World Cup 2023: ਵੀਰੇਂਦਰ ਸਹਿਵਾਗ ਦੀ ਵੱਡੀ ਭਵਿੱਖਬਾਣੀ, ਦੱਸੇ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ 4 ਟੀਮਾਂ ਦੇ ਨਾਮ
ICC World Cup 2023: 2023 ਵਨਡੇ ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਭਾਰਤ ਦੇ ਸਾਬਕਾ ਦਿੱਗਜ ਓਪਨਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ ਟੀਮਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ।
Virender Sehwag Semi Finalists for the 2023 World Cup: ਆਈਸੀਸੀ 2023 ਵਨਡੇ ਵਰਲਡ ਕੱਪ ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਕ੍ਰਿਕਟ ਦੇ ਇਸ ਮਹਾਕੁੰਭ ਦਾ ਪਹਿਲਾ ਮੈਚ 5 ਅਕਤੂਬਰ ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਇਹ ਟੂਰਨਾਮੈਂਟ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ। ਇਸ ਦੌਰਾਨ ਸਾਬਕਾ ਭਾਰਤੀ ਓਪਨਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸੈਮੀਫਾਈਨਲ 'ਚ ਪਹੁੰਚਣ ਵਾਲੀਆਂ ਚਾਰ ਟੀਮਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ।
ਦੱਸ ਦਈਏ ਕਿ 2023 ਵਨਡੇ ਵਿਸ਼ਵ ਕੱਪ ਦੇ ਸ਼ੈਡਿਊਲ ਲਾਂਚਿੰਗ ਈਵੈਂਟ ਦੌਰਾਨ, ਆਈਸੀਸੀ ਦੇ ਸੀਈਓ ਜਿਓਫ ਏਲਾਰਡਿਸ, ਬੀਸੀਸੀਆਈ ਸਕੱਤਰ ਜੈ ਸ਼ਾਹ, ਸ਼੍ਰੀਲੰਕਾ ਦੇ ਸਾਬਕਾ ਦਿੱਗਜ ਸਪਿਨਰ ਮੁਥੱਈਆ ਮੁਰਲੀਧਰਨ ਅਤੇ ਸਾਬਕਾ ਵਿਸਫੋਟਕ ਓਪਨਰ ਬੱਲੇਬਾਜ਼ ਵਰਿੰਦਰ ਸਹਿਵਾਗ ਮੌਜੂਦ ਸਨ। ਲਾਂਚਿੰਗ ਈਵੈਂਟ 'ਚ ਹੀ ਸਹਿਵਾਗ ਨੇ ਸੈਮੀਫਾਈਨਲ 'ਚ ਪਹੁੰਚੀਆਂ ਟੀਮਾਂ ਨੂੰ ਲੈ ਕੇ ਬਿਆਨ ਦਿੱਤਾ।
ਇਹ ਵੀ ਪੜ੍ਹੋ: Round-Robin Format: ਰਾਊਂਡ ਰੋਬਿਨ ਫਾਰਮੈਟ 'ਚ ਖੇਡਿਆ ਜਾਵੇਗਾ 2023 ਵਨਡੇ ਵਿਸ਼ਵ ਕੱਪ, ਜਾਣੋ ਇਸ ਫਾਰਮੈਟ ਬਾਰੇ ਪੂਰੀ ਜਾਣਕਾਰੀ
ਸਹਿਵਾਗ ਨੇ ਇਨ੍ਹਾਂ ਚਾਰ ਟੀਮਾਂ ਦੇ ਲਏ ਨਾਮ
ਈਵੈਂਟ 'ਚ ਸਹਿਵਾਗ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਕੱਪ 'ਚ ਕਿਹੜੀਆਂ ਚਾਰ ਟੀਮਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰਨਗੀਆਂ। ਇਸ ਦੌਰਾਨ ਉਨ੍ਹਾਂ ਭਾਰਤ, ਪਾਕਿਸਤਾਨ, ਆਸਟ੍ਰੇਲੀਆ ਅਤੇ ਇੰਗਲੈਂਡ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਭਵਿੱਖਬਾਣੀ ਕੀਤੀ। ਸਹਿਵਾਗ ਮੁਤਾਬਕ ਇੰਗਲੈਂਡ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਸੈਮੀਫਾਈਨਲ 'ਚ ਪਹੁੰਚ ਸਕਦੀਆਂ ਹਨ ਕਿਉਂਕਿ ਉਨ੍ਹਾਂ ਦੇ ਖਿਡਾਰੀ ਸਿੱਧੇ ਬੱਲੇ ਨਾਲ ਖੇਡ ਸਕਦੇ ਹਨ।
Virender Sehwag's Semi Finalists for the 2023 World Cup:
— Mufaddal Vohra (@mufaddal_vohra) June 27, 2023
- India.
- Pakistan.
- England.
- Australia. pic.twitter.com/2u4FumSxCt
ਸੈਮੀਫਾਈਨਲ ਅਤੇ ਫਾਈਨਲ ਲਈ ਰੱਖਿਆ ਗਿਆ ਰਿਜ਼ਰਵ ਡੇ
2023 ਵਨਡੇ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ 15 ਨਵੰਬਰ ਨੂੰ ਮੁੰਬਈ ਵਿੱਚ ਖੇਡਿਆ ਜਾਵੇਗਾ ਅਤੇ ਦੂਜਾ ਸੈਮੀਫਾਈਨਲ ਮੈਚ 16 ਨਵੰਬਰ ਨੂੰ ਕੋਲਕਾਤਾ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਖ਼ਿਤਾਬੀ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜੇਕਰ ਸੈਮੀਫਾਈਨਲ ਜਾਂ ਫਾਈਨਲ ਮੈਚ 'ਤੇ ਮੀਂਹ ਦਾ ਪਰਛਾਵਾਂ ਰਹਿੰਦਾ ਹੈ ਤਾਂ ਮੈਚ ਅਗਲੇ ਦਿਨ ਹੋਵੇਗਾ। ਦਰਅਸਲ, ਆਈਸੀਸੀ ਨੇ ਸੈਮੀਫਾਈਨਲ ਅਤੇ ਫਾਈਨਲ ਲਈ ਰਿਜ਼ਰਵ ਡੇ ਦਾ ਨਿਯਮ ਰੱਖਿਆ ਹੈ।
ਇਹ ਵੀ ਪੜ੍ਹੋ: World Cup 2023: ਵਰਲਡ ਕੱਪ 'ਚ ਨਰੇਂਦਰ ਮੋਦੀ ਸਟੇਡੀਅਮ 'ਚ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਜਾਣੋ ਮੈਚ ਨਾਲ ਜੁੜੀਆਂ ਜ਼ਰੂਰੀ ਗੱਲਾਂ