਨ ਵਾਲੇ ਵਰੁਣ ਆਰੋਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਸੋਸ਼ਲ ਮੀਡੀਆ ਉੱਤੇ ਪਾਈ ਭਾਵੁਕ ਪੋਸਟ
ਵਰੁਣ ਆਰੋਨ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, 'ਮੈਂ ਪਿਛਲੇ 20 ਸਾਲਾਂ ਤੋਂ ਤੇਜ਼ ਗੇਂਦਬਾਜ਼ੀ ਦਾ ਰੋਮਾਂਚ ਜੀਅ ਰਿਹਾ ਹਾਂ, ਅੱਜ ਮੈਂ ਅਧਿਕਾਰਤ ਤੌਰ 'ਤੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਰਿਹਾ ਹਾਂ। ਇਹ ਸਫ਼ਰ ਰੱਬ, ਮੇਰੇ ਪਰਿਵਾਰ, ਦੋਸਤਾਂ, ਸਾਥੀਆਂ, ਕੋਚਾਂ, ਸਪੋਰਟ ਸਟਾਫ਼ ਅਤੇ ਪ੍ਰਸ਼ੰਸਕਾਂ ਤੋਂ ਬਿਨਾਂ ਮੇਰੇ ਲਈ ਸੰਭਵ ਨਹੀਂ ਸੀ। ਇਸ ਦੌਰਾਨ ਮੈਨੂੰ ਕਈ ਸੱਟਾਂ ਲੱਗੀਆਂ ਜਿਨ੍ਹਾਂ ਵਿੱਚ ਕਈ ਤਾਂ ਬਹੁਤ ਹੀ ਖ਼ਤਰਨਾਕ ਸੱਟਾਂ ਸਨ। ਇਸ ਤੋਂ ਬਾਅਦ ਵੀ ਮੈਂ ਵਾਪਸੀ ਕੀਤੀ। ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ NCA ਦੇ ਫਿਜ਼ੀਓਜ਼, ਕੋਚਾਂ ਅਤੇ ਟ੍ਰੇਨਰਾਂ ਦੇ ਅਣਥੱਕ ਸਮਰਪਣ ਕਾਰਨ ਹੀ ਹੋਇਆ ਹੈ। ਹੁਣ ਮੈਂ ਆਪਣੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਆਨੰਦ ਲੈਣਾ ਚਾਹਾਂਗਾ ਪਰ ਖੇਡਾਂ ਨਾਲ ਵੀ ਜੁੜਿਆ ਰਹਾਂਗਾ। ਜਿਸ ਨੇ ਮੈਨੂੰ ਸਭ ਕੁਝ ਦਿੱਤਾ ਹੈ। ਤੇਜ਼ ਗੇਂਦਬਾਜ਼ੀ ਮੇਰਾ ਪਹਿਲਾ ਪਿਆਰ ਰਿਹਾ ਹੈ ਅਤੇ ਹਮੇਸ਼ਾ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਰਹੇਗਾ।
35 ਸਾਲਾ ਵਰੁਣ ਆਰੋਨ ਨੇ 2023-24 ਵਿੱਚ ਭਾਰਤੀ ਘਰੇਲੂ ਸੀਜ਼ਨ ਤੋਂ ਲਾਲ ਗੇਂਦ ਦੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਹ ਘਰੇਲੂ ਕ੍ਰਿਕਟ ਵਿੱਚ ਝਾਰਖੰਡ ਲਈ ਖੇਡਦੇ ਹਨ। ਉਨ੍ਹਾਂ ਦੀ ਟੀਮ ਵਿਜੇ ਹਜ਼ਾਰੇ ਟਰਾਫੀ ਦੇ ਨਾਕਆਊਟ ਦੌਰ 'ਚ ਨਹੀਂ ਪਹੁੰਚ ਸਕੀ।
ਵਰੁਣ ਨੇ ਵਿਜੇ ਹਜ਼ਾਰੇ ਟਰਾਫੀ ਸੀਜ਼ਨ ਵਿੱਚ ਝਾਰਖੰਡ ਲਈ 4 ਮੈਚ ਖੇਡੇ ਜਿਸ ਵਿੱਚ ਉਸ ਨੇ 3 ਵਿਕਟਾਂ ਲਈਆਂ। 2010-2011 ਦੇ ਵਿਜੇ ਹਜ਼ਾਰੇ ਸੀਜ਼ਨ 'ਚ ਵਰੁਣ ਨੇ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ। ਉਦੋਂ ਉਹ 21 ਸਾਲ ਦਾ ਸੀ। ਵਰੁਣ ਆਪਣੇ ਪੂਰੇ ਕ੍ਰਿਕਟ ਕਰੀਅਰ ਦੌਰਾਨ ਆਪਣੀ ਪਿੱਠ ਵਿੱਚ ਤਣਾਅ ਨਾਲ ਜੂਝਦੇ ਰਹੇ।
View this post on Instagram