IND vs AUS Final: ਫਾਈਨਲ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਲੱਗਿਆ ਵੱਡਾ ਝਟਕਾ, ਜੋਸ਼ ਹੇਜ਼ਲਵੁੱਡ ਸੱਟ ਕਾਰਨ ਹੋਏ ਬਾਹਰ
WTC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਤੋਂ ਪਹਿਲਾਂ ਆਸਟਰੇਲੀਆ ਨੂੰ ਵੱਡਾ ਝਟਕਾ ਲੱਗਿਆ ਹੈ। ਜੋਸ਼ ਹੇਜ਼ਲਵੁੱਡ ਟੀਮ ਤੋਂ ਬਾਹਰ ਹੈ।
WTC Final 2023 Josh Hazlewood Ruled Out: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਲੰਡਨ 'ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਇਸ ਮੈਚ ਤੋਂ ਬਾਹਰ ਹੋ ਗਏ ਹਨ। ਉਹ ਸੱਟ ਲੱਗਣ ਕਰਕੇ ਕਾਫੀ ਪ੍ਰੇਸ਼ਾਨ ਚੱਲ ਰਹੇ ਹਨ। ਆਈਸੀਸੀ ਨੇ ਇਹ ਖਬਰ ਆਪਣੀ ਵੈੱਬਸਾਈਟ 'ਤੇ ਸ਼ੇਅਰ ਕੀਤੀ ਹੈ। ਹੇਜ਼ਲਵੁੱਡ ਦੀ ਥਾਂ ਮਾਈਕਲ ਨੇਸਰ ਨੂੰ ਆਸਟਰੇਲੀਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਨੇਸਰ ਨੇ ਆਸਟ੍ਰੇਲੀਆ ਲਈ ਦੋ ਟੈਸਟ ਅਤੇ ਦੋ ਵਨਡੇ ਖੇਡੇ ਹਨ।
ਹੇਜ਼ਲਵੁੱਡ ਦੀ ਥਾਂ ਮਾਈਕਲ ਨੇਸਰ ਨੂੰ ਆਸਟਰੇਲੀਆਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਨੇਸਰ ਨੇ ਆਸਟ੍ਰੇਲੀਆ ਲਈ ਦੋ ਟੈਸਟ ਅਤੇ ਦੋ ਵਨਡੇ ਖੇਡੇ ਹਨ।
ਆਸਟਰੇਲੀਆ ਦੀ ਟੀਮ: ਪੈਟ ਕਮਿੰਸ (ਸੀ), ਸਕਾਟ ਬੋਲੈਂਡ, ਐਲੇਕਸ ਕੈਰੀ (ਵਿਕੇਟ), ਕੈਮਰਨ ਗ੍ਰੀਨ, ਮਾਰਕਸ ਹੈਰਿਸ, ਟ੍ਰੈਵਿਸ ਹੈਡ, ਜੋਸ਼ ਇੰਗਲਿਸ (ਵਿ.), ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਨਾਥਨ ਲਿਓਨ, ਟੌਡ ਮਰਫੀ, ਮਾਈਕਲ ਨੇਸਰ, ਸਟੀਵ ਸਮਿਥ (ਉਪ-ਕਪਤਾਨ), ਮਿਸ਼ੇਲ ਸਟਾਰਕ, ਡੇਵਿਡ ਵਾਰਨਰ
ਸਟੈਂਡਬਾਏ ਖਿਡਾਰੀ: ਮਿਚ ਮਾਰਸ਼, ਮੈਥਿਊ ਰੇਨਸ਼ਾ
ਇਹ ਵੀ ਪੜ੍ਹੋ: Gurdas Maan: ਗੁਰਦਾਸ ਮਾਨ ਨਾਲ ਸ਼ਿਖਰ ਧਵਨ ਨੇ ਕੀਤੀ ਮੁਲਾਕਾਤ, ਕ੍ਰਿਕਟਰ ਬੋਲਿਆ - 'ਰੂਹ ਖੁਸ਼ ਹੋ ਗਈ'
ਦਰਅਸਲ ਹੇਜ਼ਲਵੁੱਡ ਨੂੰ ਆਈਪੀਐਲ 2023 ਦੌਰਾਨ ਸੱਟ ਲੱਗ ਗਈ ਸੀ। ਉਹ ਰਾਇਲ ਚੈਲੰਜਰਜ਼ ਬੰਗਲੌਰ ਦਾ ਖਿਡਾਰੀ ਹਨ। ਹੇਜ਼ਲਵੁੱਡ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ। ਇਸ ਕਰਕੇ ਉਹ ਭਾਰਤ ਖਿਲਾਫ ਫਾਈਨਲ ਮੈਚ ਨਹੀਂ ਖੇਡਣਗੇ। ਹੇਜ਼ਲਵੁੱਡ ਆਸਟਰੇਲੀਆਈ ਟੀਮ ਦੇ ਸਰਵੋਤਮ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹਨ। ਟੀਮ ਨੂੰ ਉਨ੍ਹਾਂ ਦੇ ਨਾ ਖੇਡਣ ਦਾ ਨੁਕਸਾਨ ਵੀ ਹੋ ਸਕਦਾ ਹੈ। ਹੇਜ਼ਲਵੁੱਡ ਦੇ ਬਾਹਰ ਹੋਣ ਤੋਂ ਬਾਅਦ ਨੇਸਰ ਨੂੰ ਟੀਮ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹੇਜ਼ਲਵੁੱਡ ਨੇ ਆਈਪੀਐਲ 2023 ਵਿੱਚ ਸਿਰਫ਼ ਤਿੰਨ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 3 ਵਿਕਟਾਂ ਲਈਆਂ ਪਰ ਇਸ ਤੋਂ ਬਾਅਦ ਉਹ ਟੂਰਨਾਮੈਂਟ ਨਹੀਂ ਖੇਡ ਸਕੇ। ਹੇਜ਼ਲਵੁੱਡ ਨੇ ਵਾਨਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਖਿਲਾਫ ਆਖਰੀ IPL ਮੈਚ ਖੇਡਿਆ ਸੀ। ਹੇਜ਼ਲਵੁੱਡ ਨੇ ਇਸ ਮੈਚ 'ਚ 3 ਓਵਰ ਖੇਡਦੇ ਹੋਏ 32 ਦੌੜਾਂ ਦਿੱਤੀਆਂ। ਹਾਲਾਂਕਿ ਇਕ ਵੀ ਵਿਕਟ ਹਾਸਲ ਨਹੀਂ ਕਰ ਸਕੇ। ਉਨ੍ਹਾਂ ਨੇ ਲਖਨਊ ਸੁਪਰ ਜਾਇੰਟਸ ਖਿਲਾਫ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਦਕਿ ਦਿੱਲੀ ਕੈਪੀਟਲਸ ਖਿਲਾਫ 1 ਵਿਕਟ ਲਈ।
ਇਹ ਵੀ ਪੜ੍ਹੋ: WTC Final: ਹਾਰਦਿਕ ਪੰਡਯਾ ਟੈਸਟ ਕ੍ਰਿਕਟ ਨੂੰ ਲੈ ਚੁੱਕ ਸਕਦੇ ਹਨ ਵੱਡਾ ਕਦਮ, ਸਾਬਕਾ ਦਿੱਗਜ਼ ਆਲਰਾਊਂਡਰ ਕਲੂਜ਼ਨਰ ਨੇ ਕੀਤਾ ਖੁਲਾਸਾ