ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ 'ਤੇ ਵੱਡੀ ਰਾਹਤ! ਗੈਸ ਸਿਲੰਡਰ 41 ਰੁਪਏ ਸਸਤਾ, ਜਾਣੋ ਪੂਰੀ ਡਿਟੇਲ
ਦਿੱਲੀ ਤੋਂ ਲੈ ਕੇ ਮੰਬਈ ਅਤੇ ਚੇਨਈ ਤੱਕ ਸਾਰੇ ਮਹਾਂਨਗਰਾਂ ਵਿੱਚ 1 ਅਪ੍ਰੈਲ 2025 ਤੋਂ ਗੈਸ ਸਿਲੈਂਡਰ ਦੀ ਕੀਮਤ ਵਿੱਚ ਕਮੀ ਹੋਈ ਹੈ। ਕਾਮਰਸ਼ੀਅਲ ਗੈਸ ਸਿਲੈਂਡਰ ਵਿੱਚ 41 ਰੁਪਏ ਤੱਕ ਕਮੀ ਦਾ ਐਲਾਨ ਕੀਤਾ ਗਿਆ ਹੈ

ਦਿੱਲੀ ਤੋਂ ਲੈ ਕੇ ਮੰਬਈ ਅਤੇ ਚੇਨਈ ਤੱਕ ਸਾਰੇ ਮਹਾਂਨਗਰਾਂ ਵਿੱਚ 1 ਅਪ੍ਰੈਲ 2025 ਤੋਂ ਗੈਸ ਸਿਲੈਂਡਰ ਦੀ ਕੀਮਤ ਵਿੱਚ ਕਮੀ ਹੋਈ ਹੈ। ਕਾਮਰਸ਼ੀਅਲ ਗੈਸ ਸਿਲੈਂਡਰ ਵਿੱਚ 41 ਰੁਪਏ ਤੱਕ ਕਮੀ ਦਾ ਐਲਾਨ ਕੀਤਾ ਗਿਆ ਹੈ। ਜਦੋਂਕਿ, ਘਰੇਲੂ ਗੈਸ ਸਿਲੈਂਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪਿਛਲੇ ਮਹੀਨੇ ਕਾਮਰਸ਼ੀਅਲ ਗੈਸ ਸਿਲੈਂਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਸੀ।
ਘਰੇਲੂ ਰਸੋਈ ਗੈਸ ਸਿਲੈਂਡਰ ਦੀ ਕੀਮਤ ਵਿੱਚ ਆਖਰੀ ਵਾਰ 2024 ਦੇ ਮਾਰਚ ਮਹੀਨੇ ਵਿੱਚ ਕਟੌਤੀ ਕੀਤੀ ਗਈ ਸੀ। ਇਸ ਤੋਂ ਬਾਅਦ ਪਿਛਲੇ ਲਗਭਗ 11 ਮਹੀਨਿਆਂ ਵਿੱਚ ਰਸੋਈ ਗੈਸ ਦੀ ਕੀਮਤ ਸਥਿਰ ਰਹੀ ਹੈ ਅਤੇ ਇਸ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ।
ਦੇਸ਼ ਦੀ ਸਭ ਤੋਂ ਵੱਡੀ ਪੈਟਰੋਲਿਅਮ ਕੰਪਨੀ ਇੰਡੀਆਨ ਆਇਲ ਕਾਰਪੋਰੇਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੁਣ ਕਾਮਰਸ਼ੀਅਲ ਗੈਸ ਸਿਲੈਂਡਰ ਦੀ ਕੀਮਤ 1762 ਰੁਪਏ ਹੋ ਗਈ ਹੈ, ਜਿਸ ਵਿੱਚ 41 ਰੁਪਏ ਦੀ ਕਮੀ ਕੀਤੀ ਗਈ ਹੈ।
ਉੱਧਰ, ਕੋਲਕਾਤਾ ਵਿੱਚ 44.50 ਰੁਪਏ ਦੀ ਕਟੌਤੀ ਹੋਣ ਤੋਂ ਬਾਅਦ ਕਾਮਰਸ਼ੀਅਲ ਗੈਸ ਸਿਲੈਂਡਰ ਦੀ ਨਵੀਂ ਕੀਮਤ 1868.50 ਰੁਪਏ ਹੋ ਗਈ ਹੈ।
ਮੁੰਬਈ ਅਤੇ ਚੇਨਈ ਵਿੱਚ ਵੀ ਗੈਸ ਸਿਲੈਂਡਰ ਦੀ ਕੀਮਤ ਵਿੱਚ ਕਟੌਤੀ
ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਕਾਮਰਸ਼ੀਅਲ ਗੈਸ ਸਿਲੈਂਡਰ ਦੀ ਕੀਮਤ 42 ਰੁਪਏ ਘਟਾਈ ਗਈ ਹੈ, ਜਿਸ ਤੋਂ ਬਾਅਦ ਇਹ 1713.50 ਰੁਪਏ ਦਾ ਹੋ ਗਿਆ ਹੈ। ਉੱਧਰ, ਚੇਨਈ ਵਿੱਚ 43.50 ਰੁਪਏ ਦੀ ਕਟੌਤੀ ਤੋਂ ਬਾਅਦ ਨਵੀਂ ਕੀਮਤ 1921.50 ਰੁਪਏ ਹੋ ਗਈ ਹੈ।
ਘਰੇਲੂ ਗੈਸ ਸਿਲੈਂਡਰ ਦੀ ਕੀਮਤ (1 ਅਪ੍ਰੈਲ 2025 ਤੱਕ)
ਦਿੱਲੀ – 803 ਰੁਪਏ
ਮੁੰਬਈ – 802.50 ਰੁਪਏ
ਕੋਲਕਾਤਾ – 829 ਰੁਪਏ
ਚੇਨਈ – 818.50 ਰੁਪਏ
9 ਮਾਰਚ 2024 ਨੂੰ ਘਰੇਲੂ ਗੈਸ ਸਿਲੈਂਡਰ ਦੀ ਕੀਮਤ ਵਿੱਚ ਲਗਭਗ 100 ਰੁਪਏ ਦੀ ਕਟੌਤੀ ਕੀਤੀ ਗਈ ਸੀ।
ਹਰ ਮਹੀਨੇ ਗੈਸ ਸਿਲੈਂਡਰ ਦੀ ਕੀਮਤ ਦੀ ਸਮੀਖਿਆ
ਗੌਰਤਲਬ ਹੈ ਕਿ ਸਰਕਾਰੀ ਤੇਲ ਕੰਪਨੀਆਂ ਵੱਲੋਂ ਹਰ ਮਹੀਨੇ ਦੀ ਸ਼ੁਰੂਆਤ 'ਚ ਘਰੇਲੂ ਅਤੇ ਕਾਮਰਸ਼ੀਅਲ ਗੈਸ ਸਿਲੈਂਡਰ ਦੀ ਕੀਮਤ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਹੀ ਨਵੀਆਂ ਕੀਮਤਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ।
ਇਸ ਵਾਰ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ 'ਤੇ ਲੋਕਾਂ ਨੂੰ ਕਾਮਰਸ਼ੀਅਲ ਸਿਲੈਂਡਰ ਦੀ ਕੀਮਤ ਵਿੱਚ ਕਟੌਤੀ ਮਿਲੀ ਹੈ, ਪਰ ਪਿਛਲੇ ਮਹੀਨੇ 1 ਮਾਰਚ ਨੂੰ ਤੇਲ ਕੰਪਨੀਆਂ ਵੱਲੋਂ ਕਾਮਰਸ਼ੀਅਲ LPG ਸਿਲੈਂਡਰ ਦੀ ਕੀਮਤ 'ਚ 6 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਅੰਤਰਰਾਸ਼ਟਰੀ ਤੇਲ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤਾਂ ਦੀ ਉਥਲ-ਪੁਥਲ ਦਾ ਸਿੱਧਾ ਅਸਰ ਦੇਸ਼ ਦੇ ਘਰੇਲੂ ਬਾਜ਼ਾਰ 'ਤੇ ਪੈਂਦਾ ਹੈ, ਜਿਸ ਕਾਰਨ LPG ਦੀ ਕੀਮਤ ਵਿੱਚ ਵਾਰ-ਵਾਰ ਤਬਦੀਲੀ ਆਉਂਦੀ ਰਹਿੰਦੀ ਹੈ।






















