ਪੜਚੋਲ ਕਰੋ

Asian Games 2023: ਹਾਕੀ 'ਚ ਟੀਮ ਇੰਡੀਆ ਨੇ ਜਿੱਤਿਆ ਸੋਨ ਤਗਮਾ, ਫਾਈਨਲ 'ਚ ਜਾਪਾਨ ਨੂੰ ਦਿੱਤੀ ਮਾਤ

IND Vs JAP: ਏਸ਼ੀਆਈ ਖੇਡਾਂ 2023 'ਚ ਭਾਰਤੀ ਹਾਕੀ ਟੀਮ ਨੇ ਫਾਈਨਲ 'ਚ ਜਾਪਾਨ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਂ ਕਰ ਲਿਆ ਹੈ। ਭਾਰਤ ਨੇ ਇਹ ਮੈਚ 5-1 ਨਾਲ ਆਪਣੇ ਨਾਂ ਕੀਤਾ।

Asian Games 2023, IND Vs JAP: ਭਾਰਤੀ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2023 ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਟੀਮ ਇੰਡੀਆ ਨੇ ਫਾਈਨਲ 'ਚ ਪਿਛਲੀ ਵਾਰ ਦੀ ਏਸ਼ੀਆ ਚੈਂਪੀਅਨ ਜਾਪਾਨ ਨੂੰ 5-1 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਪੂਲ ਰਾਊਂਡ 'ਚ ਵੀ ਭਾਰਤ ਅਤੇ ਜਾਪਾਨ ਦੀ ਟੱਕਰ ਹੋਈ ਸੀ, ਜਿਸ 'ਚ ਭਾਰਤ ਨੇ 4-2 ਨਾਲ ਜਿੱਤ ਦਰਜ ਕੀਤੀ ਸੀ। ਫਾਈਨਲ ਮੈਚ ਵਿੱਚ ਭਾਰਤ ਵੱਲੋਂ ਬਹੁਤ ਵਧੀਆ ਖੇਡ ਦੇਖਣ ਨੂੰ ਮਿਲੀ। ਭਾਰਤ ਦੇ ਸਾਹਮਣੇ ਵਿਰੋਧੀ ਜਾਪਾਨ ਸਿਰਫ਼ ਇੱਕ ਗੋਲ ਕਰਨ ਵਿੱਚ ਕਾਮਯਾਬ ਰਿਹਾ।

ਇਸ ਗੋਲਡ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ 2024 ਵਿੱਚ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਮੈਚ ਦੀ ਗੱਲ ਕਰੀਏ ਤਾਂ ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਫਿਰ ਦੂਜੇ ਕੁਆਰਟਰ ਵਿੱਚ ਮੈਚ ਦੇ 25ਵੇਂ ਮਿੰਟ ਵਿੱਚ ਭਾਰਤ ਵੱਲੋਂ ਮੈਚ ਦਾ ਪਹਿਲਾ ਗੋਲ ਕੀਤਾ ਗਿਆ। ਮਨਦੀਪ ਸਿੰਘ ਨੇ ਇਹ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤਰ੍ਹਾਂ ਭਾਰਤੀ ਟੀਮ ਨੇ ਮੈਚ ਦੇ ਅੱਧੇ ਸਮੇਂ ਤੱਕ ਬੜ੍ਹਤ ਬਣਾ ਲਈ।

ਇਹ ਵੀ ਪੜ੍ਹੋ: Asian Games 2023: ਕਬੱਡੀ ਦੇ ਸੈਮੀਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਮਾਤ, 61-14 ਨਾਲ ਜਿੱਤਿਆ ਮੁਕਾਬਲਾ, ਸਿਲਵਰ ਮੈਡਲ ਹੋਇਆ ਪੱਕਾ

ਫਿਰ ਤੀਜੇ ਕੁਆਰਟਰ ਵਿੱਚ ਮੈਚ ਦੇ 32ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੂਜਾ ਗੋਲ ਕਰਕੇ ਭਾਰਤ ਨੂੰ 2-0 ਦੀ ਬੜ੍ਹਤ ਦਿਵਾਈ। ਤੀਜੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਅਮਿਤ ਰੋਹੀਦਾਸ ਨੇ ਭਾਰਤ ਲਈ ਤੀਜਾ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ ਤੀਜੇ ਕੁਆਰਟਰ ਤੱਕ 3-0 ਦੀ ਬੜ੍ਹਤ ਲੈ ਕੇ ਆਪਣੀ ਜਿੱਤ ਲਗਭਗ ਪੱਕੀ ਕਰ ਲਈ ਸੀ।

ਚੌਥਾ ਕੁਆਰਟਰ ਸ਼ੁਰੂ ਹੋਣ ਦੇ ਸਿਰਫ਼ ਤਿੰਨ ਮਿੰਟ ਬਾਅਦ ਯਾਨੀ 48ਵੇਂ ਮਿੰਟ 'ਤੇ ਅਭਿਸ਼ੇਕ ਨੇ ਭਾਰਤ ਲਈ ਚੌਥਾ ਗੋਲ ਕੀਤਾ। ਇਸ ਗੋਲ ਨਾਲ ਭਾਰਤ ਨੇ 4-0 ਦੀ ਬੜ੍ਹਤ ਬਣਾ ਲਈ। ਇਸ ਤੋਂ ਠੀਕ ਤਿੰਨ ਮਿੰਟ ਬਾਅਦ ਯਾਨੀ 51ਵੇਂ ਮਿੰਟ 'ਤੇ ਜਾਪਾਨ ਨੇ ਆਪਣਾ ਖਾਤਾ ਖੋਲ੍ਹਿਆ ਅਤੇ ਟੀਮ ਦਾ ਪਹਿਲਾ ਗੋਲ ਹੋ ਗਿਆ। ਫਿਰ ਮੈਚ ਖਤਮ ਹੋਣ ਤੋਂ 1 ਮਿੰਟ ਪਹਿਲਾਂ ਭਾਰਤ ਵੱਲੋਂ ਪੰਜਵਾਂ ਗੋਲ ਕੀਤਾ ਗਿਆ। 59ਵੇਂ ਮਿੰਟ 'ਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਟੀਮ ਲਈ ਪੰਜਵਾਂ ਗੋਲ ਕਰਕੇ ਭਾਰਤ ਨੂੰ ਜਾਪਾਨ ਦੇ ਖਿਲਾਫ 5-1 ਨਾਲ ਜਿੱਤ ਦਿਵਾਈ।

ਇਹ ਵੀ ਪੜ੍ਹੋ: Asian Games 2023: HS Prannoy ਨੇ ਰਚਿਆ ਇਤਿਹਾਸ, ਬੈਡਮਿੰਟਨ ਪੁਰਸ਼ ਸਿੰਗਲਜ਼ 'ਚ 41 ਸਾਲ ਬਾਅਦ ਭਾਰਤ ਦੀ ਝੋਲੀ ਪਾਇਆ ਤਗਮਾ 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ

ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ! ਕੀ ਬਦਲ ਜਾਏਗਾ DA/DR ਕੁਲੈਕਸ਼ਨ ਫਾਰਮੂਲਾ?

Punjab News: ਵਾਹਨ ਚਲਾਉਂਦੇ ਸਮੇਂ Mobile ’ਤੇ ਗੱਲ ਕਰਨਾ ਪਏਗਾ ਭਾਰੀ! 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼

ਬਾਲੀਵੁੱਡ ਦੀ ਹੌਟ ਅਦਾਕਾਰਾ ਬਣੀ ਸੰਨਿਆਸਣ, ਲਈ ਦੀਕਸ਼ਾ, ਹੁਣ ਹੋਏਗਾ ਇਹ ਨਵਾਂ ਨਾਮ
ਬਾਲੀਵੁੱਡ ਦੀ ਹੌਟ ਅਦਾਕਾਰਾ ਬਣੀ ਸੰਨਿਆਸਣ, ਲਈ ਦੀਕਸ਼ਾ, ਹੁਣ ਹੋਏਗਾ ਇਹ ਨਵਾਂ ਨਾਮ
Advertisement
ABP Premium

ਵੀਡੀਓਜ਼

Akali Dal | ਅਕਾਲੀ ਦਲ ਦੀਆਂ ਜਿੰਮੇਵਾਰੀਆਂ ਨੂੰ ਵਡਾਲਾ ਨੇ ਠੁਕਰਾਇਆ! |Abp Sanjha | Sukhbir BadalFarmers Protest | Dr. Swaiman Singh| ਸੋਸ਼ਲ ਮੀਡੀਆ ਬੈਨ ਹੋਣ ਤੋਂ ਬਾਅਦ ਭੜਕੇ ਡਾ. ਸਵੈਮਾਨ! ਸੁਣਾਈਆਂ ਖਰੀਆਂ !ਅਕਾਲੀ ਦਲ ਦੀਆਂ ਜਿੰਮੇਵਾਰੀਆਂ ਨੂੰ ਵਡਾਲਾ ਨੇ ਠੁਕਰਾਇਆ!ਸੋਸ਼ਲ ਮੀਡੀਆ ਬੈਨ ਹੋਣ ਤੋਂ ਬਾਅਦ ਭੜਕੇ   ਡਾ. ਸਵੈਮਾਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
Punjab News: ਮੰਤਰੀ ਹਰਜੋਤ ਬੈਂਸ ਵੱਲੋਂ ਵਿਦਿਆਰਥੀਆਂ ਨਾਲ ਗਲਤ ਵਤੀਰਾ ਕਰਨ ਵਾਲੇ ਪ੍ਰਿੰਸੀਪਲ 'ਤੇ ਸਖਤ ਐਕਸ਼ਨ, ਕੀਤਾ ਸਸਪੈਂਡ
ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ! ਕੀ ਬਦਲ ਜਾਏਗਾ DA/DR ਕੁਲੈਕਸ਼ਨ ਫਾਰਮੂਲਾ?
ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ! ਕੀ ਬਦਲ ਜਾਏਗਾ DA/DR ਕੁਲੈਕਸ਼ਨ ਫਾਰਮੂਲਾ?
Punjab News: ਵਾਹਨ ਚਲਾਉਂਦੇ ਸਮੇਂ Mobile ’ਤੇ ਗੱਲ ਕਰਨਾ ਪਏਗਾ ਭਾਰੀ! 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼
Punjab News: ਵਾਹਨ ਚਲਾਉਂਦੇ ਸਮੇਂ Mobile ’ਤੇ ਗੱਲ ਕਰਨਾ ਪਏਗਾ ਭਾਰੀ! 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼
ਬਾਲੀਵੁੱਡ ਦੀ ਹੌਟ ਅਦਾਕਾਰਾ ਬਣੀ ਸੰਨਿਆਸਣ, ਲਈ ਦੀਕਸ਼ਾ, ਹੁਣ ਹੋਏਗਾ ਇਹ ਨਵਾਂ ਨਾਮ
ਬਾਲੀਵੁੱਡ ਦੀ ਹੌਟ ਅਦਾਕਾਰਾ ਬਣੀ ਸੰਨਿਆਸਣ, ਲਈ ਦੀਕਸ਼ਾ, ਹੁਣ ਹੋਏਗਾ ਇਹ ਨਵਾਂ ਨਾਮ
Punjab News: ਪੰਜਾਬ 'ਚ ਅਜੇ ਨਹੀਂ ਸਗੋਂ ਵੋਟਾਂ ਤੋਂ ਪਹਿਲਾਂ ਹੀ ਔਰਤਾਂ ਨੂੰ ਮਿਲਣਗੇ ਪੈਸੇ ! ਅਰਵਿੰਦ ਕੇਜਰੀਵਾਲ ਨੇ ਕੀਤਾ ਇਸ਼ਾਰਾ, ਜਾਣੋ ਹੋਰ ਕੀ ਕੁਝ ਕਿਹਾ ?

ਸਰਦੀਆਂ 'ਚ ਕਿਡਨੀ ਸਟੋਨ ਦਾ ਖ਼ਤਰਾ ਕਿਉਂ ਵੱਧ ਜਾਂਦਾ, ਮਾਹਿਰਾਂ ਤੋਂ ਜਾਣੋ ਕਾਰਨ ਅਤੇ ਕਿਵੇਂ ਕਰਨਾ ਬਚਾਅ

46682 ਲੀਟਰ ਸ਼ਰਾਬ, 5 ਕਰੋੜ ਰੁਪਏ ਕੈਸ਼, 19 ਹਜ਼ਾਰ ਲੋਕ ਹਿਰਾਸਤ 'ਚ...ਦਿੱਲੀ 'ਚ ਵੋਟਿੰਗ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ

ਮੂਲੀ ਦੇ ਪੱਤਿਆਂ ਨੂੰ ਸੁੱਟ ਦਿੰਦੇ ਹੋ ਕੂੜੇ 'ਚ? ਤਾਂ ਸੁੱਟਣ ਤੋਂ ਪਹਿਲਾਂ ਜਾਣ ਲਓ ਇਨ੍ਹਾਂ ਦੇ ਗਜ਼ਬ ਫਾਇਦੇ

Embed widget