ਕੀ ਦੂਜਾ ਟੈਸਟ ਖੇਡਣਗੇ ਜਸਪ੍ਰੀਤ ਬੁਮਰਾਹ? ਸਾਹਮਣੇ ਆਇਆ ਵੱਡਾ ਅਪਡੇਟ
Jasprit Bumrah Play In Birmingham: ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਦੂਜੇ ਟੈਸਟ ਮੈਚ ਖੇਡਣ ਬਾਰੇ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਪਰ ਬੁਮਰਾਹ ਨੇ ਇਹ ਮੈਚ ਖੇਡਣ ਨੂੰ ਲੈਕੇ ਆਪਣਾ ਫੈਸਲਾ ਦਿੱਤਾ ਹੈ।

India vs England Second Test: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਮੈਚ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਸੀਰੀਜ਼ ਦਾ ਇਹ ਦੂਜਾ ਟੈਸਟ ਮੈਚ 2 ਜੁਲਾਈ ਤੋਂ ਖੇਡਿਆ ਜਾਵੇਗਾ।
ਇਸ ਮੈਚ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਾਰੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸਨ ਕਿ ਉਹ ਇਹ ਮੈਚ ਖੇਡਣਗੇ ਜਾਂ ਨਹੀਂ, ਪਰ ਟੀਮ ਦੇ ਸਹਾਇਕ ਕੋਚ ਰਿਆਨ ਟੈਨ ਡੋਸ਼ੇਟ (Ryan ten Doeschate) ਨੇ ਬੁਮਰਾਹ ਨੂੰ ਲੈਕੇ ਸਭ ਸਾਫ-ਸਾਫ ਕਹਿ ਦਿੱਤਾ ਹੈ। ਕੋਚ ਨੇ ਕਿਹਾ ਕਿ ਬੁਮਰਾਹ ਦੂਜਾ ਟੈਸਟ ਮੈਚ ਖੇਡਣ ਲਈ ਤਿਆਰ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਟੀਮ ਦੇ ਸਹਾਇਕ ਕੋਚ ਨੇ ਕਿਹਾ ਕਿ 'ਬੁਮਰਾਹ ਨੇ ਕਿਹਾ ਕਿ ਉਹ ਖੇਡਣ ਲਈ ਤਿਆਰ ਹਨ। ਉਹ ਸੀਰੀਜ਼ ਲਈ ਆਪਣਾ ਵਧੀਆ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਬੁਮਰਾਹ ਜਿੰਨਾ ਕਰ ਸਕਦੇ ਹਨ, ਉਹ ਪੂਰੀ ਤਰ੍ਹਾਂ ਆਪਣਾ ਵਧੀਆ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਅਸੀਂ ਅਜੇ ਤੱਕ ਅਸੀਂ ਫੈਸਲਾ ਨਹੀਂ ਕੀਤਾ ਕਿ ਉਹ ਖੇਡਣਗੇ ਜਾਂ ਨਹੀਂ'। ਡੋਸ਼ੇਟ ਨੇ ਕਿਹਾ ਕਿ 'ਮੈਂ ਉਸ ਨੂੰ ਪੁੱਛਿਆ ਕਿ ਪਿੱਚ ਕਿਵੇਂ ਦੀ ਹੈ ਅਤੇ ਇੱਥੇ ਦਾ ਮੌਸਮ ਕਿਵੇਂ ਦਾ ਹੈ। ਡੋਸ਼ੇਟ ਨੇ ਇਹ ਵੀ ਕਿਹਾ ਕਿ ਤੁਸੀਂ ਉਨ੍ਹਾਂ ਨੂੰ ਕੱਲ੍ਹ ਪ੍ਰੈਕਟਿਸ ਕਰਦਿਆਂ ਹੋਇਆਂ ਦੇਖਿਆ ਤੇ ਅੱਜ ਵੀ ਉਹ ਟ੍ਰੇਨਿੰਗ ਲਈ ਥੋੜੀ ਦੇਰ ਲਈ ਆਏ।'
ASSISTANT COACH OF TEAM INDIA:
— Johns. (@CricCrazyJohns) June 30, 2025
"Bumrah is ready to Play". 🔥🚨 pic.twitter.com/HxHsT2bLV1
ਸਹਾਇਕ ਕੋਚ ਨੇ ਅੱਗੇ ਕਿਹਾ ਕਿ ਇਹ ਦੇਖਣਾ ਬਾਕੀ ਹੈ ਕਿ ਜਸਪ੍ਰੀਤ ਬੁਮਰਾਹ ਐਜਬੈਸਟਨ ਤੋਂ ਬਾਅਦ ਲਾਰਡਜ਼, ਮੈਨਚੈਸਟਰ ਅਤੇ ਓਵਲ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕਰਦੇ ਹਨ। ਡੋਸ਼ੇਟ ਦੇ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਜਸਪ੍ਰੀਤ ਬੁਮਰਾਹ ਹੁਣ ਭਾਰਤ ਲਈ ਤਿੰਨ ਦੀ ਬਜਾਏ ਚਾਰ ਟੈਸਟ ਮੈਚ ਖੇਡ ਸਕਦੇ ਹਨ।
ਜੇਕਰ ਜਸਪ੍ਰੀਤ ਬੁਮਰਾਹ ਦੂਜਾ ਟੈਸਟ ਮੈਚ ਨਹੀਂ ਖੇਡਦੇ ਹਨ, ਤਾਂ ਨਿਤੀਸ਼ ਕੁਮਾਰ ਰੈੱਡੀ ਨੂੰ ਟੈਸਟ ਕ੍ਰਿਕਟ ਵਿੱਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਬੁਮਰਾਹ ਦੇ ਐਜਬੈਸਟਨ ਵਿੱਚ ਖੇਡਣ ਬਾਰੇ ਫੈਸਲਾ ਮੈਚ ਤੋਂ ਥੋੜ੍ਹੀ ਦੇਰ ਪਹਿਲਾਂ ਲਿਆ ਜਾ ਸਕਦਾ ਹੈ।



















