Yuvraj Singh: ਯੁਵਰਾਜ ਸਿੰਘ ਦੇ ਵਿਆਹ ਨੂੰ 7 ਸਾਲ ਪੂਰੇ, ਸਾਬਕਾ ਕ੍ਰਿਕਟਰ ਨੇ ਪਤਨੀ Hazel Keech ਲਈ ਸ਼ੇਅਰ ਕੀਤੀ ਰੋਮਾਂਟਿਕ ਪੋਸਟ
Yuvraj Singh and Hazel Keech: ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਯੁਵਰਾਜ ਸਿੰਘ ਅੱਜ ਆਪਣੇ ਵਿਆਹ ਦੀ ਸੱਤਵੀਂ ਵਰ੍ਹੇਗੰਢ ਮਨਾ ਰਹੇ ਹਨ। ਅੱਜ ਯੁਵਰਾਜ ਸਿੰਘ ਦੇ ਵਿਆਹ ਦੇ 7 ਸਾਲ ਪੂਰੇ ਹੋ ਗਏ ਹਨ।
Yuvraj Singh and Hazel Keech: ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਯੁਵਰਾਜ ਸਿੰਘ ਅੱਜ ਆਪਣੇ ਵਿਆਹ ਦੀ ਸੱਤਵੀਂ ਵਰ੍ਹੇਗੰਢ ਮਨਾ ਰਹੇ ਹਨ। ਅੱਜ ਯੁਵਰਾਜ ਸਿੰਘ ਦੇ ਵਿਆਹ ਦੇ 7 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਪਤਨੀ ਹੇਜ਼ਲ ਕੀਚ ਨੂੰ ਖਾਸ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੋਹਾਂ ਦੀਆਂ ਕੁਝ ਤਸਵੀਰਾਂ ਦੇ ਨਾਲ ਇਕ ਖਾਸ ਸੰਦੇਸ਼ ਲਿਖਿਆ ਹੋਇਆ ਹੈ। ਪਤਨੀ ਹੇਜ਼ਲ ਨੂੰ ਉਨ੍ਹਾਂ ਦੇ ਵਿਆਹ ਦੀ ਸੱਤਵੀਂ ਵਰ੍ਹੇਗੰਢ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਯੁਵਰਾਜ ਸਿੰਘ ਨੇ ਲਿਖਿਆ, "ਇਹ ਸੰਦੇਸ਼ ਉਨ੍ਹਾਂ ਲਈ ਹੈ, ਜਿਸ ਨਾਲ ਮੈਂ ਸ਼ਾਨਦਾਰ ਪਾਟਨਰਸ਼ਿਪ ਕੀਤੀ ਹੈ। ਜਦੋਂ ਤੁਸੀ ਆਨੰਦ ਲੈ ਰਹੇ ਹੁੰਦੇ ਹੋ, ਤਾਂ ਸਮਾਂ ਕਦੋਂ ਪਾਰ ਹੋ ਜਾਵੇ, ਇਸਦਾ ਕੋਈ ਪਤਾ ਨਹੀਂ ਚੱਲਦਾ। ਹਾਲੇ ਤੁਹਾਡੇ ਓਰਿਅਨ ਅਤੇ ਔਰਾ ਦੇ ਨਾਲ ਕਈ ਸਾਲਾਂ ਦਾ ਪਿਆਰ, ਹਾਸਾ ਅਤੇ ਰੋਮਾਂਚ ਆਉਣਾ ਬਾਕੀ ਹੈ। ਹਨ। ਤੁਹਾਨੂੰ 7ਵੀਂ ਵਰ੍ਹੇਗੰਢ ਦੀਆਂ ਮੁਬਾਰਕ ਹੋਵੇ।
ਯੁਵਰਾਜ ਨੇ ਆਪਣੀ ਪਤਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਦੱਸ ਦੇਈਏ ਕਿ ਭਾਰਤ ਲਈ ਸਾਲਾਂ ਤੱਕ ਕ੍ਰਿਕਟ ਖੇਡਣ ਵਾਲੇ ਯੁਵਰਾਜ ਸਿੰਘ ਨੇ 2015 ਵਿੱਚ ਹੇਜ਼ਲ ਨਾਲ ਮੰਗਣੀ ਕੀਤੀ ਸੀ ਅਤੇ ਫਿਰ 30 ਨਵੰਬਰ 2016 ਨੂੰ ਵਿਆਹ ਕਰ ਲਿਆ ਸੀ। ਦੋਵਾਂ ਦੇ ਦੋ ਬੱਚੇ ਹਨ, ਜਿਨ੍ਹਾਂ ਦੇ ਨਾਂ ਓਰੀਅਨ ਅਤੇ ਔਰਾ ਹੈ। ਇਨ੍ਹਾਂ ਦੋਵਾਂ ਦੀ ਲਵ ਸਟੋਰੀ ਕਿਸੇ ਫਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ। ਯੁਵਰਾਜ ਸਿੰਘ ਨੇ ਵੀ ਕਈ ਵਾਰ ਵੱਖ-ਵੱਖ ਟੀਵੀ ਪਲੇਟਫਾਰਮਾਂ 'ਤੇ ਆਪਣੀ ਸ਼ਾਨਦਾਰ ਪ੍ਰੇਮ ਕਹਾਣੀ ਦੀ ਕਹਾਣੀ ਸੁਣਾਈ ਹੈ।
To the most amazing partnership I’ve built! Time flies when you’re having fun and here’s to many more years of love, laughter, and adventures with you, Orion, and Aura. Happy 7th baby! ❤️🤗 👨👩👧👦 @hazelkeech pic.twitter.com/XfFas6zVnu
— Yuvraj Singh (@YUVSTRONG12) November 30, 2023
ਉਂਜ, ਯੁਵਰਾਜ ਸਿੰਘ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਡੇਢ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤੀ ਕ੍ਰਿਕਟ ਦੀ ਸੇਵਾ ਕੀਤੀ ਹੈ। ਯੁਵਰਾਜ ਸਿੰਘ ਨੇ ਆਪਣੇ ਕਰੀਅਰ 'ਚ ਵਨਡੇ, ਟੈਸਟ ਅਤੇ ਟੀ-20 ਤਿੰਨਾਂ ਫਾਰਮੈਟਾਂ 'ਚ ਕ੍ਰਿਕਟ ਖੇਡੀ ਅਤੇ ਕਾਫੀ ਦੌੜਾਂ ਬਣਾਉਣ ਦੇ ਨਾਲ-ਨਾਲ ਕਈ ਵਿਕਟਾਂ ਵੀ ਲਈਆਂ। ਯੁਵਰਾਜ ਸਿੰਘ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ 2007 ਦੇ ਟੀ-20 ਵਿਸ਼ਵ ਕੱਪ 'ਚ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਸਟੀਵਰਡ ਬ੍ਰਾਡ ਦੇ ਇਕ ਓਵਰ 'ਚ 6 ਛੱਕੇ ਲਗਾ ਕੇ ਕਮਾਲ ਕਰ ਦਿੱਤਾ ਸੀ।
ਯੁਵਰਾਜ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ
ਇਸ ਤੋਂ ਇਲਾਵਾ ਯੁਵਰਾਜ ਨੇ ਇਸੇ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਖਿਲਾਫ 30 ਗੇਂਦਾਂ 'ਚ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜੋ ਆਸਟ੍ਰੇਲੀਆ ਦੀ ਬਿਹਤਰੀਨ ਗੇਂਦਬਾਜ਼ੀ ਇਕਾਈ ਦੇ ਸਾਹਮਣੇ ਆਈ ਸੀ। ਇਸ ਸਭ ਤੋਂ ਇਲਾਵਾ ਯੁਵਰਾਜ ਸਿੰਘ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ 2011 ਦਾ ਵਿਸ਼ਵ ਕੱਪ ਹੈ, ਜਿਸ 'ਚ ਭਾਰਤ ਦੂਜੀ ਵਾਰ ਚੈਂਪੀਅਨ ਬਣਿਆ ਸੀ ਅਤੇ ਇਸ 'ਚ ਯੁਵਰਾਜ ਸਿੰਘ ਦਾ ਸਭ ਤੋਂ ਵੱਡਾ ਯੋਗਦਾਨ ਸੀ, ਜਿਸ ਕਾਰਨ ਉਸ ਨੂੰ 'ਪਲੇਅਰ ਆਫ ਦਿ ਟੂਰਨਾਮੈਂਟ' ਦਾ ਪੁਰਸਕਾਰ ਵੀ ਮਿਲਿਆ। 2011 ਦੇ ਵਿਸ਼ਵ ਕੱਪ 'ਚ ਯੁਵਰਾਜ ਨੇ ਦੌੜਾਂ ਬਣਾਈਆਂ ਸਨ ਅਤੇ ਵਿਕਟਾਂ ਵੀ ਲਈਆਂ ਸਨ ਅਤੇ ਬਾਅਦ 'ਚ ਖੁਲਾਸਾ ਹੋਇਆ ਸੀ ਕਿ ਵਿਸ਼ਵ ਕੱਪ ਦੌਰਾਨ ਯੁਵਰਾਜ ਕੈਂਸਰ ਨਾਲ ਜੂਝ ਰਹੇ ਸਨ।