Imran Khan: ਇਮਰਾਨ ਖਾਨ ਨਾਲ PCB ਦੀ ਇਸ ਹਰਕਤ ਨੂੰ ਦੇਖ ਗੁੱਸੇ 'ਚ ਆਏ ਵਸੀਮ ਅਕਰਮ, ਬੋਲੇ- 'ਮਾਫੀ ਮੰਗਣ'
Wasim Akram On Imran Khan: ਪਾਕਿਸਤਾਨ ਕ੍ਰਿਕਟ ਬੋਰਡ ਦੀ ਵੀਡੀਓ ਨੂੰ ਲੈ ਕੇ ਵਿਵਾਦ ਜਾਰੀ ਹੈ। ਦਰਅਸਲ, ਹਾਲ ਹੀ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਪਾਕਿਸਤਾਨ ਕ੍ਰਿਕਟ ਦਾ
Wasim Akram On Imran Khan: ਪਾਕਿਸਤਾਨ ਕ੍ਰਿਕਟ ਬੋਰਡ ਦੀ ਵੀਡੀਓ ਨੂੰ ਲੈ ਕੇ ਵਿਵਾਦ ਜਾਰੀ ਹੈ। ਦਰਅਸਲ, ਹਾਲ ਹੀ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਪਾਕਿਸਤਾਨ ਕ੍ਰਿਕਟ ਦਾ ਸਫਰ ਦਿਖਾਇਆ ਗਿਆ ਹੈ, ਪਰ ਇਮਰਾਨ ਖਾਨ ਨੂੰ ਨਹੀਂ ਦਿਖਾਇਆ ਗਿਆ ਹੈ। ਪਾਕਿਸਤਾਨ ਨੇ ਸਿਰਫ ਇੱਕ ਵਾਰ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਪਾਕਿਸਤਾਨ ਨੇ ਇਮਰਾਨ ਖਾਨ ਦੀ ਕਪਤਾਨੀ 'ਚ 1992 ਦਾ ਵਿਸ਼ਵ ਕੱਪ ਜਿੱਤਿਆ ਸੀ ਪਰ ਇਸ ਵੀਡੀਓ 'ਚੋਂ ਇਮਰਾਨ ਖਾਨ ਦੇ ਗਾਇਬ ਹੋਣ ਨਾਲ ਪ੍ਰਸ਼ੰਸਕ ਹੈਰਾਨ ਰਹਿ ਗਏ।
ਇਮਰਾਨ ਖਾਨ ਦੇ ਬਚਾਅ 'ਚ ਉਤਰੇ ਵਸੀਮ ਅਕਰਮ
ਇਸ ਵਿਚਾਲੇ ਹੁਣ ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਵਸੀਮ ਅਕਰਮ ਇਮਰਾਨ ਖਾਨ ਦੇ ਸਮਰਥਨ 'ਚ ਸਾਹਮਣੇ ਆਏ ਹਨ। ਦਰਅਸਲ, ਵਸੀਮ ਅਕਰਮ ਨੇ ਟਵੀਟ ਕਰਕੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੀਡੀਓ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਮਰਾਨ ਖਾਨ ਨੂੰ ਵੀਡੀਓ ਤੋਂ ਹਟਾਏ ਜਾਣ 'ਤੇ ਸਖ਼ਤ ਇਤਰਾਜ਼ ਜਤਾਇਆ। ਇਸ ਟਵੀਟ 'ਚ ਵਸੀਮ ਅਕਰਮ ਨੇ ਲਿਖਿਆ ਹੈ ਕਿ ਲੰਬੀ ਯਾਤਰਾ ਤੋਂ ਬਾਅਦ ਸ਼੍ਰੀਲੰਕਾ ਪਹੁੰਚਿਆ, ਪਰ ਇੱਥੇ ਮੈਨੂੰ ਵੱਡਾ ਝਟਕਾ ਲੱਗਾ। ਪਾਕਿਸਤਾਨ ਕ੍ਰਿਕਟ ਬੋਰਡ ਦੀ ਛੋਟੀ ਵੀਡੀਓ ਕਲਿੱਪ ਦੇਖ ਹੈਰਾਨ ਰਹਿ ਗਿਆ।
After long flights and hours of transit before reaching Sri Lanka, I got the shock of my life when I watched PCB’s short clip on the history of Pakistan cricket minus the great Imran Khan… political differences apart but Imran Khan is an icon of world cricket and developed…
— Wasim Akram (@wasimakramlive) August 16, 2023
ਵਸੀਮ ਅਕਰਮ ਨੇ ਟਵੀਟ 'ਚ ਕੀ ਲਿਖਿਆ...
ਵਸੀਮ ਅਕਰਮ ਨੇ ਅੱਗੇ ਲਿਖਿਆ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਮਰਾਨ ਖਾਨ ਨੂੰ ਆਪਣੇ ਵੀਡੀਓ ਤੋਂ ਗਾਇਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਠੀਕ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਵਿਸ਼ਵ ਕ੍ਰਿਕਟ ਦੇ ਵੱਡੇ ਆਈਕਨ ਰਹੇ ਹਨ। ਇਮਰਾਨ ਖਾਨ ਨੇ ਪਾਕਿਸਤਾਨ ਕ੍ਰਿਕਟ ਨੂੰ ਬਿਹਤਰ ਬਣਾਇਆ ਹੈ। ਪਾਕਿਸਤਾਨੀ ਕ੍ਰਿਕਟ ਟੀਮ ਨੂੰ ਮਜ਼ਬੂਤ ਟੀਮ ਬਣਾਉਣ ਵਿੱਚ ਇਮਰਾਨ ਖਾਨ ਦਾ ਅਹਿਮ ਯੋਗਦਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਪਾਕਿਸਤਾਨ ਕ੍ਰਿਕਟ ਨੂੰ ਵੀਡੀਓ ਡਿਲੀਟ ਕਰਕੇ ਮਾਫੀ ਮੰਗਣੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।