Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Rohit Sharma: ਕੈਪਟਨ ਰੋਹਿਤ ਸ਼ਰਮਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਲੱਖਾਂ ਦੀ ਭੀੜ ਵਿਚਾਲੇ ਉਹ ਅਚਾਨਕ ਬੱਸ ਤੋਂ ਉਤਰੇ ਅਤੇ ਨੱਚਦੇ ਹੋਏ ਸਟੇਡੀਅਮ ਦੇ ਵਿੱਚ ਪਹੁੰਚੇ।
Rohit Sharma Viral Video: ਜਦੋਂ ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ ਜਿੱਤ ਕੇ ਪਹਿਲੀ ਵਾਰ ਦੇਸ਼ ਦੀ ਧਰਤੀ 'ਤੇ ਪੈਰ ਰੱਖਿਆ ਤਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਆਪਣੇ ਚੈਂਪੀਅਨ ਦਾ ਉਸ ਤਰੀਕੇ ਨਾਲ ਸਵਾਗਤ ਕੀਤਾ ਜਿਸ ਦੇ ਉਹ ਹੱਕਦਾਰ ਸਨ। ਪਹਿਲਾਂ ਦਿੱਲੀ ਅਤੇ ਫਿਰ ਮੁੰਬਈ, ਦੋਵਾਂ ਵੱਡੇ ਸ਼ਹਿਰਾਂ ਵਿੱਚ ਪ੍ਰਸ਼ੰਸਕਾਂ ਦੀ ਭਾਰੀ ਭੀੜ ਸੀ। ਪ੍ਰਸ਼ੰਸਕਾਂ ਨੇ ਕੈਪਟਨ ਰੋਹਿਤ ਸ਼ਰਮਾ, ਇੰਡੀਆ ਦਾ ਰਾਜਾ ਰੋਹਿਤ ਸ਼ਰਮਾ ਦੇ ਨਾਅਰੇ ਵੀ ਲਗਾਏ। ਇਸ ਸਭ ਦੇ ਵਿਚਕਾਰ ਰੋਹਿਤ ਸ਼ਰਮਾ (Rohit Sharma's viral video) ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦਰਅਸਲ, ਮੁੰਬਈ 'ਚ ਟੀਮ ਇੰਡੀਆ ਦਾ ਰੋਡ ਸ਼ੋਅ ਹੋਇਆ ਸੀ। ਜਿੱਥੇ ਟੀਮ ਇੰਡੀਆ ਬੱਸ ਦੀ ਛੱਤ 'ਤੇ ਸਵਾਰ ਹੋ ਕੇ ਮਰੀਨ ਡਰਾਈਵ ਰਾਹੀਂ ਵਾਨਖੇੜੇ ਸਟੇਡੀਅਮ ਪਹੁੰਚੀ। ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਲੱਖਾਂ ਦੀ ਭੀੜ ਦੇ ਵਿਚਕਾਰ ਬੱਸ ਤੋਂ ਹੇਠਾਂ ਉਤਰੇ ਅਤੇ ਨੱਚਦੇ ਹੋਏ ਸਟੇਡੀਅਮ ਪਹੁੰਚੇ। ਬਾਕੀ ਟੀਮ ਬੱਸ ਵਿੱਚ ਹੀ ਰਹੀ। ਉਨ੍ਹਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
VIDEO | T20 World Cup-winning Indian cricket team arrived at Wankhede Stadium in Mumbai. pic.twitter.com/UHd1Wr4QuQ
— Press Trust of India (@PTI_News) July 4, 2024
ਰੋਹਿਤ ਦਾ ਭਾਸ਼ਣ ਸੁਣ ਕੇ ਹਾਰਦਿਕ ਭਾਵੁਕ ਹੋ ਗਏ
ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਵੀਰਵਾਰ, 4 ਜੁਲਾਈ ਨੂੰ ਵਾਨਖੇੜੇ ਸਟੇਡੀਅਮ 'ਚ ਰੋਹਿਤ ਸ਼ਰਮਾ ਦਾ ਭਾਸ਼ਣ ਸੁਣ ਕੇ ਰੋ ਪਏ। ਭਾਰਤ ਦੀ ਟੀ-20 ਵਿਸ਼ਵ ਕੱਪ 2024 ਦੀ ਜਿੱਤ ਦੇ ਜਸ਼ਨ ਦੌਰਾਨ ਬੋਲਦਿਆਂ, ਸ਼ਰਮਾ ਨੇ ਖਿਤਾਬ ਜਿੱਤਣ ਦਾ ਸਿਹਰਾ ਹਾਰਦਿਕ ਪਾਂਡਿਆ ਨੂੰ ਦਿੱਤਾ। ਰੋਹਿਤ ਨੇ ਕਿਹਾ ਕਿ ਪਾਂਡਿਆ ਦੇ ਸ਼ਾਂਤ ਰਹਿਣ ਅਤੇ ਇਕੱਠੇ ਹੋਣ ਦੀ ਕਾਬਲੀਅਤ ਨੇ ਭਾਰਤ ਨੂੰ ਡੇਵਿਡ ਮਿਲਰ ਨੂੰ ਆਊਟ ਕਰਨ ਵਿੱਚ ਮਦਦ ਕੀਤੀ, ਜਿਸ ਨੂੰ ਟੀਮ ਦੁਨੀਆ ਦੇ ਸਭ ਤੋਂ ਖਤਰਨਾਕ ਖਿਡਾਰੀਆਂ ਵਿੱਚੋਂ ਇੱਕ ਮੰਨਦੀ ਹੈ।
ਇਹ ਸੁਣ ਕੇ ਹਾਰਦਿਕ ਪਾਂਡਿਆ ਦੀਆਂ ਅੱਖਾਂ 'ਚ ਹੰਝੂ ਆ ਗਏ ਕਿਉਂਕਿ ਇਹ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ 'ਚ ਮੁੰਬਈ ਇੰਡੀਅਨਜ਼ ਦੇ ਘਰੇਲੂ ਮੈਦਾਨ ਵਾਨਖੇੜੇ 'ਤੇ ਵਾਪਸੀ ਤੋਂ ਬਾਅਦ ਭਾਵਨਾਵਾਂ ਦੇ ਉਤਰਾਅ-ਚੜ੍ਹਾਅ ਤੋਂ ਗੁਜ਼ਰ ਰਿਹਾ ਸੀ।
ਰੋਹਿਤ ਅਤੇ ਵਿਰਾਟ ਨੇ ਸਟੇਡੀਅਮ 'ਚ ਡਾਂਸ ਕੀਤਾ
ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਚੱਕ ਦੇ ਇੰਡੀਆ ਦੀਆਂ ਧੁਨਾਂ 'ਤੇ ਨੱਚਿਆ ਅਤੇ ਜਸ਼ਨ ਮਨਾਇਆ। ਭਾਰਤੀ ਟੀਮ ਮਰੀਨ ਡਰਾਈਵ 'ਤੇ ਓਪਨ ਟਾਪ ਬੱਸ 'ਚ ਜਿੱਤ ਦੀ ਪਰੇਡ ਤੋਂ ਬਾਅਦ ਰਾਤ ਕਰੀਬ 9 ਵਜੇ ਵਾਨਖੇੜੇ ਸਟੇਡੀਅਮ ਪਹੁੰਚੀ। ਵਾਨਖੇੜੇ ਸਟੇਡੀਅਮ ਪਹੁੰਚਣ ਤੋਂ ਬਾਅਦ ਰੋਹਿਤ ਨੇ ਵਿਰਾਟ ਕੋਹਲੀ, ਦੋਵਾਂ ਖਿਡਾਰੀਆਂ ਮਿਲਕੇ ਭੰਗੜਾ ਪਾਇਆ।