IPL: ਵੀਵੋ ਕਰ ਸਕਦਾ ਹੈ ਟਾਈਟਲ ਸਪਾਂਸਰ ਦੇ ਰਾਈਟਸ ਟ੍ਰਾਂਸਫਰ, ਡਰੀਮ -11 ਅਤੇ ਅਨਅਕੈਡਮੀ ਦੌੜ ਵਿਚ ਸਭ ਤੋਂ ਅੱਗੇ
ਆਈਪੀਐਲ -2022 ਵਿਚ 9 ਜਾਂ 10 ਟੀਮਾਂ ਸ਼ਾਮਲ ਹੋ ਸਕਦੀਆਂ ਹਨ। ਨਵੇਂ ਸਪਾਂਸਰ ਲਈ ਬੋਲੀ ਲਗਾਉਣ ਵਾਲੀ ਕੰਪਨੀ ਨੂੰ ਘੱਟੋ ਘੱਟ ਤਿੰਨ ਸਾਲਾਂ ਲਈ ਟਾਈਟਲ ਸਪਾਂਸਰ ਅਧਿਕਾਰ ਹਾਸਲ ਹੋਣਗੇ।
ਨਵੀਂ ਦਿੱਲੀ: ਚੀਨੀ ਮੋਬਾਈਲ ਨਿਰਮਾਤਾ ਵੀਵੋ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਆਪਣੇ ਟਾਈਟਲ ਸਪਾਂਸਰ ਅਧਿਕਾਰ ਟ੍ਰਾਂਸਫਰ ਕਰ ਸਕਦਾ ਹੈ। ਆਈਪੀਐਲ ਦੇ ਅਗਲੇ ਟਾਈਟਲ ਸਪਾਂਸਰ ਦੀ ਦੌੜ ਵਿਚ ਡਰੀਮ -11 ਅਤੇ ਅਨਅਕੈਡਮੀ ਸਭ ਤੋਂ ਅੱਗੇ ਚੱਲ ਰਹੇ ਹਨ। ਡਰੀਮ -11 ਆਈਪੀਐਲ -2020 ਦਾ ਵੀ ਟਾਈਟਲ ਸਪਾਂਸਰ ਸੀ। ਉਸਨੇ ਪਿਛਲੇ ਸਾਲ ਇਹ ਅਧਿਕਾਰ 220 ਕਰੋੜ ਰੁਪਏ ਵਿੱਚ ਖਰੀਦੇ ਸੀ।
ਵੀਵੋ ਨੇ ਆਈਸੀਐਲ ਲਈ ਵੱਡੀ ਰਕਮ ਲਈ ਬੀਸੀਸੀਆਈ ਨਾਲ ਪੰਜ ਸਾਲਾ ਸਮਝੌਤਾ ਕੀਤਾ ਸੀ। ਵੀਵੋ ਨੇ ਸਾਲ 2018 ਤੋਂ 2022 ਤਕ ਲਗਪਗ 2190 ਕਰੋੜ ਰੁਪਏ ਦੀ ਅੰਦਾਜ਼ਨ ਰਕਮ ਲਈ ਆਈਪੀਐਲ ਦੇ ਟਾਈਟਲ ਸਪਾਂਸਰਸ਼ਿਪ ਅਧਿਕਾਰ ਜਿੱਤੇ ਸੀ। ਹੁਣ ਭਾਰਤ ਅਤੇ ਚੀਨ ਵਿਚਾਲੇ ਮੌਜੂਦਾ ਰਾਜਨੀਤਿਕ ਸਬੰਧਾਂ ਵਿਚ ਤਣਾਅ ਕਰਕੇ ਵੀਵੋ ਦਾ ਮੰਨਣਾ ਹੈ ਕਿ ਆਈਪੀਐਲ ਵਿਚ ਭਾਈਵਾਲੀ ਜਾਰੀ ਰੱਖਣਾ ਸਹੀ ਫੈਸਲਾ ਨਹੀਂ ਹੋਵੇਗਾ।
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ, “ਇਹ ਲਗਪਗ ਤੈਅ ਹੋ ਗਿਆ ਹੈ ਕਿ ਵੀਵੋ ਦਾ ਆਈਪੀਐਲ ਟਾਈਟਲ ਸਪਾਂਸਰਸ਼ਿਪ ਸਮਝੌਤਾ ਆਪਸੀ ਸਹਿਮਤੀ ਨਾਲ ਖ਼ਤਮ ਹੋਣ ਜਾ ਰਿਹਾ ਹੈ। ਇਸ ਨੂੰ 2020 ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ। ਇਸ 'ਚ ਇੱਕ ਪ੍ਰਬੰਧ ਹੈ ਕਿ ਉਹ ਆਪਣੇਾ ਬਕਾਇਆ ਦੇਣਦਾਰੀ ਨਵੇਂ ਸਪਾਂਸਰ ਨੂੰ ਦੇ ਸਕਦਾ ਹੈ। ਬੋਰਡ ਸਿਧਾਂਤਕ ਤੌਰ 'ਤੇ ਤਿਆਰ ਹੋ ਜਾਵੇ ਤਾਏ ਇਹ ਸੰਭਵ ਹੈ।"
ਇਹ ਵੀ ਪੜ੍ਹੋ: Whatsapp ਨੂੰ ਟੱਕਰ ਦੇਣ ਆ ਰਹੀ ਭਾਰਤੀ ਇੰਸਟੈਂਟ ਐਪ sandes, ਜਾਣੋ ਕੀ ਹੋਵੇਗਾ ਖਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904