(Source: ECI/ABP News/ABP Majha)
India Vs New Zealand: ਸੈਮੀਫਾਈਨਲ 'ਚ ਟੀਮ ਇੰਡੀਆ ਦੀ ਹਾਰ ਯਕੀਨੀ ! ਰੋਹਿਤ ਬ੍ਰਿਗੇਡ ਨੂੰ ਡਰਾਉਣ ਵਾਲਾ ਅੰਕੜਾ ਆਇਆ ਸਾਹਮਣੇ
World Cup 2023 Semifinal: ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ, ਜਿਸ ਵਿੱਚ ਟੀਮ ਇੰਡੀਆ ਇੱਕ ਅੰਕੜੇ ਕਾਰਨ ਮੈਚ ਹਾਰ ਸਕਦੀ ਹੈ।
World Cup 2023 Semifinal IND vs NZ: ODI ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 15 ਅਕਤੂਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਨਾਲ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਪਰ ਮੈਚ ਤੋਂ ਪਹਿਲਾਂ ਇੱਕ ਖਾਸ ਅੰਕੜੇ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ। ਇਹ ਅਜਿਹਾ ਡਰਾਉਣਾ ਅੰਕੜਾ ਹੈ, ਜਿਸ ਕਾਰਨ ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਮੈਚ ਹਾਰ ਸਕਦੀ ਹੈ। ਆਓ ਜਾਣਦੇ ਹਾਂ ਇਹ ਅੰਕੜਾ ਕੀ ਹੈ।
ਕੀ ਹੈ ਇਹ ਅੰਕੜਾ
ਦਰਅਸਲ, ਜਦੋਂ ਵੀ ਵਿਸ਼ਵ ਕੱਪ ਦੇ ਕਿਸੇ ਐਡੀਸ਼ਨ ਵਿੱਚ ਨਿਊਜ਼ੀਲੈਂਡ ਦੇ ਕਿਸੇ ਖਿਡਾਰੀ ਨੇ 500 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ, ਕੀਵੀ ਟੀਮ ਨੇ ਵਿਸ਼ਵ ਕੱਪ ਫਾਈਨਲ ਖੇਡਿਆ ਹੈ। ਇਸ ਵਾਰ ਨਿਊਜ਼ੀਲੈਂਡ ਦੇ ਨੌਜਵਾਨ ਆਲਰਾਊਂਡਰ ਰਵਿੰਦਰ ਰਚਿਨ ਨੇ ਬੱਲੇ ਨਾਲ ਕਮਾਲ ਕਰ ਦਿੱਤਾ ਹੈ ਅਤੇ ਲੀਗ ਮੈਚਾਂ 'ਚ 500 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਅਜਿਹੇ 'ਚ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਨੂੰ ਇਸ ਵਾਰ ਵੀ ਟੂਰਨਾਮੈਂਟ ਦਾ ਫਾਈਨਲ ਖੇਡਣਾ ਚਾਹੀਦਾ ਹੈ, ਜਿਸ ਲਈ ਕੇਨ ਵਿਲੀਅਮਸਨ ਦੀ ਕਪਤਾਨੀ 'ਚ ਨਿਊਜ਼ੀਲੈਂਡ ਨੂੰ ਸੈਮੀਫਾਈਨਲ ਮੈਚ 'ਚ ਭਾਰਤ ਨੂੰ ਹਰਾਉਣਾ ਹੋਵੇਗਾ।
ਜ਼ਿਕਰ ਕਰ ਦਈਏ ਕਿ ਸਾਲ 2015 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ 500 ਦੌੜਾਂ ਦਾ ਅੰਕੜਾ ਪਾਰ ਕੀਤਾ ਅਤੇ 547 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਨੇ ਆਸਟਰੇਲੀਆ ਵਿਰੁੱਧ ਫਾਈਨਲ ਖੇਡਿਆ। ਇਸ ਤੋਂ ਬਾਅਦ 2019 ਦੇ ਟੂਰਨਾਮੈਂਟ 'ਚ ਕਪਤਾਨ ਕੇਨ ਵਿਲੀਅਮਸਨ ਨੇ 500 ਦੌੜਾਂ ਦਾ ਅੰਕੜਾ ਪਾਰ ਕਰਦੇ ਹੋਏ ਨਿਊਜ਼ੀਲੈਂਡ ਲਈ 578 ਦੌੜਾਂ ਬਣਾਈਆਂ ਅਤੇ ਕੀਵੀ ਟੀਮ ਨੇ ਇੰਗਲੈਂਡ ਖਿਲਾਫ ਫਾਈਨਲ ਮੈਚ ਖੇਡਿਆ। ਹਾਲਾਂਕਿ ਟੀਮ ਦੋਵੇਂ ਵਾਰ ਚੈਂਪੀਅਨ ਨਹੀਂ ਬਣ ਸਕੀ।
2023 ਦੇ ਟੂਰਨਾਮੈਂਟ ਦੇ ਲੀਗ ਮੈਚਾਂ ਵਿੱਚ, ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਨੇ 9 ਪਾਰੀਆਂ ਵਿੱਚ 70.62 ਦੀ ਔਸਤ ਅਤੇ 108.45 ਦੇ ਸਟ੍ਰਾਈਕ ਰੇਟ ਨਾਲ 565 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੱਲੇ ਨਾਲ 3 ਸੈਂਕੜੇ ਲਗਾਏ। ਲੀਗ ਪੜਾਅ ਖਤਮ ਹੋਣ ਤੋਂ ਬਾਅਦ ਰਚਿਨ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨਿਊਜ਼ੀਲੈਂਡ ਟੂਰਨਾਮੈਂਟ ਦਾ ਫਾਈਨਲ ਖੇਡ ਪਾਉਂਦਾ ਹੈ ਜਾਂ ਨਹੀਂ।