ਪੜਚੋਲ ਕਰੋ

Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 

ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ ਸ਼ੰਭੂ ਸਰਹੱਦ ਵਿਖੇ ਕਿਸਾਨਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 6 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਸ਼ੰਭੂ ਬਾਰਡਰ ਵਿਖੇ ਮਨਾਇਆ ਜਾਵੇਗਾ

Farmers Protest: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਪਿਛਲੇ ਸਾਲ ਫਰਵਰੀ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਇਸੇ ਦੌਰਾਨ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ ਸ਼ੰਭੂ ਸਰਹੱਦ ਵਿਖੇ ਕਿਸਾਨਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 6 ਜਨਵਰੀ ਨੂੰ ਸ਼੍ਰੀ ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਸ਼ੰਭੂ ਬਾਰਡਰ ਵਿਖੇ ਮਨਾਇਆ ਜਾਵੇਗਾ। ਅਜਿਹੇ ਵਿੱਚ ਪਟਿਆਲਾ ਨੇੜਲੇ ਪਿੰਡਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਲੋਕ ਮੋਰਚੇ ਵਿੱਚ ਪਹੁੰਚਣ। ਇਸ ਵਿੱਚ ਕਿਸਾਨ ਜਥੇਬੰਦੀਆਂ ਆਪਣੇ ਕਾਡਰਾਂ ਸਮੇਤ ਹਿੱਸਾ ਲੈਣਗੀਆਂ।

ਮੀਟਿੰਗ ਮਗਰੋਂ ਕਿਸਾਨ ਲੀਡਰਾਂ ਨੇ ਕਿਹਾ ਕਿ ਦੂਸਰੀ ਬੇਨਤੀ ਇਹ ਹੈ ਕਿ ਪੰਜਾਬ ਸਰਕਾਰ ਦੇ ਸਰਦ ਰੁੱਤ ਇਜਲਾਸ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਕਿਸਾਨਾਂ ਦੀਆਂ ਹੋਰ 13 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰੇ। ਇਸ ਦੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਸ਼ੰਭੂ ਬਾਰਡਰ 'ਤੇ ਲੋਕਾਂ ਦੀ ਗਿਣਤੀ ਵਧਾਈ ਜਾਵੇਗੀ। ਜਲਦ ਹੀ ਦਿੱਲੀ ਕੂਚ ਦੇ ਫੈਸਲੇ ਦਾ ਐਲਾਨ ਕੀਤਾ ਜਾਏਗਾ। ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ 'ਤੇ ਕੋਈ ਠੋਸ ਫੈਸਲਾ ਨਹੀਂ ਲੈਂਦੀ। 

ਦੂਜੇ ਪਾਸੇ ਖਨੌਰੀ ਸਰਹੱਦ ’ਤੇ ਵੀ ਕਿਸਾਨਾਂ ਦੀ ਮੀਟਿੰਗ ਹੋਈ ਹੈ। ਖਨੌਰੀ ਸਰਹੱਦ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ (ਬੁੱਧਵਾਰ) 37ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਹੁਣ ਖਨੌਰੀ ਸਰਹੱਦ ਸੰਘਰਸ਼ ਦਾ ਕੇਂਦਰ ਬਿੰਦੂ ਬਣ ਗਈ ਹੈ। ਇੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਹਾਲਾਂਕਿ ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਧਰ, 4 ਜਨਵਰੀ ਨੂੰ ਖਨੌਰੀ ਮੋਰਚੇ ਵਿੱਚ ਕਿਸਾਨਾਂ ਦੀ ਤਰਫ਼ੋਂ ਮਹਾਂਪੰਚਾਇਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ 44 ਸਾਲ ਕਿਸਾਨ ਵਰਗ ਦੀ ਸੇਵਾ ਕੀਤੀ ਹੈ। ਉਹ ਮਹਾਪੰਚਾਇਤ ਦੌਰਾਨ ਸਾਰਿਆਂ ਨੂੰ ਮਿਲਣਾ ਚਾਹੁੰਦਾ ਹੈ। ਇਸ ਦੌਰਾਨ ਡੱਲੇਵਾਲ ਲੋਕਾਂ ਨੂੰ ਸੰਦੇਸ਼ ਜਾਰੀ ਕਰਨਗੇ।

ਇਸ ਦੌਰਾਨ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਦਾ ਬਲੱਡ ਪ੍ਰੈਸ਼ਰ 76/44 ਤੱਕ ਡਿੱਗ ਗਿਆ ਜੋ ਕਿ ਬਹੁਤ ਚਿੰਤਾਜਨਕ ਹੈ। ਉਨ੍ਹਾਂ ਦੀ ਸਿਹਤ ਦੀ ਹਾਲਤ ਨੂੰ ਦੇਖਦੇ ਹੋਏ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਲਈ ਉਹ 4 ਜਨਵਰੀ ਨੂੰ ਖਨੌਰੀ ਕਿਸਾਨ ਮੋਰਚੇ ਵਿੱਚ ਸਮੂਹ ਕਿਸਾਨਾਂ ਨੂੰ ਇੱਕ ਅਹਿਮ ਸੁਨੇਹਾ ਦੇਣਾ ਚਾਹੁੰਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
Advertisement
ABP Premium

ਵੀਡੀਓਜ਼

ਇਕੱਲੇ ਵੈਟ ਤੇ ਜੀਐਸਟੀ ਤੋਂ 90 ਕਰੋੜ ਦਾ ਘਾਟਾ, 'ਪੰਜਾਬ ਬੰਦ' ਨੇ ਸਰਕਾਰੀ ਖ਼ਜ਼ਾਨੇ ਦੀਆਂ ਕੱਢਵਾਈਆਂ ਚੀਕਾਂHappy New Year 2025: ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ, ਵਾਹਿਗੁਰੂ ਪੁਰਾਣੇ ਵਰ੍ਹੇ ਦੀਆਂ ਭੁੱਲਾਂ ਬਖਸ਼ਣJai Maa Jawala Ji: ਨਵੇਂ ਸਾਲ 'ਤੇ ਸ਼ਰਧਾਲੂਆਂ ਨੇ ਕੀਤੇ ਮਾਂ ਜਵਾਲਾ ਜੀ ਦੇ ਦਰਸ਼ਨHappy New Year 2025 : ਨਵੇਂ ਸਾਲ 2025 ਦੀ ਇਲਾਹੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...
Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...
Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
Embed widget