ਪੜਚੋਲ ਕਰੋ
Advertisement
ਪਾਂਡਿਆ ਨੇ ਮੰਗੇਤਰ ਨਤਾਸ਼ਾ ਨੂੰ ਪੁੱਛਿਆ ਸਵਾਲ ਤਾਂ ਮਿਲਿਆ ਕੁਝ ਅਜਿਹਾ ਜਵਾਬ, ਵੇਖੋ ਵੀਡੀਓ
ਕੋਰੋਨਾਵਾਇਰਸ ਕਰਕੇ ਆਈਪੀਐਲ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਸਮੇਂ ਭਾਰਤੀ ਟੀਮ ਦੇ ਖਿਡਾਰੀ ਵੀ ਲੌਕਡਾਊਨ ਕਰਕੇ ਆਪਣੇ ਘਰਾਂ ‘ਚ ਬੰਦ ਹਨ। ਇਸ ਦੇ ਨਾਲ ਹੀ ਹਾਰਦਿਕ ਪਾਂਡਿਆ ਲੌਕਡਾਊਨ ਦੌਰਾਨ ਆਪਣੇ ਘਰ ‘ਚ ਬੰਦ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਆਈਪੀਐਲ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਸਮੇਂ ਭਾਰਤੀ ਟੀਮ ਦੇ ਖਿਡਾਰੀ ਵੀ ਲੌਕਡਾਊਨ ਕਰਕੇ ਆਪਣੇ ਘਰਾਂ ‘ਚ ਬੰਦ ਹਨ। ਇਸ ਦੇ ਨਾਲ ਹੀ ਹਾਰਦਿਕ ਪਾਂਡਿਆ ਲੌਕਡਾਊਨ ਦੌਰਾਨ ਆਪਣੇ ਘਰ ‘ਚ ਬੰਦ ਹੈ। ਕੋਰੋਨਾ ਕਾਰਨ ਆਈਪੀਐਲ ਸਣੇ ਦੁਨੀਆ ਦੇ ਸਾਰੇ ਪ੍ਰਮੁੱਖ ਖੇਡ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਨੂੰ ਲੈ ਕੇ ਅਧਿਕਾਰੀ ਜਲਦੀ ਹੀ ਕੋਈ ਐਲਾਨ ਕਰ ਸਕਦੇ ਹਨ।
ਹਾਰਦਿਕ ਪਾਂਡਿਆ ਇਸ ਲੌਕਡਾਊਨ ਦੌਰਾਨ ਕ੍ਰਿਕੇਟ ਬਣਾਉਣ ਤੇ ਕਈ ਵਾਰ ਵੀਡੀਓ ਬਣਾਉਣ ‘ਚ ਆਪਣਾ ਸਮਾਂ ਬਤੀਤ ਕਰ ਰਹੇ ਹਨ ਪਰ ਐਤਵਾਰ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਮਜ਼ਾਕੀਆ ਵੀਡੀਓ ਪੋਸਟ ਕੀਤੀ। ਇਸ ‘ਚ ਉਹ ਆਪਣੀ ਪ੍ਰੇਮਿਕਾ ਨਤਾਸ਼ਾ ਸਟੈਨਕੋਵਿਕ ਦੇ ਨਾਲ ਨਜ਼ਰ ਆਏ। ਉਹ ਵੀਡੀਓ ‘ਚ ਨਤਾਸ਼ਾ ਨੂੰ ਬਹੁਤ ਹੀ ਮਜ਼ਾਕੀਆ ਢੰਗ ਨਾਲ ਪੁੱਛਿਆ ਤੇ ਨਤਾਸ਼ਾ ਨੇ ਵੀ ਉਸ ਦੇ ਸਵਾਲਾ ਦੇ ਮਜ਼ਾਕੀਆ ਜਵਾਬ ਦਿੱਤੇ।
ਹਾਰਦਿਕ ਨੇ ਪੁੱਛਿਆ, ਬੇਬੀ, ਮੈਂ ਤੁਹਾਡਾ ਕੀ ਹਾਂ? ਇਸ ‘ਤੇ ਨਤਾਸ਼ਾ ਨੇ ਕਿਹਾ, “ਜਿਗਰ ਦਾ ਟੁਕੜਾ'।“ ਦੱਸ ਦੇਈਏ ਕਿ ਹਾਰਦਿਕ ਪਾਂਡਿਆ ਨੇ ਸਾਲ 2020 ‘ਚ ਨਵੇਂ ਸਾਲ ਦੇ ਮੌਕੇ ਮੁੰਬਈ ਸਥਿਤ ਸਰਬੀਅਨ ਐਕਟਰਸ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਮੁੰਬਈ ਇੰਡੀਅਨਜ਼ ਦੇ ਖਿਡਾਰੀ ਨੇ ਸਾਲ 2019 ਤੋਂ ਬਾਅਦ ਟੀਮ ਇੰਡੀਆ ਲਈ ਇੱਕ ਵੀ ਮੈਚ ਨਹੀਂ ਖੇਡਿਆ। ਉਹ ਕਾਫੀ ਸਮੇਂ ਤੋਂ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਸੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪਾਲੀਵੁੱਡ
ਕਾਰੋਬਾਰ
ਦੇਸ਼
Advertisement