(Source: ECI/ABP News)
IND vs SA: ਰਾਸ਼ਟਰੀ ਗੀਤ ਦੌਰਾਨ ਕੋਹਲੀ ਦੀ ਇਸ ਹਰਕਤ 'ਤੇ ਗੁੱਸੇ 'ਚ ਆਏ ਫੈਨਸ ਨੇ ਲਾਈ ਸੋਸ਼ਲ ਮੀਡੀਆ 'ਤੇ ਕਲਾਸ
ਭਾਰਤੀ ਟੀਮ ਇਸ ਸੀਰੀਜ਼ 'ਚ ਕੇਐਲ ਰਾਹੁਲ ਦੀ ਕਪਤਾਨੀ 'ਚ ਖੇਡੀ ਹੈ। ਇਸ ਸੀਰੀਜ਼ ਦੇ ਨਾਲ ਹੀ ਵਿਰਾਟ ਕੋਹਲੀ ਦੀ ਕਪਤਾਨੀ ਦਾ ਦੌਰ ਖ਼ਤਮ ਹੋ ਗਿਆ ਹੈ। ਉਹ ਇੱਕ ਬੱਲੇਬਾਜ਼ ਦੇ ਤੌਰ 'ਤੇ ਹੀ ਟੀਮ 'ਚ ਸੇਵਾਵਾਂ ਦਿੰਦੇ ਰਹਿਣਗੇ।
![IND vs SA: ਰਾਸ਼ਟਰੀ ਗੀਤ ਦੌਰਾਨ ਕੋਹਲੀ ਦੀ ਇਸ ਹਰਕਤ 'ਤੇ ਗੁੱਸੇ 'ਚ ਆਏ ਫੈਨਸ ਨੇ ਲਾਈ ਸੋਸ਼ਲ ਮੀਡੀਆ 'ਤੇ ਕਲਾਸ Virat Kohli Faces Backlash For Chewing Gum During National Anthem Ahead of 3rd ODI vs South Africa; Video Goes VIRAL IND vs SA: ਰਾਸ਼ਟਰੀ ਗੀਤ ਦੌਰਾਨ ਕੋਹਲੀ ਦੀ ਇਸ ਹਰਕਤ 'ਤੇ ਗੁੱਸੇ 'ਚ ਆਏ ਫੈਨਸ ਨੇ ਲਾਈ ਸੋਸ਼ਲ ਮੀਡੀਆ 'ਤੇ ਕਲਾਸ](https://feeds.abplive.com/onecms/images/uploaded-images/2021/11/02/45f502616690463e2f9c61ab03a1d86a_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਟੀਮ ਇੰਡੀਆ ਦੇ ਕਪਤਾਨ ਰਹਿ ਚੁੱਕੇ ਵਿਰਾਟ ਕੋਹਲੀ (Virat Kohli) ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਵਿਰਾਟ ਕੋਹਲੀ ਦੀ ਇਸ ਹਰਕਤ 'ਤੇ ਹਰ ਕੋਈ ਉਸ 'ਤੇ ਗੁੱਸਾ ਕੱਢ ਰਿਹਾ ਹੈ। ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਵਨਡੇ ਤੋਂ ਪਹਿਲਾਂ ਰਾਸ਼ਟਰੀ ਗੀਤ 'ਚ ਕੁਝ ਅਜਿਹਾ ਕੀਤਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਤੇ ਗੁੱਸੇ ਨਾਲ ਭਰ ਗਿਆ।
ਦਰਅਸਲ, ਵਿਰਾਟ ਕੋਹਲੀ ਦੱਖਣੀ ਅਫਰੀਕਾ ਖਿਲਾਫ ਤੀਜੇ ਵਨਡੇ ਦੌਰਾਨ ਸ਼ਰਮਨਾਕ ਹਰਕਤ ਕਰਦੇ ਕੈਮਰੇ 'ਚ ਕੈਦ ਹੋ ਗਏ। ਮੈਚ ਤੋਂ ਪਹਿਲਾਂ ਰਾਸ਼ਟਰੀ ਗੀਤ ਦੇ ਦੌਰਾਨ ਵਿਰਾਟ ਕੋਹਲੀ ਚਿਊਇੰਗਮ ਚਬਾਉਂਦੇ ਨਜ਼ਰ ਆਏ। ਇਸ ਘਟਨਾ ਦਾ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Virat Kohli Chewing gum during National Anthem is highly disrespectful. pic.twitter.com/MADtYS2c9u
— Karamjot Singh (Faridkot) (@Karamjot_Singh1) January 23, 2022
ਰਾਸ਼ਟਰੀ ਗੀਤ ਦੇ ਦੌਰਾਨ ਇਹ ਹਰਕਤ
ਰਾਸ਼ਟਰੀ ਗੀਤ ਦਾ ਅਪਮਾਨ ਕਰਨ 'ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਟ੍ਰੋਲ ਕੀਤਾ। ਇਸ ਸੀਰੀਜ਼ ਦੇ ਨਾਲ ਹੀ ਵਿਰਾਟ ਕੋਹਲੀ ਨੇ ਖੇਡ ਦੇ ਸਾਰੇ ਫਾਰਮੈਟਾਂ ਦੀ ਕਪਤਾਨੀ ਛੱਡ ਦਿੱਤੀ ਹੈ। ਅਜਿਹੇ 'ਚ ਕਪਤਾਨੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਵਿਰਾਟ ਦਾ ਅਜਿਹਾ ਰਵੱਈਆ ਪਸੰਦ ਨਹੀਂ ਆਇਆ। ਵਿਰਾਟ ਕੋਹਲੀ ਦੀ ਇਸ ਗਲਤੀ ਨੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਆਲੋਚਕਾਂ ਨੂੰ ਨਾਰਾਜ਼ ਕਰ ਦਿੱਤਾ ਹੈ। ਇਸ ਤੋਂ ਬਾਅਦ ਲੋਕਾਂ ਨੇ BCCI ਤੋਂ ਵਿਰਾਟ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ: CBSE Class 10, 12 Term 1 result 2022: CBSE 10ਵੀਂ ਤੇ 12ਵੀਂ ਟਰਮ 1 ਦਾ ਨਤੀਜਾ ਅੱਜ ਕਰੇਗਾ ਜਾਰੀ, ਇੰਝ ਚੈੱਕ ਕਰੋ ਰਿਜ਼ਲਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)