ਪੜਚੋਲ ਕਰੋ
(Source: ECI/ABP News)
Rajasthan Royals Team: ਨੌਜਵਾਨ ਖਿਡਾਰੀਆਂ ਦੇ ਭਰੋਸੇ ਰਾਜਸਥਾਨ ਰਾਇਲਜ਼, ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ
IPL 2020: ਰਾਜਸਥਾਨ ਰਾਇਲਜ਼ ਨੇ ਪਹਿਲੇ ਮੈਚ ਵਿੱਚ ਬਗੈਰ ਸਟਾਰ ਖਿਡਾਰੀਆਂ ਦੇ ਮੈਦਾਨ ਵਿੱਚ ਉਤਰਣਾ ਹੈ। ਅਜਿਹੀ ਸਥਿਤੀ ਵਿੱਚ ਟੀਮ ਦੀ ਪ੍ਰਫਾਰਮੈਂਸ ਨੌਜਵਾਨ ਖਿਡਾਰੀਆਂ ‘ਤੇ ਨਿਰਭਰ ਕਰੇਗੀ।
![Rajasthan Royals Team: ਨੌਜਵਾਨ ਖਿਡਾਰੀਆਂ ਦੇ ਭਰੋਸੇ ਰਾਜਸਥਾਨ ਰਾਇਲਜ਼, ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ Young players trust Rajasthan Royals, these players will get a chance Rajasthan Royals Team: ਨੌਜਵਾਨ ਖਿਡਾਰੀਆਂ ਦੇ ਭਰੋਸੇ ਰਾਜਸਥਾਨ ਰਾਇਲਜ਼, ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ](https://static.abplive.com/wp-content/uploads/sites/5/2020/09/22210723/Rajasthan-Royals.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਚੌਥੇ ਮੈਚ ਵਿੱਚ ਰਾਜਸਥਾਨ ਰਾਇਲਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਹੋਵੇਗਾ। ਜਿੱਥੇ ਧੋਨੀ ਦੀ ਟੀਮ ਨੇ ਪਹਿਲੇ ਮੈਚ ਵਿੱਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਸੀਰੀਜ਼ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਉੱਥੇ ਰਾਜਸਥਾਨ ਰਾਇਲਜ਼ ਆਪਣੇ ਸਟਾਰ ਖਿਡਾਰੀ ਜੋਸ ਬਟਲਰ ਤੇ ਬੇਨ ਸਟੋਕਸ ਤੋਂ ਬਗੈਰ ਆਪਣੀ ਯਾਤਰਾ ਦੀ ਸ਼ੁਰੂਆਤ ਕਰੇਗੀ।
ਟੀਮ ਦਾ ਸਟਾਰ ਖਿਡਾਰੀ ਜੋਸ ਬਟਲਰ ਕੁਆਰੰਟੀਨ ਪੀਰੀਅਡ ਪੂਰਾ ਨਾ ਹੋਣ ਕਾਰਨ ਪਹਿਲੇ ਮੈਚ ਵਿਚ ਹਿੱਸਾ ਨਹੀਂ ਲੈ ਪਾ ਰਹੇ। ਬਟਲਰ 17 ਸਤੰਬਰ ਨੂੰ ਆਪਣੇ ਪਰਿਵਾਰ ਨਾਲ ਯੂਏਈ ਪਹੁੰਚੇ ਸੀ। ਬਟਲਰ ਨੂੰ ਨਾ ਸਿਰਫ 23 ਸਤੰਬਰ ਤੱਕ ਕੁਆਰੰਟੀਨ ਰਹਿਣਾ ਪਏਗਾ, ਬਲਕਿ ਉਸ ਦੇ ਦੋ ਕੋਵਿਡ 19 ਟੈਸਟ ਵੀ ਟੀਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨੈਗਟਿਵ ਰਿਪੋਰਟ ਆਉਣੀ ਵੀ ਜ਼ਰੂਰੀ ਹੈ। ਬੇਨ ਸਟੋਕਸ ਅਜੇ ਨਿਊਜ਼ੀਲੈਂਡ ਤੋਂ ਦੁਬਈ ਨਹੀਂ ਪਹੁੰਚੇ।
ਹਾਲਾਂਕਿ, ਰਾਜਸਥਾਨ ਰਾਇਲਜ਼ ਲਈ ਰਾਹਤ ਦੀ ਗੱਲ ਟੀਮ ਦੇ ਕਪਤਾਨ ਸਟੀਵ ਸਮਿਥ ਦੇ ਪਹਿਲੇ ਮੈਚ ਲਈ ਢੁੱਕਵੇਂ ਹੈ। ਸਮਿਥ ਤੋਂ ਇਲਾਵਾ ਰਾਜਸਥਾਨ ਰਾਇਲਜ਼ ਪਹਿਲੇ ਮੈਚ ਵਿੱਚ ਤਿੰਨ ਹੋਰ ਵਿਦੇਸ਼ੀ ਖਿਡਾਰੀਆਂ ਮਿਲਰ, ਜੋਫਰਾ ਆਰਚਰ ਤੇ ਟੌਮ ਕੁਰਨ ‘ਤੇ ਬਾਜ਼ੀ ਲਾ ਸਕਦੀ ਹੈ।
ਰਾਜਸਥਾਨ ਰਾਇਲਜ਼ ਦੀ ਕਾਮਯਾਬੀ ਵੱਡੇ ਪੱਧਰ ‘ਤੇ ਨੌਜਵਾਨ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਨਿਰਭਰ ਕਰੇਗੀ। ਅੰਡਰ-19 ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਯਸ਼ਾਸਵੀ ਜੈਸਵਾਲ ਨੂੰ ਦਿੱਗਜ ਰੋਬਿਨ ਉਥਾਪਾ ਨਾਲ ਸ਼ੁਰੂਆਤ ਦਿੱਤੀ ਜਾ ਸਕਦੀ ਹੈ। ਟੀਮ ਦਾ ਸਭ ਤੋਂ ਭਰੋਸੇਮੰਦ ਬੱਲੇਬਾਜ਼ ਸੰਜੂ ਸੈਮਸਨ ਤੀਜੇ ਨੰਬਰ ‘ਤੇ ਮੋਰਚਾ ਸੰਭਾਲ ਸਕਦਾ ਹੈ।
ਰਾਜਸਥਾਨ ਰਾਇਲਜ਼, ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਰਿਆਨ ਪਰਾਗ ਨੂੰ ਮੌਕਾ ਦੇ ਸਕਦੀ ਹੈ। ਇਸ ਤੋਂ ਇਲਾਵਾ ਸ਼੍ਰੇਅਸ ਗੋਪਾਲ, ਜੈਦੇਵ ਉਨਾਦਕਟ ਤੇ ਅਕਾਸ਼ ਸਿੰਘ ਵਰਗੇ ਭਾਰਤੀ ਖਿਡਾਰੀ ਪਲੇਇੰਗ ਇਲੈਵਨ ਵਿੱਚ ਪੂਰੀ ਤਰ੍ਹਾਂ ਤੈਅ ਮੰਨਿਆ ਜਾ ਰਿਹਾ ਹੈ।
ਵਿਰਾਟ ਕੋਹਲੀ ਨੇ ਪਹਿਲੇ ਮੈਚ 'ਚ ਬਦਲਿਆ ਟਵਿੱਟਰ 'ਤੇ ਨਾਂ, ਚੰਡੀਗੜ੍ਹ ਦੇ ਇਸ ਨੌਜਵਾਨ ਨੇ ਕੀਤਾ ਮਜਬੂਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)