World Cup 2023: ਸ਼ੁਭਮਨ ਗਿੱਲ ਬਣੇ ਦੁਨੀਆ ਦੇ ਨੰਬਰ-1 ਵਨਡੇ ਬੱਲੇਬਾਜ਼, ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਛੱਡਿਆ ਪਿੱਛੇ
CWC 2023: ਆਈਸੀਸੀ ਦੀ ਲੇਟੇਸਟ ਵਨਡੇ ਰੈਂਕਿੰਗ ਵਿੱਚ ਭਾਰਤ ਦੇ ਸ਼ੁਭਮਨ ਗਿੱਲ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਕੋਹਲੀ ਵੀ ਹੁਣ ਨੰਬਰ-4 'ਤੇ ਆ ਗਏ ਹਨ।
CWC 2023: ਭਾਰਤ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਵਿਸ਼ਵ ਦਾ ਸਰਵੋਤਮ ਵਨਡੇ ਬੱਲੇਬਾਜ਼ ਐਲਾਨਿਆ ਗਿਆ ਹੈ। ਆਈਸੀਸੀ ਦੁਆਰਾ ਜਾਰੀ ਲੇਟੇਸਟ ਵਨਡੇ ਰੈਂਕਿੰਗ ਦੇ ਅਨੁਸਾਰ, ਸ਼ੁਭਮਨ ਗਿੱਲ ਹੁਣ ਵਨਡੇ ਫਾਰਮੈਟ ਵਿੱਚ ਵਿਸ਼ਵ ਦੇ ਨੰਬਰ-1 ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਵਨਡੇ ਫਾਰਮੈਟ 'ਚ ਨੰਬਰ-1 ਦਾ ਤਾਜ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੇ ਸਿਰ 'ਤੇ ਸੀ। ਹਾਲਾਂਕਿ ਹੁਣ ਸ਼ੁਭਮਨ ਗਿੱਲ ਨੇ ਬਾਬਰ ਆਜ਼ਮ ਨੂੰ ਪਛਾੜ ਕੇ ਆਈਸੀਸੀ ਰੈਂਕਿੰਗ 'ਚ ਨੰਬਰ-1 'ਤੇ ਕਬਜ਼ਾ ਕਰ ਲਿਆ ਹੈ।
ਸ਼ੁਭਮਨ ਗਿੱਲ ਪਿਛਲੇ ਇੱਕ ਸਾਲ ਤੋਂ ਸ਼ਾਨਦਾਰ ਫਾਰਮ ਵਿੱਚ ਹਨ। ਉਨ੍ਹਾਂ ਨੇ ਵਨਡੇ, ਟੈਸਟ ਅਤੇ ਟੀ-20 ਤਿੰਨੋਂ ਫਾਰਮੈਟਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵਨਡੇ ਫਾਰਮੈਟ 'ਚ ਸ਼ੁਭਮਨ ਗਿੱਲ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਕਿ ਭਾਰਤੀ ਟੀਮ ਪ੍ਰਬੰਧਨ ਨੂੰ ਸ਼ਿਖਰ ਧਵਨ ਵਰਗੇ ਸ਼ਾਨਦਾਰ ਖਿਡਾਰੀ ਨੂੰ ਵੀ ਨਜ਼ਰਅੰਦਾਜ਼ ਕਰਨਾ ਪਿਆ। ਇਸ ਵਿਸ਼ਵ ਕੱਪ ਵਿੱਚ ਵੀ ਗਿੱਲ ਆਪਣੀ ਬਿਹਤਰੀਨ ਫਾਰਮ ਲੈ ਕੇ ਆਏ ਸਨ ਪਰ ਬਾਬਰ ਆਜ਼ਮ ਆਈਸੀਸੀ ਵਨਡੇ ਰੈਂਕਿੰਗ ਵਿੱਚ ਸਭ ਤੋਂ ਉੱਪਰ ਸਨ। ਵਿਸ਼ਵ ਕੱਪ ਦੇ ਮੈਚਾਂ ਦੌਰਾਨ ਬਾਬਰ ਆਜ਼ਮ ਦਾ ਬੱਲਾ ਕੰਮ ਨਹੀਂ ਕਰ ਸਕਿਆ ਅਤੇ ਸ਼ੁਭਮਨ ਗਿੱਲ ਨੇ ਕਈ ਵਾਰ ਚੰਗੀਆਂ ਪਾਰੀਆਂ ਖੇਡੀਆਂ, ਜਿਸ ਦਾ ਅਸਰ ਆਈਸੀਸੀ ਵਨਡੇ ਰੈਂਕਿੰਗ ਵਿੱਚ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: Glenn Maxwell: ਅਫਗਾਨਿਸਤਾਨ ਖਿਲਾਫ ਗਲੇਨ ਮੈਕਸਵੈਲ ਦੇ ਦੋਹਰੇ ਸੈਂਕੜੇ ਦੇ ਦੀਵਾਨੇ ਹੋਏ ਫੈਨਜ਼, ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਆਇਆ ਹੜ੍ਹ
ਹੁਣ ਵਨਡੇ ਰੈਂਕਿੰਗ ਦੇ ਲਿਹਾਜ਼ ਨਾਲ ਸ਼ੁਭਮਲ ਗਿੱਲ ਦੇ 830 ਅੰਕ ਹੋ ਗਏ ਹਨ। ਇਸ ਦੇ ਨਾਲ ਹੀ ਦੂਜੇ ਸਥਾਨ 'ਤੇ ਰਹੇ ਬਾਬਰ ਆਜ਼ਮ ਦੇ 824 ਅੰਕ ਹਨ। ਇਸ ਸੂਚੀ 'ਚ ਤੀਜੇ ਸਥਾਨ 'ਤੇ ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਹਨ, ਜਿਨ੍ਹਾਂ ਦੇ 771 ਅੰਕ ਹਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਵਿਰਾਟ ਕੋਹਲੀ ਨੇ ਵੀ ਇਸ ਵਿਸ਼ਵ ਕੱਪ ਵਿੱਚ 500 ਤੋਂ ਵੱਧ ਦੌੜਾਂ ਬਣਾ ਕੇ ਆਈਸੀਸੀ ਵਨਡੇ ਰੈਂਕਿੰਗ ਵਿੱਚ ਵੱਡੀ ਛਾਲ ਮਾਰੀ ਹੈ। ਵਿਰਾਟ ਕੋਹਲੀ ਹੁਣ ਰੋਹਿਤ ਸ਼ਰਮਾ ਅਤੇ ਡੇਵਿਡ ਵਾਰਨਰ ਨੂੰ ਪਿੱਛੇ ਛੱਡ ਕੇ ਚੌਥੇ ਸਥਾਨ 'ਤੇ ਆ ਗਏ ਹਨ।
ਆਈਸੀਸੀ ਵਨਡੇ ਰੈਂਕਿੰਗ ਵਿੱਚ ਵਿਰਾਟ ਦੇ 770 ਅੰਕ ਹਨ। ਇਸ ਦਾ ਮਤਲਬ ਵਿਰਾਟ ਡੀ ਕਾਕ ਤੋਂ ਵੀ ਜ਼ਿਆਦਾ ਪਿੱਛੇ ਨਹੀਂ ਹਨ ਅਤੇ ਕੁਝ ਚੰਗੀਆਂ ਪਾਰੀਆਂ ਤੋਂ ਬਾਅਦ ਵਿਰਾਟ ਵੀ ਆਈਸੀਸੀ ਵਨਡੇ ਰੈਂਕਿੰਗ 'ਚ ਨੰਬਰ-3 'ਤੇ ਆ ਸਕਦੇ ਹਨ। ਵਿਰਾਟ ਤੋਂ ਬਾਅਦ ਆਸਟ੍ਰੇਲੀਆ ਦੇ ਓਪਨਰ ਡੇਵਿਡ ਵਾਰਨਰ ਨੰਬਰ-5 'ਤੇ ਹਨ, ਜਿਨ੍ਹਾਂ ਦੇ 743 ਅੰਕ ਹਨ। ਇਸ ਦੇ ਨਾਲ ਹੀ ਵਾਰਨਰ ਤੋਂ ਬਾਅਦ ਨੰਬਰ-6 'ਤੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਹਨ, ਜਿਨ੍ਹਾਂ ਦੇ 739 ਅੰਕ ਹਨ।
ਇਹ ਵੀ ਪੜ੍ਹੋ: ਨਿਊ ਜ਼ੀਲੈਂਡ ਨੇ ਵਿਸ਼ਵ ਕੱਪ ਦੇ ਪਿਛਲੇ ਸੈਮੀਫਾਈਨਲ 'ਚ ਭਾਰਤ ਤੋਂ ਖੋਹ ਲਈ ਸੀ ਜਿੱਤ, ਜਾਣੋ ਕਿਸ ਨੇ ਬਣਾਈਆਂ ਜ਼ਿਆਦਾ ਦੌੜਾਂ