(Source: ECI/ABP News/ABP Majha)
WC 2023, IND vs PAK: 'ਸਿਰਫ ਭਾਰਤ ਖਿਲਾਫ ਨਹੀਂ ਖੇਡਣ ਜਾ ਰਹੇ...' ਵਿਸ਼ਵ ਕੱਪ ਤੋਂ ਪਹਿਲਾਂ ਬਾਬਰ ਨੇ ਕਿਉਂ ਦਿੱਤਾ ਅਜਿਹਾ ਬਿਆਨ
ODI World Cup 2023: ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਭਾਰਤ ਖਿਲਾਫ ਹੋਣ ਵਾਲੇ ਵਨਡੇ ਵਿਸ਼ਵ ਕੱਪ ਮੈਚ ਨੂੰ ਲੈ ਕੇ ਪਹਿਲੀ ਵਾਰ ਬਿਆਨ ਦਿੱਤਾ ਹੈ। ਪਾਕਿਸਤਾਨ ਇਹ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਖੇਡੇਗਾ।
Babar Azam On IND vs PAK ODI World Cup Match: ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਨੂੰ ਲੈ ਕੇ ਪਹਿਲੀ ਵਾਰ ਬਿਆਨ ਦਿੱਤਾ ਹੈ। ਸ਼੍ਰੀਲੰਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਬਾਬਰ ਆਜ਼ਮ ਨੇ ਵਨਡੇ ਵਿਸ਼ਵ ਕੱਪ ਬਾਰੇ ਪੁੱਛੇ ਸਵਾਲ 'ਤੇ ਕਿਹਾ ਕਿ ਸਾਡੇ ਲਈ ਸਿਰਫ ਭਾਰਤ ਨੂੰ ਹਰਾਉਣਾ ਕਾਫੀ ਨਹੀਂ ਹੈ, ਸਗੋਂ ਉਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਬਾਕੀ 8 ਟੀਮਾਂ ਦੇ ਖਿਲਾਫ ਵੀ ਸਾਨੂੰ ਚੰਗਾ ਖੇਡਣਾ ਹੋਵੇਗਾ।
ਪਾਕਿਸਤਾਨੀ ਟੀਮ ਨੇ ਆਗਾਮੀ ਵਨਡੇ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 6 ਅਕਤੂਬਰ ਨੂੰ ਨੀਦਰਲੈਂਡ ਦੀ ਟੀਮ ਖ਼ਿਲਾਫ਼ ਖੇਡਣਾ ਹੈ। ਇਸ ਤੋਂ ਬਾਅਦ ਟੀਮ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 12 ਅਕਤੂਬਰ ਨੂੰ ਸ਼੍ਰੀਲੰਕਾ ਅਤੇ 15 ਅਕਤੂਬਰ ਨੂੰ ਭਾਰਤ ਖਿਲਾਫ ਖੇਡੇਗੀ। ਦੋਵਾਂ ਟੀਮਾਂ ਵਿਚਾਲੇ ਹੋਣ ਵਾਲੇ ਇਸ ਮੈਚ ਦਾ ਸਾਰੇ ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ: World Cup 2023 Ticket: ਕਦੋਂ ਅਤੇ ਕਿੱਥੇ ਬੁੱਕ ਕਰ ਸਕੋਗੇ ਵਰਲਡ ਕੱਪ 2023 ਦੀਆਂ ਟਿਕਟਾਂ, ਜਾਣੋ ਪੂਰੀ ਡਿਟੇਲ
ਭਾਰਤ ਖਿਲਾਫ ਮੈਚ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਬਾਬਰ ਆਜ਼ਮ ਨੇ ਕਿਹਾ ਕਿ ਅਸੀਂ ਉਥੇ ਵਿਸ਼ਵ ਕੱਪ ਖੇਡਣ ਜਾ ਰਹੇ ਹਾਂ, ਨਾ ਸਿਰਫ ਭਾਰਤ ਦੇ ਖਿਲਾਫ ਮੁਕਾਬਲਾ। ਉਸ ਟੂਰਨਾਮੈਂਟ ਵਿੱਚ ਭਾਰਤ ਤੋਂ ਇਲਾਵਾ ਹੋਰ ਵੀ ਟੀਮਾਂ ਹਨ। ਅਸੀਂ ਉਨ੍ਹਾਂ ਖਿਲਾਫ ਬਿਹਤਰ ਖੇਡ ਕੇ ਹੀ ਫਾਈਨਲ ਤੱਕ ਪਹੁੰਚ ਸਕਾਂਗੇ। ਸਾਡਾ ਧਿਆਨ ਸਿਰਫ਼ ਇਕ ਟੀਮ 'ਤੇ ਨਹੀਂ ਸਗੋਂ ਟੂਰਨਾਮੈਂਟ ਜਿੱਤਣ 'ਤੇ ਹੈ।
ਅਸੀਂ ਕਿਸੇ ਵੀ ਸਥਾਨ ‘ਤੇ ਮੈਚ ਖੇਡਣ ਲਈ ਪੂਰੀ ਤਰ੍ਹਾਂ ਤਿਆਰ
ਪਾਕਿਸਤਾਨੀ ਟੀਮ ਆਗਾਮੀ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਦੇ 5 ਸ਼ਹਿਰਾਂ ਵਿੱਚ ਆਪਣੇ ਮੈਚ ਖੇਡੇਗੀ। ਇਸ ਨੂੰ ਲੈ ਕੇ ਬਾਬਰ ਆਜ਼ਮ ਨੇ ਵਾਰ-ਵਾਰ ਕਿਹਾ ਕਿ ਅਸੀਂ ਪੇਸ਼ੇਵਰ ਕ੍ਰਿਕਟ ਖਿਡਾਰੀ ਹਾਂ। ਮੈਚ ਕਿਤੇ ਵੀ, ਕਿਸੇ ਵੀ ਟੀਮ ਦੇ ਖਿਲਾਫ ਹੋਵੇ, ਸਾਡੀ ਟੀਮ ਉਸ ਨੂੰ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਰਹਿੰਦੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਤੁਹਾਨੂੰ ਹਰ ਹਾਲਤ ਵਿੱਚ ਖੇਡਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Cheteshwar Pujara Century: ਭਾਰਤੀ ਟੀਮ ਤੋਂ ਕੱਢੇ ਜਾਣ ਤੋਂ ਬਾਅਦ ਪੁਜਾਰਾ ਦਾ ਕਰਾਰਾ ਜਵਾਬ, ਦਿਲੀਪ ਟਰਾਫੀ ‘ਚ ਲਾਇਆ ਸ਼ਾਨਦਾਰ ਸੈਂਕੜਾ