WTC Final 2023 ‘ਚ ਭਾਰਤੀ ਟੀਮ ਲਈ ਕੀ ਹੋਵੇਗੀ ਵੱਡੀ ਚੁਣੌਤੀ? ਸੁਨੀਲ ਗਾਵਸਕਰ ਨੇ ਕੀਤਾ ਵੱਡਾ ਖ਼ੁਲਾਸਾ
Sunil Gavaskar: ਸੁਨੀਲ ਗਾਵਸਕਰ ਨੇ ਕਿਹਾ ਕਿ ਟੀ-20 ਕ੍ਰਿਕਟ ਤੋਂ ਲੰਬੇ ਫਾਰਮੈਟ ਯਾਨੀ ਟੈਸਟ ਕ੍ਰਿਕਟ 'ਚ ਆਉਣਾ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਟੀਮ ਇੰਡੀਆ ਲਈ ਵੱਡੀ ਚੁਣੌਤੀ ਹੋਵੇਗੀ।
Sunil Gavaskar Indian Team: ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦਾ ਫਾਈਨਲ ਮੈਚ 7 ਜੂਨ ਤੋਂ ਲੰਡਨ ਦੇ ਓਵਲ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਭਾਰਤੀ ਟੀਮ ਫਾਈਨਲ ਮੈਚ ਲਈ ਇੰਗਲੈਂਡ ਪਹੁੰਚ ਚੁੱਕੀ ਹੈ। ਇਸ ਦੌਰਾਨ ਭਾਰਤ ਦੇ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਟੀ-20 ਤੋਂ ਸਿੱਧਾ ਟੈਸਟ ਫਾਰਮੈਟ ਖੇਡਣਾ ਟੀਮ ਇੰਡੀਆ ਲਈ ਡਬਲਯੂਟੀਸੀ ਫਾਈਨਲ ਵਿੱਚ ਵੱਡੀ ਚੁਣੌਤੀ ਹੋਵੇਗੀ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਲਗਭਗ ਸਾਰੇ ਭਾਰਤੀ ਖਿਡਾਰੀ ਆਈਪੀਐਲ 2023 ਵਿੱਚ ਖੇਡ ਰਹੇ ਸਨ ਜੋ 29 ਮਈ ਨੂੰ ਸੋਮਵਾਰ ਨੂੰ ਸਮਾਪਤ ਹੋਇਆ। ਅਜਿਹੇ 'ਚ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਇਹ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਆਸਟ੍ਰੇਲੀਆ ਖਿਲਾਫ ਭਾਰਤ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ। ਸਟਾਰ ਸਪੋਰਟ 'ਤੇ ਬੋਲਦੇ ਹੋਏ, ਸਾਬਕਾ ਭਾਰਤੀ ਦਿੱਗਜ ਨੇ ਕਿਹਾ, "ਸਭ ਤੋਂ ਵੱਡੀ ਪ੍ਰੀਖਿਆ ਇਹ ਹੋਵੇਗੀ ਕਿ ਲਗਭਗ ਹਰ ਕੋਈ ਟੀ-20 ਫਾਰਮੈਟ ਤੋਂ ਬਾਹਰ ਆ ਰਿਹਾ ਹੋਵੇਗਾ ਅਤੇ ਟੈਸਟ ਕ੍ਰਿਕਟ ਲੰਬਾ ਫਾਰਮੈਟ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡੀ ਚੁਣੌਤੀ ਹੋਵੇਗੀ।"
ਇਹ ਵੀ ਪੜ੍ਹੋ: IPL 2023 Final: ਸੁਪਰਸਟਾਰ ਖਿਡਾਰੀਆਂ ਤੋਂ ਬਿਨਾਂ ਚੇਨੱਈ ਬਣੀ ਚੈਂਪੀਅਨ, ਇਨ੍ਹਾਂ 5 ਖਿਡਾਰੀਆਂ ਨੇ ਦਿਖਾਇਆ ਜਾਦੂ
ਦਿੱਗਜ ਗਾਵਸਕਰ ਨੇ ਚੇਤੇਸ਼ਵਰ ਪੁਜਾਰਾ ਬਾਰੇ ਕਿਹਾ ਕਿ ਉਹ ਇਕਲੌਤੇ ਅਜਿਹੇ ਖਿਡਾਰੀ ਸਨ ਜੋ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ ਦੇ ਲੰਬੇ ਫਾਰਮੈਟ 'ਚ ਖੇਡ ਰਹੇ ਸੀ। ਸੁਨੀਲ ਗਾਵਸਕਰ ਨੇ ਕਿਹਾ, ''ਭਾਰਤ ਕੋਲ ਚੇਤੇਸ਼ਵਰ ਪੁਜਾਰਾ ਵਰਗੇ ਖਿਡਾਰੀ ਹਨ ਜੋ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ ਖੇਡ ਰਹੇ ਸਨ, ਇਸ ਲਈ ਉਹ ਇਕਲੌਤੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ 'ਚ ਲੰਬਾ ਫਾਰਮੈਟ ਖੇਡਿਆ ਹੈ। ਇਸ ਲਈ ਉਹ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗੀ।''
ਉੱਥੇ ਹੀ ਕੁਝ ਸਮੇਂ ਬਾਅਦ ਟੈਸਟ ਕ੍ਰਿਕਟ 'ਚ ਵਾਪਸੀ ਕਰਨ ਵਾਲੇ ਅਜਿੰਕਿਆ ਰਹਾਣੇ ਫਾਈਨਲ 'ਚ ਟੀਮ ਇੰਡੀਆ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ। ਗਾਵਸਕਰ ਨੇ ਰਹਾਣੇ ਬਾਰੇ ਕਿਹਾ, ''ਉਨ੍ਹਾਂ ਕੋਲ ਇੰਗਲੈਂਡ 'ਚ ਚੰਗਾ ਤਜਰਬਾ ਹੈ, ਉਨ੍ਹਾਂ ਨੇ ਇੰਗਲੈਂਡ 'ਚ ਦੌੜਾਂ ਬਣਾਈਆਂ ਹਨ। ਇਸ ਲਈ ਹਾਂ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਸਾਬਤ ਕਰਨਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਵਿਚ ਅਜੇ ਵੀ ਕਾਫੀ ਕ੍ਰਿਕਟ ਬਾਕੀ ਹੈ ਅਤੇ ਇਹ ਉਨ੍ਹਾਂ ਲਈ ਵਧੀਆ ਮੌਕਾ ਹੈ। ਮੈਨੂੰ ਉਮੀਦ ਹੈ ਕਿ ਉਹ ਆਪਣੇ ਤਜ਼ਰਬੇ ਨਾਲ ਮੌਕੇ ਦਾ ਫਾਇਦਾ ਚੁੱਕ ਕੇ ਟੀਮ ਇੰਡੀਆ 'ਚ ਫਿਰ ਤੋਂ ਆਪਣੀ ਜਗ੍ਹਾ ਬਣਾ ਲੈਣਗੇ।
ਇਹ ਵੀ ਪੜ੍ਹੋ: Wrestler Protest: ਪਹਿਲਵਾਨਾਂ ਦੇ ਅੰਦੋਲਨ ਨੂੰ ਦਿੱਲੀ ਪੁਲਿਸ ਦਾ ਝਟਕਾ! ਬ੍ਰਿਜ ਭੂਸ਼ਣ ਖਿਲਾਫ ਅਜੇ ਤੱਕ ਕੋਈ ਸਬੂਤ ਨਹੀਂ ਮਿਲੇ...