ਪੜਚੋਲ ਕਰੋ

T20 World Cup: ਹੁਣ ਕਦੋਂ ਖੇਡਿਆ ਜਾਵੇਗਾ ਅਗਲਾ ਟੀ-20 ਵਿਸ਼ਵ ਕੱਪ? ਕਿਹੜਾ ਦੇਸ਼ ਕਰੇਗਾ ਮੇਜ਼ਬਾਨੀ? ਇੱਕ ਕਲਿੱਕ ਨਾਲ ਜਾਣੋ ਪੂਰਾ ਅਪਡੇਟ

T20 World Cup: ਭਾਰਤੀ ਕ੍ਰਿਕਟ ਟੀਮ ਵੱਲੋਂ ਬੀਤੇ ਦਿਨੀਂ ਟੀ-20 ਵਿਸ਼ਵ ਕੱਪ 2024 ਦੀ ਟਰਾਫੀ ਜਿੱਤ ਲਈ ਹੈ। ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਛਾਇਆ ਪਿਆ ਹੈ। ਆਓ ਜਾਣਦੇ ਹਾਂ ਹੁਣ ਅਗਲਾ ਟੀ-20 ਵਿਸ਼ਵ ਕੱਪ ਕਿਹੜੇ ਸਾਲ ਅਤੇ

T20 World Cup: ਰੋਹਿਤ ਸ਼ਰਮਾ ਦੀ ਅਗਵਾਈ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ 2024 ਦਾ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤ ਨੇ ਖ਼ਿਤਾਬੀ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੂੰ ਸੱਤ ਦੌੜਾਂ ਨਾਲ ਮਾਤ ਦਿੱਤੀ। ਇਹ ਮੈਚ ਇੰਨਾ ਫਸਵਾਂ ਸੀ ਕਿ ਹਰ ਕਿਸੇ ਦੀ ਨਜ਼ਰਾਂ ਅਖੀਰ ਤੱਕ ਬਣੀਆਂ ਰਹੀਆਂ। ਇਹ ਟੀ-20 ਵਿਸ਼ਵ ਕੱਪ ਦਾ 9ਵਾਂ ਐਡੀਸ਼ਨ ਸੀ। ਇਸ ਨਾਲ ਪ੍ਰਸ਼ੰਸਕ ਹੁਣ ਜਾਣਨਾ ਚਾਹੁੰਦੇ ਹਨ ਕਿ ਅਗਲਾ ਟੀ-20 ਵਿਸ਼ਵ ਕੱਪ (T20 World Cup) ਕਦੋਂ ਖੇਡਿਆ ਜਾਵੇਗਾ। ਹੁਣ ਅਗਲੇ ਵਿਸ਼ਵ ਕੱਪ ਬਾਰੇ ਸਾਰੀ ਜਾਣਕਾਰੀ ਲਈ ਇਸ ਆਰਟੀਕਲ ਨੂੰ ਅਖੀਰ ਤੱਕ ਪੜ੍ਹੋ।

ਅਗਲਾ ਟੀ-20 ਵਿਸ਼ਵ ਕੱਪ ਕਦੋਂ ਹੋਵੇਗਾ?

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹੁਣ ਅਗਲਾ ਟੀ-20 ਵਿਸ਼ਵ ਕੱਪ 2026 ਵਿੱਚ ਖੇਡਿਆ ਜਾਵੇਗਾ। ਆਈਸੀਸੀ ਨੇ 2026 ਟੀ-20 ਵਿਸ਼ਵ ਕੱਪ ਲਈ ਫਰਵਰੀ ਤੋਂ ਮਾਰਚ ਦੀ ਵਿੰਡੋ ਦਿੱਤੀ ਹੈ। 2026 ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਟੀ-20 ਵਿਸ਼ਵ ਕੱਪ ਦਾ ਦਸਵਾਂ ਸੰਸਕਰਨ ਹੋਵੇਗਾ। ਇਸ ਵਿਸ਼ਵ ਕੱਪ 'ਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ ICC ਨੇ ਅਗਲੇ ਵਿਸ਼ਵ ਕੱਪ ਬਾਰੇ ਪਹਿਲਾਂ ਹੀ ਕਈ ਜਾਣਕਾਰੀਆਂ ਦਿੱਤੀਆਂ ਹਨ।

ਅਗਲਾ ਟੀ-20 ਵਿਸ਼ਵ ਕੱਪ ਕਿੱਥੇ ਖੇਡਿਆ ਜਾਵੇਗਾ?

ਅਗਲਾ ਵਿਸ਼ਵ ਕੱਪ ਯਾਨੀ 2026 ਟੀ-20 ਵਿਸ਼ਵ ਕੱਪ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। ਦੋਵੇਂ ਦੇਸ਼ ਸਾਂਝੇ ਤੌਰ 'ਤੇ ਇਸ ਦੀ ਮੇਜ਼ਬਾਨੀ ਕਰਨਗੇ। 2024 ਟੀ-20 ਵਿਸ਼ਵ ਕੱਪ ਦੀਆਂ ਸੁਪਰ-8 ਟੀਮਾਂ ਨੇ 2026 ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਮੇਜ਼ਬਾਨ ਹੋਣ ਕਾਰਨ ਭਾਰਤ ਅਤੇ ਸ੍ਰੀਲੰਕਾ ਪਹਿਲਾਂ ਹੀ ਇਸ ਦਾ ਹਿੱਸਾ ਬਣ ਚੁੱਕੇ ਹਨ।

ਰਿਪੋਰਟ ਮੁਤਾਬਕ 2026 ਟੀ-20 ਵਿਸ਼ਵ ਕੱਪ ਦੇ ਜ਼ਿਆਦਾਤਰ ਮੈਚ ਭਾਰਤ 'ਚ ਖੇਡੇ ਜਾਣਗੇ। ਇਸ ਗਲੋਬਲ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਅਮਰੀਕਾ ਦੀ ਟੀਮ ਵੀ ਭਾਰਤ ਆਵੇਗੀ।

ਤੁਹਾਨੂੰ ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2026 ਦਾ ਆਯੋਜਨ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਣਾ ਹੈ। ਇਹ ਫਰਵਰੀ ਵਿੱਚ ਸ਼ੁਰੂ ਹੋ ਸਕਦਾ ਹੈ। ਟੀ-20 ਵਿਸ਼ਵ ਕੱਪ 'ਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ। ਇਸ ਵਿੱਚ 12 ਨੇ ਕੁਆਲੀਫਾਈ ਕੀਤਾ ਹੈ। ਜਦਕਿ 8 ਟੀਮਾਂ ਕੁਆਲੀਫਾਇਰ ਰਾਹੀਂ ਆਉਣਗੀਆਂ। 20 ਟੀਮਾਂ ਵਿਚਾਲੇ ਕੁੱਲ 55 ਮੈਚ ਖੇਡੇ ਜਾਣਗੇ। ਸ਼ਡਿਊਲ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਟੀਮਾਂ ਕਰ ਚੁੱਕੀਆਂ ਕੁਆਲੀਫਾਈ 

ਉਹ ਦੇਸ਼ ਜੋ 2026 ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੇ ਹਨ - ਭਾਰਤ, ਸ਼੍ਰੀਲੰਕਾ, ਆਸਟ੍ਰੇਲੀਆ, ਅਫਗਾਨਿਸਤਾਨ, ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਅਮਰੀਕਾ, ਵੈਸਟਇੰਡੀਜ਼, ਨਿਊਜ਼ੀਲੈਂਡ, ਆਇਰਲੈਂਡ ਅਤੇ ਪਾਕਿਸਤਾਨ।

ਟਾਪ ਹੈਡਲਾਈਨ

Shubman Gill: ਸ਼ੁਭਮਨ ਗਿੱਲ ਨੂੰ ਲੈ ਕੇ ਵੱਡਾ ਅਪਡੇਟ, ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ...
Shubman Gill: ਸ਼ੁਭਮਨ ਗਿੱਲ ਨੂੰ ਲੈ ਕੇ ਵੱਡਾ ਅਪਡੇਟ, ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ...
IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ!
IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ!
2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ
2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ
'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?
'ਮਾਫ਼ ਕਰਨਾ ਐਸ਼ ਭਾਈ...' ਅਰਸ਼ਦੀਪ ਸਿੰਘ ਨੇ ਰਵੀਚੰਦਰਨ ਅਸ਼ਵਿਨ ਤੋਂ ਮੁਆਫੀ ਕਿਉਂ ਮੰਗੀ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
Embed widget