T20 WC: ਫਲਾਪ ਹੋ ਰਹੇ KL Rahul ਦੀ ਥਾਂ ਰਿਸ਼ਭ ਪੰਤ ਨੂੰ ਮਿਲੇਗੀ ਓਪਨਿੰਗ? ਬੱਲੇਬਾਜ਼ੀ ਕੋਚ ਨੇ ਟੀਮ ਦੀ ਦੱਸੀ ਯੋਜਨਾ
Team India Press Conference: ਟੀ-20 ਵਿਸ਼ਵ ਕੱਪ ਦਾ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਭਲਕੇ ਭਾਵ 30 ਅਕਤੂਬਰ ਨੂੰ ਪਰਥ ਦੇ ਆਪਟਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
India vs South Africa, T20 WC: ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ (T20 World Cup-2022) ਦੇ ਮੌਜੂਦਾ ਐਡੀਸ਼ਨ 'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਆਪਣੇ ਦੋਵੇਂ ਮੈਚ ਜਿੱਤ ਲਏ ਹਨ ਤੇ ਹੁਣ ਉਸ ਦੀਆਂ ਨਜ਼ਰਾਂ ਐਤਵਾਰ 30 ਅਕਤੂਬਰ ਨੂੰ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੇ ਮੈਚ 'ਤੇ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਜੇਕਰ ਇਹ ਮੈਚ ਜਿੱਤ ਜਾਂਦੀ ਹੈ ਤਾਂ ਗਰੁੱਪ ਟਾਪ 'ਤੇ ਆਪਣੀ ਸਥਿਤੀ ਮਜ਼ਬੂਤਕਰ ਲਵੇਗੀ, ਨਾਲ ਹੀ ਸੈਮੀਫਾਈਨਲ 'ਚ ਪਹੁੰਚਣਾ ਲਗਭਗ ਤੈਅ ਹੋ ਜਾਵੇਗਾ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਪ੍ਰੈੱਸ ਕਾਨਫਰੰਸ 'ਚ ਕਈ ਸਵਾਲਾਂ ਦੇ ਜਵਾਬ ਦਿੱਤੇ।
ਰਿਸ਼ਭ ਪੰਤ ਜਾਂ ਰਾਹੁਲ?
ਪਰਥ 'ਚ ਦੱਖਣੀ ਅਫਰੀਕਾ ਖਿਲਾਫ਼ ਹੋਣ ਵਾਲੇ ਮੈਚ 'ਚ ਕਿਸ ਨੂੰ ਮੌਕਾ ਦਿੱਤਾ ਜਾਵੇਗਾ, ਰਿਸ਼ਭ ਪੰਤ ਜਾਂ ਲੋਕੇਸ਼ ਰਾਹੁਲ ਦੇ ਸਵਾਲ 'ਤੇ ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਕਿਹਾ, 'ਫਿਲਹਾਲ ਸਲਾਮੀ ਜੋੜੀ 'ਚ ਕੋਈ ਬਦਲਾਅ ਨਹੀਂ ਹੈ। ਅਸੀਂ ਲੋਕੇਸ਼ ਰਾਹੁਲ ਦੀ ਥਾਂ ਰਿਸ਼ਭ ਪੰਤ ਨੂੰ ਪਲੇਇੰਗ 11 'ਚ ਨਹੀਂ ਲਿਆਉਣ ਜਾ ਰਹੇ ਹਾਂ। ਦੋ ਮੈਚ ਇੱਕ ਛੋਟਾ ਜਿਹਾ ਨਮੂਨਾ ਹਨ। ਪਰਥ 'ਚ ਸਿਰਫ ਲੋਕੇਸ਼ ਰਾਹੁਲ ਹੀ ਖੇਡਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਤ ਨੂੰ ਟੀਮ ਨੇ ਤਿਆਰ ਰਹਿਣ ਲਈ ਕਿਹਾ ਹੈ ਅਤੇ ਜਲਦੀ ਹੀ ਮੌਕਾ ਦਿੱਤਾ ਜਾਵੇਗਾ।
ਪਿੱਚ ਦੇਖ ਕੇ ਸੋਚਾਂਗੇ
ਮੰਨਿਆ ਜਾ ਰਿਹਾ ਹੈ ਕਿ ਪਰਥ ਦੀ ਪਿੱਚ ਵੀ ਦੱਖਣੀ ਅਫਰੀਕਾ ਦੇ ਤੇਜ਼ ਹਮਲੇ ਦਾ ਸਾਥ ਦੇਵੇਗੀ। ਹਾਲਾਂਕਿ ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਵਿਕਰਮ ਨੇ ਕਿਹਾ ਕਿ ਭਾਰਤ ਕੋਲ ਚਾਰ ਤੇਜ਼ ਗੇਂਦਬਾਜ਼ ਹਨ। ਅਜੇ ਤੱਕ ਉਸ ਨੇ ਪਿੱਚ ਨਹੀਂ ਦੇਖੀ ਹੈ ਅਤੇ ਪਿੱਚ ਦਾ ਮੁਆਇਨਾ ਕਰਨ ਤੋਂ ਬਾਅਦ ਹੀ ਪਲੇਇੰਗ ਇਲੈਵਨ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ, 'ਟੀਮ ਅਭਿਆਸ ਲਈ ਪਰਥ ਆਈ ਸੀ ਤਾਂ ਜੋ ਹਾਲਾਤ ਨੂੰ ਬਿਹਤਰ ਸਮਝਿਆ ਜਾ ਸਕੇ। ਅਸੀਂ ਸਾਰੇ ਜਾਣਦੇ ਹਾਂ ਕਿ ਦੱਖਣੀ ਅਫਰੀਕਾ ਖਿਲਾਫ ਮੈਚ ਬਹੁਤ ਮਹੱਤਵਪੂਰਨ ਹੈ।
ਵੱਧ ਤੋਂ ਵੱਧ ਦੌੜਾਂ ਬਣਾਉਣ 'ਤੇ ਦਿੱਤਾ ਜ਼ੋਰ
ਵਿਕਰਮ ਰਾਠੌਰ ਨੇ ਕਿਹਾ ਕਿ ਜੇਕਰ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਨ ਉਤਰਦੀ ਹੈ ਤਾਂ ਉਸ ਦਾ ਉਦੇਸ਼ ਪਰਥ ਵਿੱਚ ਵੱਧ ਤੋਂ ਵੱਧ ਦੌੜਾਂ ਇਕੱਠੀਆਂ ਕਰਨਾ ਹੋਵੇਗਾ। ਉਨ੍ਹਾਂ ਕਿਹਾ, 'ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਤਿਆਰ ਕਰਨਾ ਚਾਹੁੰਦੇ ਹਾਂ। ਖਿਡਾਰੀ ਦੌੜਾਂ ਬਣਾਉਣਾ ਚਾਹੁੰਦੇ ਹਨ ਅਤੇ ਅਸੀਂ ਇਸ 'ਚ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਮੌਸਮ ਦੇ ਕਾਰਨ ਘੱਟ ਓਵਰਾਂ ਦੇ ਮੈਚ ਕਾਰਨ ਬਣੀ ਸਥਿਤੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਟੀਮ ਆਪਣੀ ਪੂਰੀ ਸਮਰੱਥਾ ਨਾਲ ਤਿਆਰੀ ਕਰ ਰਹੀ ਹੈ।
ਪਰਥ ਵਿੱਚ ਮੁਕਾਬਲਾ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਕੱਲ ਭਾਵ 30 ਅਕਤੂਬਰ ਨੂੰ ਪਰਥ ਦੇ ਆਪਟਸ ਸਟੇਡੀਅਮ 'ਚ ਮੈਚ ਖੇਡਿਆ ਜਾਵੇਗਾ। ਭਾਰਤ ਇਸ ਸਮੇਂ ਦੋ ਮੈਚਾਂ ਵਿੱਚ 4 ਅੰਕਾਂ ਨਾਲ ਸੂਚੀ ਵਿੱਚ ਸਿਖਰ ’ਤੇ ਹੈ। ਉਨ੍ਹਾਂ ਨੇ ਪਾਕਿਸਤਾਨ ਅਤੇ ਨੀਦਰਲੈਂਡ ਖਿਲਾਫ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਜ਼ਿੰਬਾਬਵੇ ਦੇ ਖਿਲਾਫ ਦੱਖਣੀ ਅਫਰੀਕਾ ਦਾ ਮੈਚ ਮੀਂਹ ਵਿੱਚ ਧੋਤਾ ਗਿਆ। ਪਿਛਲੇ ਮੈਚ ਵਿੱਚ ਉਸ ਨੇ ਬੰਗਲਾਦੇਸ਼ ਨੂੰ 104 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਟੀਮ ਤਾਲਿਕਾ ਵਿੱਚ 3 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।