Terrorist Attack: ਪਾਕਿਸਤਾਨ ਦੌਰੇ 'ਤੇ ਸੀ ਟੀਮ... ਤਾਬੜਤੋੜ ਚੱਲਣ ਲੱਗੀਆਂ ਗੋਲੀਆਂ, ਵੱਡੇ ਖਤਰੇ ਤੋਂ ਇੰਝ ਬਚੇ ਖਿਡਾਰੀ
Terrorist Attack on sri lankan Team: ਭਾਰਤ ਅਤੇ ਪਾਕਿਸਤਾਨ ਵਿਚਾਲੇ ਕੱਲ ਯਾਨੀ 14 ਅਕਤੂਬਰ ਨੂੰ ਅਹਿਮਦਾਬਾਦ 'ਚ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ। ਅਜਿਹੇ 'ਚ ਦੋਵਾਂ ਦੇਸ਼ਾਂ ਦੇ ਦਰਸ਼ਕਾਂ ਵਿਚਾਲੇ ਇਸ ਮੈਚ ਨੂੰ ਲੈ
Terrorist Attack on sri lankan Team: ਭਾਰਤ ਅਤੇ ਪਾਕਿਸਤਾਨ ਵਿਚਾਲੇ ਕੱਲ ਯਾਨੀ 14 ਅਕਤੂਬਰ ਨੂੰ ਅਹਿਮਦਾਬਾਦ 'ਚ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ। ਅਜਿਹੇ 'ਚ ਦੋਵਾਂ ਦੇਸ਼ਾਂ ਦੇ ਦਰਸ਼ਕਾਂ ਵਿਚਾਲੇ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਅੱਜ ਇਸ ਲੇਖ ਵਿੱਚ ਅਸੀਂ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀ ਗੱਲ ਨਹੀਂ ਕਰਨ ਜਾ ਰਹੇ ਹਾਂ, ਬਲਕਿ ਪਾਕਿਸਤਾਨ ਵਿੱਚ ਵਾਪਰੀ ਉਸ ਘਟਨਾ ਬਾਰੇ ਗੱਲ ਕਰਨ ਜਾ ਰਹੇ ਹਾਂ ਜਦੋਂ ਸ਼੍ਰੀਲੰਕਾ ਦੀ ਕ੍ਰਿਕਟ ਟੀਮ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।
ਕਦੋਂ ਹੋਇਆ ਸੀ ਹਮਲਾ?
ਕ੍ਰਿਕਟ ਦੇ ਇਤਿਹਾਸ ਵਿੱਚ ਇਸ ਦਿਨ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ। ਤਰੀਕ ਸੀ 3 ਮਾਰਚ ਅਤੇ ਸਾਲ 2009। ਪਾਕਿਸਤਾਨ ਵਿੱਚ ਉਨ੍ਹੀਂ ਦਿਨੀਂ ਕ੍ਰਿਕਟ ਮੈਚਾਂ ਦਾ ਕ੍ਰੇਜ਼ ਸਿਖਰਾਂ 'ਤੇ ਸੀ। ਪਰ ਇਹ ਸਾਰਾ ਕ੍ਰੇਜ਼ ਉਦੋਂ ਠੰਢਾ ਹੋ ਗਿਆ ਜਦੋਂ ਖ਼ਬਰ ਆਈ ਕਿ ਅੱਤਵਾਦੀਆਂ ਨੇ ਸ਼੍ਰੀਲੰਕਾ ਦੀ ਕ੍ਰਿਕਟ ਟੀਮ 'ਤੇ ਹਮਲਾ ਕਰ ਦਿੱਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਭ ਪਾਕਿਸਤਾਨ ਦੇ ਇੱਕ ਵੱਡੇ ਸ਼ਹਿਰ ਲਾਹੌਰ ਵਿੱਚ ਹੋਇਆ ਸੀ।
ਲੱਗੀਆਂ ਸੀ ਦੋ ਗੋਲੀਆਂ
ਇਸ ਹਮਲੇ 'ਚ ਸ਼੍ਰੀਲੰਕਾ ਦੇ ਖਿਡਾਰੀ ਜ਼ਖਮੀ ਹੋ ਗਏ ਸੀ, ਪਰ ਪਾਕਿਸਤਾਨ ਕ੍ਰਿਕਟ ਟੀਮ ਦੇ ਅੰਪਾਇਰ ਅਹਿਸਾਨ ਰਜ਼ਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਦਰਅਸਲ, ਉਸ ਨੂੰ ਦੋ ਗੋਲੀਆਂ ਲੱਗੀਆਂ ਸਨ। ਉਸ ਨੂੰ ਲੱਗੀ ਸੱਟ ਇੰਨੀ ਗੰਭੀਰ ਸੀ ਕਿ ਡਾਕਟਰਾਂ ਨੂੰ ਅਹਿਸਾਨ ਰਜ਼ਾ ਨੂੰ ਬਚਾਉਣ ਲਈ 86 ਟਾਂਕੇ ਲਗਾਉਣੇ ਪਏ। ਬੱਸ ਡਰਾਈਵਰ ਨੂੰ ਵੀ ਗੋਲੀ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਸਟੇਡੀਅਮ ਤੋਂ ਸਿੱਧੇ ਆਪਣੇ ਦੇਸ਼ ਪੁੱਜੇ ਖਿਡਾਰੀ
ਇਹ ਹਮਲਾ ਇੰਨਾ ਵੱਡਾ ਸੀ ਕਿ ਇਸਦੀ ਖਬਰ ਪੂਰੀ ਦੁਨੀਆ ਵਿੱਚ ਫੈਲ ਗਈ। ਪਾਕਿਸਤਾਨ ਸਰਕਾਰ 'ਤੇ ਲਗਾਤਾਰ ਦਬਾਅ ਬਣਨਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਗੱਦਾਫੀ ਸਟੇਡੀਅਮ ਤੋਂ ਖਿਡਾਰੀਆਂ ਨੂੰ ਹੈਲੀਕਾਪਟਰ ਰਾਹੀਂ ਸਿੱਧੇ ਉਨ੍ਹਾਂ ਦੇ ਦੇਸ਼ ਭੇਜ ਦਿੱਤਾ। ਇਸ ਹਮਲੇ ਵਿੱਚ ਥਿਲਾਨ ਸਮਰਵੀਰਾ, ਕੁਮਾਰ ਸੰਗਾਕਾਰਾ, ਅਜੰਤਾ ਮੈਂਡਿਸ, ਥਿਲਾਨ ਥੁਸ਼ਾਰਾ, ਤਰੰਗਾ ਪਰਨਾਵਿਤਾਨਾ ਅਤੇ ਸੁਰੰਗਾ ਲਕਮਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੀ। ਇਸ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਕਾਫੀ ਨਿੰਦਾ ਹੋਈ ਸੀ ਅਤੇ ਉਥੋਂ ਦੀ ਸੁਰੱਖਿਆ ਵਿਵਸਥਾ ਅਤੇ ਪਾਕਿਸਤਾਨ 'ਚ ਮੌਜੂਦ ਅੱਤਵਾਦ 'ਤੇ ਕਈ ਸਵਾਲ ਉਠਾਏ ਗਏ ਸਨ।