Watch: ਵਿਰਾਟ ਕੋਹਲੀ ਦਾ ਇਹ ਰੂਪ ਦੇਖ ਕੇ ਫੈਂਸ ਹੋਣਗੇ ਖੁਸ਼, ਬਾਲ ਬੁਆਏ ਨੂੰ ਦਿੱਤਾ ਬੈਟ; ਵੀਡੀਓ ਵਾਇਰਲ
Virat Kohli, RCB, IPL 2023: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ 10 ਸੈਕਿੰਡ ਦੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਮੈਦਾਨ 'ਚ ਪ੍ਰੈਕਟਿਸ ਕਰਨ ਤੋਂ ਬਾਅਦ ਡ੍ਰੈਸਿੰਗ ਰੂਮ 'ਚ ਪਰਤ ਰਹੇ ਹਨ।
Virat Kohli, RCB, IPL 2023: ਹਾਲਾਂਕਿ ਆਈਪੀਐਲ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਪਰ ਇਨ੍ਹਾਂ 'ਚੋਂ ਕੁਝ ਵੀਡੀਓਜ਼ ਕਾਫੀ ਵਾਇਰਲ ਹੋ ਜਾਂਦੀਆਂ ਹਨ। ਇਨ੍ਹਾਂ 'ਚ ਕਈ ਬਿਹਤਰੀਨ ਕੈਚਾਂ ਦੇ ਵੀਡੀਓਜ਼ ਹਨ ਅਤੇ ਖਿਡਾਰੀਆਂ ਵਿਚਾਲੇ ਹੱਥੋਪਾਈ ਦੇ ਵੀਡੀਓ ਵੀ ਹਨ ਪਰ ਹਾਲ ਹੀ 'ਚ ਵਿਰਾਟ ਕੋਹਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਆਰਸੀਬੀ ਦੇ ਸਾਬਕਾ ਕਪਤਾਨ ਦਾ ਇਹ ਵੀਡੀਓ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਵਿਰਾਟ ਦੇ ਫੈਂਸ ਉਨ੍ਹਾਂ ਦੀ ਤਾਰੀਫ ਕਰਦਿਆਂ ਨਹੀਂ ਥੱਕ ਰਹੇ ਹਨ।
ਜੰਮ ਕੇ ਚੱਲ ਰਿਹਾ ਬੱਲਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ 10 ਸੈਕਿੰਡ ਦੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਮੈਦਾਨ 'ਚ ਪ੍ਰੈਕਟਿਸ ਕਰਨ ਤੋਂ ਬਾਅਦ ਡ੍ਰੈਸਿੰਗ ਰੂਮ 'ਚ ਪਰਤ ਰਹੇ ਸਨ। ਇਸ ਦੌਰਾਨ ਇਕ ਬਾਲ ਬੁਆਏ ਉਨ੍ਹਾਂ ਤੋਂ ਕੁਝ ਮੰਗਦਾ ਹੈ। ਇਸ 'ਤੇ ਵਿਰਾਟ ਆਪਣੇ ਪਿੱਛੇ ਆ ਰਹੇ ਕਿਸੇ ਵਿਅਕਤੀ ਨੂੰ ਕਹਿੰਦੇ ਹਨ ਕਿ ਉਹ ਉਸ ਨੂੰ ਬੱਲਾ ਦੇਵੇ। ਆਈਪੀਐਲ 2023 'ਚ ਵਿਰਾਟ ਕੋਹਲੀ ਦਾ ਬੱਲਾ ਦੌੜਾਂ ਬਣਾ ਰਿਹਾ ਹੈ। ਉਨ੍ਹਾਂ ਨੇ 10 ਮੈਚਾਂ ਦੀਆਂ 10 ਪਾਰੀਆਂ ਵਿੱਚ 46.56 ਦੀ ਔਸਤ ਅਤੇ 135.16 ਦੇ ਸਟ੍ਰਾਈਕ ਰੇਟ ਨਾਲ 419 ਦੌੜਾਂ ਬਣਾਈਆਂ ਹਨ। ਹਾਲ ਹੀ 'ਚ ਉਨ੍ਹਾਂ ਨੇ IPL 'ਚ ਆਪਣੀਆਂ 7000 ਦੌੜਾਂ ਪੂਰੀਆਂ ਕੀਤੀਆਂ ਹਨ।
Virat Kohli giving autograph bat to a ball boy.
— Johns. (@CricCrazyJohns) May 9, 2023
Nice gesture from King. pic.twitter.com/lSrucf0ZZb
IPL 2023 ਵਿੱਚ, RCB ਨੇ ਆਪਣਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਦੇ ਖਿਲਾਫ ਖੇਡਿਆ। ਇਸ ਮੈਚ 'ਚ ਵਿਰਾਟ ਨੇ 49 ਗੇਂਦਾਂ 'ਤੇ ਅਜੇਤੂ 82 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਉਨ੍ਹਾਂ ਨੇ ਕੋਲਕਾਤਾ ਖਿਲਾਫ 18 ਗੇਂਦਾਂ 'ਚ 21 ਦੌੜਾਂ, ਲਖਨਊ ਖਿਲਾਫ 44 ਗੇਂਦਾਂ 'ਚ 61 ਦੌੜਾਂ, ਦਿੱਲੀ ਕੈਪੀਟਲਸ ਖਿਲਾਫ 34 ਗੇਂਦਾਂ 'ਚ 50 ਦੌੜਾਂ, ਚੇਨਈ ਸੁਪਰ ਕਿੰਗਜ਼ ਖਿਲਾਫ 4 ਗੇਂਦਾਂ 'ਚ 6 ਦੌੜਾਂ ਬਣਾਈਆਂ। ਪੰਜਾਬ ਕਿੰਗਸ ਖਿਲਾਫ 47 ਗੇਂਦਾਂ 'ਚ 59 ਦੌੜਾਂ, ਰਾਜਸਥਾਨ ਰਾਇਲਜ਼ ਖਿਲਾਫ ਕੋਈ ਰਨ ਨਹੀਂ, ਕੋਲਕਾਤਾ ਖਿਲਾਫ ਦੂਜੇ ਮੈਚ 'ਚ 37 ਗੇਂਦਾਂ 'ਚ 54 ਦੌੜਾਂ ਅਤੇ ਲਖਨਊ ਖਿਲਾਫ 30 ਗੇਂਦਾਂ 'ਚ 31 ਦੌੜਾਂ ਬਣਾਈਆਂ। ਪਿਛਲੇ ਮੈਚ 'ਚ ਵਿਰਾਟ ਨੇ ਦਿੱਲੀ ਖਿਲਾਫ 46 ਗੇਂਦਾਂ 'ਚ 55 ਦੌੜਾਂ ਦੀ ਪਾਰੀ ਖੇਡੀ ਸੀ।