World Cup 2023: ਟੀਮ ਇੰਡੀਆ ਲਈ ਬੁਰੀ ਖਬਰ, ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ਤੋਂ ਬਾਹਰ ਹੋਏ ਸ਼ੁਭਮਨ ਗਿੱਲ! ਸਾਹਮਣੇ ਆਈ ਵਜ੍ਹਾ
Indian Cricket Team: ਵਿਸ਼ਵ ਕੱਪ 2023 ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਓਪਨਰ ਸ਼ੁਭਮਨ ਗਿੱਲ ਦੇ ਰੂਪ 'ਚ ਵੱਡਾ ਝਟਕਾ ਲੱਗਿਆ ਹੈ। ਗਿੱਲ ਨੂੰ ਡੇਂਗੂ ਹੋ ਗਿਆ ਹੈ।
Shubman Gill: ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਦਰਅਸਲ, ਟੀਮ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਡੇਂਗੂ ਤੋਂ ਪ੍ਰਭਾਵਿਤ ਹੋ ਗਏ ਹਨ, ਜਿਸ ਕਾਰਨ ਉਹ ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਭਾਰਤੀ ਟੀਮ ਟੂਰਨਾਮੈਂਟ ਦਾ ਪਹਿਲਾ ਮੈਚ 8 ਅਕਤੂਬਰ ਐਤਵਾਰ ਨੂੰ ਚੇਨਈ 'ਚ ਆਸਟ੍ਰੇਲੀਆ ਖਿਲਾਫ ਖੇਡੇਗੀ। ਇਸ ਤੋਂ ਬਾਅਦ ਟੀਮ ਦਾ ਦੂਜਾ ਮੈਚ 11 ਅਕਤੂਬਰ ਨੂੰ ਅਫਗਾਨਿਸਤਾਨ ਨਾਲ ਹੋਵੇਗਾ।
'ਕ੍ਰਿਕਬਜ' ਦੀ ਰਿਪੋਰਟ ਮੁਤਾਬਕ ਟੀਮ ਮੈਨੇਜਮੈਂਟ ਗਿੱਲ ਨੂੰ ਲੈ ਕੇ ਕੋਈ ਰਿਸਕ ਨਹੀਂ ਲੈਣਾ ਚਾਹੇਗਾ, ਇਸ ਲਈ ਉਨ੍ਹਾਂ ਦਾ ਆਸਟਰੇਲੀਆ ਖਿਲਾਫ ਪਹਿਲੇ ਮੈਚ ਤੋਂ ਬਾਹਰ ਹੋਣਾ ਤੈਅ ਹੈ। ਇਸ ਤੋਂ ਇਲਾਵਾ ਉਹ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਦੂਜੇ ਮੈਚ ਨੂੰ ਵੀ ਮਿਸ ਕਰ ਸਕਦੇ ਹਨ, ਜੋ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ: Asian Games 2023: HS Prannoy ਨੇ ਰਚਿਆ ਇਤਿਹਾਸ, ਬੈਡਮਿੰਟਨ ਪੁਰਸ਼ ਸਿੰਗਲਜ਼ 'ਚ 41 ਸਾਲ ਬਾਅਦ ਭਾਰਤ ਦੀ ਝੋਲੀ ਪਾਇਆ ਤਗਮਾ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਦੋਂ ਭਾਰਤੀ ਟੀਮ ਪਹਿਲੇ ਅਭਿਆਸ ਮੈਚ ਲਈ 30 ਸਤੰਬਰ ਨੂੰ ਗੁਆਹਾਟੀ ਪਹੁੰਚੀ ਤਾਂ ਗਿੱਲ 'ਚ ਡੇਂਗੂ ਦੇ ਲੱਛਣ ਦਿਖਾਈ ਦੇਣ ਲੱਗੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਟੀਮ ਦੇ ਡਾਕਟਰ ਰਿਜ਼ਵਾਨ ਖਾਨ ਨੂੰ ਇਸ ਦੀ ਜਾਣਕਾਰੀ ਦਿੱਤੀ। ਫਿਰ ਵੀਰਵਾਰ ਸ਼ਾਮ ਨੂੰ ਜਦੋਂ ਚੇਨਈ ਵਿੱਚ ਉਨ੍ਹਾਂ ਦੇ ਹੋਰ ਟੈਸਟ ਕਰਵਾਏ ਗਏ ਤਾਂ ਉਨ੍ਹਾਂ ਨੂੰ ਡੇਂਗੂ ਬੁਖਾਰ ਹੋਣ ਦੀ ਪੁਸ਼ਟੀ ਹੋਈ। ਹਾਲਾਂਕਿ, ਟੀਮ ਦੇ ਇੱਕ ਸੂਤਰ ਨੇ ਸੰਕੇਤ ਦਿੱਤਾ ਕਿ ਗਿੱਲ ਜ਼ਿਆਦਾ ਕਮਜ਼ੋਰੀ ਜਾਂ ਬੇਅਰਾਮੀ ਮਹਿਸੂਸ ਨਹੀਂ ਕਰ ਰਹੇ ਹਨ।
ਈਸ਼ਾਨ ਕਿਸ਼ਨ ਜਾਂ ਰਾਹੁਲ ਨੂੰ ਓਪਨਿੰਗ ਦੀ ਜ਼ਿੰਮੇਵਾਰੀ ਮਿਲਣੀ ਤੈਅ
ਸ਼ੁਭਮਨ ਗਿੱਲ ਦੀ ਗੈਰ-ਮੌਜੂਦਗੀ ਵਿੱਚ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਪਲੇਇੰਗ ਇਲੈਵਨ ਵਿੱਚ ਮੌਕਾ ਮਿਲਣਾ ਲਗਭਗ ਤੈਅ ਹੈ। ਈਸ਼ਾਨ ਨੂੰ ਪਹਿਲੇ ਅਤੇ ਦੂਜੇ ਮੈਚ 'ਚ ਸ਼ੁਭਮਨ ਗਿੱਲ ਦੀ ਜਗ੍ਹਾ ਕਪਤਾਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਟੀਮ ਕੋਲ ਕੇਐਲ ਰਾਹੁਲ ਦੇ ਰੂਪ ਵਿੱਚ ਇੱਕ ਹੋਰ ਓਪਨਿੰਗ ਵਿਕਲਪ ਵੀ ਹੈ। ਰਾਹੁਲ ਅਤੇ ਈਸ਼ਾਨ ਦੋਵੇਂ ਅਜਿਹੇ ਬੱਲੇਬਾਜ਼ ਹਨ ਜੋ ਸ਼ੁਰੂਆਤੀ ਅਤੇ ਮੱਧਕ੍ਰਮ ਦੋਵਾਂ 'ਚ ਬੱਲੇਬਾਜ਼ੀ ਕਰਨ ਦੇ ਸਮਰੱਥ ਹਨ।
ਇਹ ਵੀ ਪੜ੍ਹੋ: Asian Games 2023: ਹਾਕੀ 'ਚ ਟੀਮ ਇੰਡੀਆ ਨੇ ਜਿੱਤਿਆ ਸੋਨ ਤਗਮਾ, ਫਾਈਨਲ 'ਚ ਜਾਪਾਨ ਨੂੰ ਦਿੱਤੀ ਮਾਤ