Kohli 100th Test: ਮੋਹਾਲੀ ਟੈਸਟ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਵੀਡੀਓ ਮੈਸੇਜ ਵਾਇਰਲ, ਕਿਹਾ 'ਸੋਚਿਆ ਨਹੀਂ ਸੀ ਕਿ 100 ਟੈਸਟ ਖੇਡਾਂਗਾ'
Virat Kohli’s 100th Test: ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਆਪਣੇ ਕਰੀਅਰ ਦਾ 100ਵਾਂ ਟੈਸਟ ਖੇਡਣ ਜਾ ਰਹੇ ਹਨ। ਇਹ ਇਤਿਹਾਸਕ ਮੈਚ 4 ਮਾਰਚ ਨੂੰ ਮੋਹਾਲੀ 'ਚ ਸ਼੍ਰੀਲੰਕਾ ਖਿਲਾਫ ਖੇਡਿਆ ਜਾਵੇਗਾ।
Virat Kohli 100th Test Match kohli Says Never Thought I will play 100 Tests
ਮੁਹਾਲੀ: ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਜਲਦ ਹੀ ਇਤਿਹਾਸਕ ਕਾਰਨਾਮਾ ਕਰਨ ਦੀ ਕਗਾਰ 'ਤੇ ਹਨ। ਉਹ ਆਪਣੇ ਕਰੀਅਰ ਦਾ 100ਵਾਂ ਟੈਸਟ ਖੇਡਣ ਜਾ ਰਹੇ ਹਨ। ਦੱਸ ਦਈਏ ਕਿ ਵਿਰਾਟ ਕੋਹਲੀ 4 ਮਾਰਚ ਨੂੰ ਮੋਹਾਲੀ 'ਚ ਸ਼੍ਰੀਲੰਕਾ ਖਿਲਾਫ ਆਪਣਾ ਇਤਿਹਾਸਕ ਮੈਚ ਖੇਡਣਗੇ। ਹਾਲਾਂਕਿ ਕੋਹਲੀ ਮੁਤਾਬਕ ਉਨ੍ਹਾਂ ਨੂੰ ਖੁਦ ਵੀ ਯਕੀਨ ਨਹੀਂ ਸੀ ਕਿ ਉਹ ਜ਼ਿੰਦਗੀ 'ਚ 100 ਟੈਸਟ ਮੈਚ ਖੇਡ ਸਕਣਗੇ।
ਕੋਹਲੀ ਨੇ ਇਹ ਗੱਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਜਾਰੀ ਵੀਡੀਓ 'ਚ ਕਹੀ। ਬੋਰਡ ਨੇ ਕੋਹਲੀ ਦਾ ਇਹ ਛੋਟਾ ਵੀਡੀਓ ਮੈਸੇਜ ਟਵਿਟਰ 'ਤੇ ਸਾਂਝਾ ਕੀਤਾ ਹੈ। ਵੀਡੀਓ 'ਚ ਕੋਹਲੀ ਨੇ ਕਿਹਾ- ਈਮਾਨਦਾਰੀ ਨਾਲ ਕਹਾਂ ਤਾਂ ਮੈਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਸੋਚਿਆ ਸੀ ਕਿ ਮੈਂ 100 ਟੈਸਟ ਮੈਚ ਖੇਡ ਸਕਾਂਗਾ। ਇਹ ਬਹੁਤ ਲੰਬਾ ਸਫ਼ਰ ਰਿਹਾ ਹੈ।
'I never thought i'll play 100 Test matches. It has been a long journey. Grateful that i've been able to make it to 100' - @imVkohli on his landmark Test.
— BCCI (@BCCI) March 3, 2022
Full interview coming up on https://t.co/Z3MPyesSeZ. Stay tuned! #VK100 pic.twitter.com/SFehIolPwb
ਇਸ ਵੀਡੀਓ 'ਚ ਕੋਹਲੀ ਅੱਗ ਕਹਿ ਰਹੇ ਹਨ, "ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਇਹ 100 ਟੈਸਟ ਖੇਡਣ ਦਾ ਮੌਕਾ ਮਿਲਿਆ ਹੈ। ਇੱਥੇ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਪਈ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਇੱਕ ਵੱਡਾ ਮੌਕਾ ਹੈ। ਇਹ ਮੇਰੇ ਕੋਚ ਲਈ ਵੀ ਬਹੁਤ ਵੱਡਾ ਮੌਕਾ ਹੈ, ਜੋ ਇਸ ਸਭ ਤੋਂ ਖੁਸ਼ ਹਨ। ਮੈਂ ਆਪਣੇ ਕਰੀਅਰ ਵਿੱਚ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ।"
ਕੋਹਲੀ ਤੋਂ ਪਹਿਲਾਂ ਇਨ੍ਹਾਂ ਖਿਡਾਰੀਆਂ ਸਿਰ ਇਹ ਸਿਹਰਾ
ਦੱਸ ਦਈਏ ਕਿ ਕੋਹਲੀ ਤੋਂ ਪਹਿਲਾਂ ਭਾਰਤ ਲਈ 100 ਟੈਸਟ ਮੈਚ ਖੇਡਣ ਵਾਲੇ ਖਿਡਾਰੀਆਂ ਵਿੱਚ ਸੁਨੀਲ ਗਾਵਸਕਰ, ਦਿਲੀਪ ਵੇਂਗਸਰਕਰ, ਕਪਿਲ ਦੇਵ, ਸਚਿਨ ਤੇਂਦੁਲਕਰ, ਅਨਿਲ ਕੁੰਬਲੇ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਵੀਵੀਐਸ ਲਕਸ਼ਮਣ, ਵਰਿੰਦਰ ਸਹਿਵਾਗ, ਹਰਭਜਨ ਸਿੰਘ ਅਤੇ ਇਸ਼ਾਂਤ ਸ਼ਰਮਾ ਸ਼ਾਮਲ ਹਨ।
ਕਦੋਂ ਸ਼ੁਰੂ ਹੋ ਰਹੀ ਹੈ ਟੈਸਟ ਸੀਰੀਜ਼
ਦੱਸ ਦੇਈਏ ਕਿ ਸ਼੍ਰੀਲੰਕਾ ਦੀ ਟੀਮ ਭਾਰਤ ਦੌਰੇ 'ਤੇ ਹੈ। ਪਹਿਲੀ ਟੀਮ ਨੇ ਭਾਰਤ ਨਾਲ ਟੀ-20 ਸੀਰੀਜ਼ ਖੇਡੀ ਸੀ, ਜਿੱਥੇ ਸ਼੍ਰੀਲੰਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਭਾਰਤ ਅਤੇ ਸ਼੍ਰੀਲੰਕਾ 4 ਮਾਰਚ ਤੋਂ ਟੈਸਟ ਸੀਰੀਜ਼ ਖੇਡਣਗੇ। ਦੋਵਾਂ ਟੀਮਾਂ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਪਹਿਲਾ ਮੈਚ ਮੋਹਾਲੀ 'ਚ ਖੇਡਿਆ ਜਾਵੇਗਾ, ਜਿੱਥੇ ਵਿਰਾਟ ਆਪਣਾ 100ਵਾਂ ਟੈਸਟ ਖੇਡਣਗੇ, ਜਦਕਿ ਦੂਜਾ ਮੈਚ 12 ਮਾਰਚ ਤੋਂ ਬੈਂਗਲੁਰੂ 'ਚ ਖੇਡਿਆ ਜਾਵੇਗਾ। ਦੂਜਾ ਟੈਸਟ ਮੈਚ ਡੇ-ਨਾਈਟ ਟੈਸਟ ਹੋਵੇਗਾ।
ਇਹ ਵੀ ਪੜ੍ਹੋ: ਸਿਹਤ ਮੰਤਰਾਲੇ ਨੇ ਦੱਸਿਆ ਦੇਸ਼ 'ਚ ਤੇਜ਼ੀ ਨਾਲ ਘੱਟ ਰਹੇ ਹਨ ਕੋਰੋਨਾ ਕੇਸਾਂ ਤੋਂ ਕਿਵੇਂ ਮਿਲੀ ਰਾਹਤ