(Source: Poll of Polls)
IND vs NZ: ਨਿਊਜ਼ੀਲੈਂਡ ਖਿਲਾਫ਼ ਟੀ-20 ਸੀਰੀਜ਼ 'ਚ ਕੋਹਲੀ-ਰੋਹਿਤ ਨੂੰ ਮਿਲ ਸਕਦੈ ਆਰਾਮ, ਜਾਣੋ ਕਾਰਨ
IND vs NZ: ਟੀ-20 ਵਿਸ਼ਵ ਕੱਪ ਤੋਂ ਬਾਅਦ, ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ ਖੇਡਣੀ ਹੈ। ਇਸ ਦੇ ਨਾਲ ਹੀ ਇਸ ਸੀਰੀਜ਼ 'ਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਜਾ ਸਕਦਾ ਹੈ।
India vs New Zealand: ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ। ਇਸ ਦੌਰੇ 'ਤੇ ਟੀਮ ਇੰਡੀਆ ਨੂੰ ਤਿੰਨ ਮੈਚਾਂ ਦੀ ਵਨਡੇ ਅਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਭਾਰਤ ਅਤੇ ਨਿਊਜ਼ੀਲੈਂਡ ਦੀ ਇਹ ਸੀਰੀਜ਼ 18 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ ਦੇ ਖਿਲਾਫ਼ ਟੀ-20 ਸੀਰੀਜ਼ 'ਚ ਆਰਾਮ ਦਿੱਤਾ ਜਾ ਸਕਦਾ ਹੈ।
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਦਿੱਤਾ ਜਾਵੇਗਾ ਆਰਾਮ
ਸਮਾਚਾਰ ਏਜੰਸੀ ਪੀਟੀਆਈ ਦੇ ਸੂਤਰ ਮੁਤਾਬਕ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਬੋਰਡ ਨੂੰ ਨਿਊਜ਼ੀਲੈਂਡ ਖਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਤੋਂ ਆਰਾਮ ਲੈਣ ਦੀ ਬੇਨਤੀ ਕੀਤੀ ਹੈ। ਇਸ ਦੇ ਨਾਲ ਹੀ ਖਬਰ ਇਹ ਵੀ ਆ ਰਹੀ ਹੈ ਕਿ ਸ਼ਿਖਰ ਧਵਨ ਇਸ ਦੌਰੇ 'ਤੇ ਭਾਰਤੀ ਟੀਮ ਦੀ ਕਮਾਨ ਸੰਭਾਲ ਸਕਦੇ ਹਨ।
ਦਰਅਸਲ ਭਾਰਤੀ ਟੀਮ ਇਸ ਸਮੇਂ ਟੀ-20 ਵਿਸ਼ਵ ਕੱਪ 2022 'ਚ ਖੇਡ ਰਹੀ ਹੈ। ਇਸ ਵਿਸ਼ਵ ਕੱਪ ਦਾ ਫਾਈਨਲ 13 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ, ਠੀਕ 5 ਦਿਨਾਂ ਬਾਅਦ, ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੇ ਖਿਲਾਫ ਟੀ-20 ਅਤੇ ਵਨਡੇ ਦੀ ਤਿੰਨ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਟੀਮ ਦੇ ਇਸ ਰੁਝੇਵੇਂ ਦੇ ਮੱਦੇਨਜ਼ਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਆਰਾਮ ਦੀ ਮੰਗ ਕੀਤੀ ਹੈ। ਰੋਹਿਤ ਅਤੇ ਕੋਹਲੀ ਤੋਂ ਇਲਾਵਾ ਹਾਰਦਿਕ ਪੰਡਯਾ ਨੂੰ ਇਸ ਦੌਰੇ 'ਤੇ ਆਰਾਮ ਦਿੱਤਾ ਜਾ ਸਕਦਾ ਹੈ।
ਭਾਰਤ ਬਨਾਮ ਨਿਊਜ਼ੀਲੈਂਡ ਸੀਰੀਜ਼ ਦਾ ਸਮਾਂ ਸੂਚੀ
ਸ਼ੁੱਕਰਵਾਰ, 18 ਨਵੰਬਰ, ਸ਼ਾਮ 7.30 IST: ਪਹਿਲਾ T20I, ਸਕਾਈ ਸਟੇਡੀਅਮ, ਵੈਲਿੰਗਟਨ
ਐਤਵਾਰ, 20 ਨਵੰਬਰ, ਸ਼ਾਮ 7.30 ਵਜੇ IST: ਦੂਜਾ ਟੀ-20, ਬੇ ਓਵਲ, ਮਾਊਂਟ ਮੌਨਗਾਨੁਇਕ
ਮੰਗਲਵਾਰ, 22 ਨਵੰਬਰ, ਸ਼ਾਮ 7.30 IST: ਤੀਜਾ ਟੀ-20, ਮੈਕਲੀਨ ਪਾਰਕ, ਨੇਪੀਅਰ
ਸ਼ੁੱਕਰਵਾਰ, 25 ਨਵੰਬਰ, ਦੁਪਹਿਰ 2.30 ਵਜੇ IST: ਪਹਿਲਾ ਵਨਡੇ, ਈਡਨ ਪਾਰਕ, ਆਕਲੈਂਡ
ਐਤਵਾਰ, 27 ਨਵੰਬਰ, ਦੁਪਹਿਰ 2.30 ਵਜੇ IST: ਦੂਜਾ ਵਨਡੇ, ਸੇਡਨ ਪਾਰਕ, ਹੈਮਿਲਟਨ
ਬੁੱਧਵਾਰ, 30 ਨਵੰਬਰ, ਦੁਪਹਿਰ 2.30 ਵਜੇ IST: ਤੀਜਾ ਵਨਡੇ; ਹੈਗਲੇ ਓਵਲ, ਕ੍ਰਾਈਸਟਚਰਚ