(Source: ECI/ABP News/ABP Majha)
Yuvraj Singh: ਮੈਦਾਨ 'ਚ ਵਾਪਸੀ ਲਈ ਤਿਆਰ ਹਨ ਯੁਵਰਾਜ ਸਿੰਘ, ਜੰਮ ਕੇ ਕੀਤੀ ਪ੍ਰੈਕਟਿਸ
ਵੀਡੀਓ ਦੇ ਕੈਪਸ਼ਨ 'ਚ ਲਿਖਿਆ, "ਕੀ ਮੈਂ ਬਹੁਤ ਬੁਰਾ ਤਾਂ ਨਹੀਂ ਕੀਤਾ? ਜੋ ਹੋਣ ਜਾ ਰਿਹਾ ਹੈ, ਉਸ ਲਈ ਮੈਂ ਬਹੁਤ ਉਤਸ਼ਾਹਿਤ ਹਾਂ।" ਵੀਡੀਓ 'ਚ ਯੁਵਰਾਜ ਸਿੰਘ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਵਾਰੀਅਰ ਇਜ ਬੈਕ'।
Yuvraj Singh is ready to return to the field: ਟੀਮ ਇੰਡੀਆ (Team India) ਦੇ ਸਾਬਕਾ ਧਾਕੜ ਖਿਡਾਰੀ ਯੁਵਰਾਜ ਸਿੰਘ ਨੇ ਇਕ ਵਾਰ ਫਿਰ ਮੈਦਾਨ 'ਚ ਵਾਪਸੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੈਦਾਨ 'ਚ ਪ੍ਰੈਕਟਿਸ ਕਰਦੇ ਹੋਏ ਲੰਬੇ ਸ਼ਾਟ ਲਗਾਉਂਦੇ ਨਜ਼ਰ ਆ ਰਹੇ ਹਨ।
6 ਸਾਲ ਬਾਅਦ ਵਾਪਸੀ ਲਈ ਤਿਆਰ ਹੈ ਭੱਜੀ ਦੀ ਪਤਨੀ ਗੀਤਾ ਬਸਰਾ, ਸਾਈਨ ਕੀਤੀ ਇਸ ਵੱਡੇ ਪ੍ਰੋਡਿਊਸਰ ਦੀ ਫ਼ਿਲਮ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਯੁਵਰਾਜ ਸਿੰਘ ਕਾਰ 'ਚ ਆਪਣੀ ਕ੍ਰਿਕਟ ਕਿੱਟ ਲੈ ਕੇ ਮੈਦਾਨ 'ਤੇ ਜਾਂਦੇ ਹਨ ਅਤੇ ਜੰਮ ਕੇ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, "ਕੀ ਮੈਂ ਬਹੁਤ ਬੁਰਾ ਤਾਂ ਨਹੀਂ ਕੀਤਾ? ਜੋ ਹੋਣ ਜਾ ਰਿਹਾ ਹੈ, ਉਸ ਲਈ ਮੈਂ ਬਹੁਤ ਉਤਸ਼ਾਹਿਤ ਹਾਂ।" ਵੀਡੀਓ 'ਚ ਯੁਵਰਾਜ ਸਿੰਘ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਵਾਰੀਅਰ ਇਜ ਬੈਕ'। ਯੁਵਰਾਜ ਸਿੰਘ ਦੇ ਇਸ ਵੀਡੀਓ 'ਤੇ ਫੈਨਜ਼ ਦੇ ਨਾਲ-ਨਾਲ ਖਿਡਾਰੀਆਂ ਦੀਆਂ ਟਿੱਪਣੀਆਂ ਵੀ ਆ ਰਹੀਆਂ ਹਨ।
ਦੱਸ ਦੇਈਏ ਕਿ ਯੁਵਰਾਜ ਸਿੰਘ ਨੇ ਸਾਲ 2019 'ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਹੁਣ ਉਹ ਇਸ ਸਾਲ ਸਤੰਬਰ 'ਚ ਹੋਣ ਵਾਲੀ ਲੀਜੈਂਡਜ਼ ਲੀਗ ਕ੍ਰਿਕਟ 'ਚ ਖੇਡਦੇ ਨਜ਼ਰ ਆਉਣ ਵਾਲੇ ਹਨ। ਯੁਵਰਾਜ ਇਸ ਲੀਗ ਲਈ ਪ੍ਰੈਕਟਿਸ ਕਰ ਰਹੇ ਹਨ। ਲੀਜੈਂਡ ਲੀਗ ਕ੍ਰਿਕਟ ਕੋਲਕਾਤਾ ਦੇ ਇਤਿਹਾਸਕ ਮੈਦਾਨ ਈਡਨ ਗਾਰਡਨ 'ਤੇ ਖੇਡੀ ਜਾਵੇਗੀ। ਇਸ ਲੀਗ 'ਚ ਲਗਭਗ 10 ਦੇਸ਼ਾਂ ਦੇ ਮਹਾਨ ਖਿਡਾਰੀ ਮੈਦਾਨ 'ਚ ਖੇਡਣ ਲਈ ਉਤਰਣਗੇ।
ਭਾਰਤ ਤੇ ਜਿੰਬਾਬਵੇ ਦਾ ਪਹਿਲਾ ਵਨਡੇਅ ਮੈਚ ਅੱਜ, ਲੰਬੇ ਸਮੇਂ ਬਾਅਦ ਮੈਦਾਨ 'ਤੇ ਵਾਪਸੀ ਕਰ ਰਹੇ ਕੇਐੱਲ ਰਾਹੁਲ
ਲੀਜੈਂਡ ਲੀਗ ਕ੍ਰਿਕਟ ਦਾ ਆਯੋਜਨ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਕੀਤਾ ਜਾ ਰਿਹਾ ਹੈ। ਇਹ ਲੀਗ ਸਤੰਬਰ 'ਚ ਖੇਡੀ ਜਾਵੇਗੀ। ਇਸ ਲੀਗ 'ਚ ਯੁਵਰਾਜ ਸਿੰਘ ਇੰਡੀਆ ਮਹਾਰਾਜਾ ਟੀਮ ਲਈ ਮੈਚ ਖੇਡਦੇ ਨਜ਼ਰ ਆਉਣਗੇ। ਇਸ ਟੀਮ ਦੀ ਕਪਤਾਨੀ ਬੀਸੀਸੀਆਈ ਦੇ ਪ੍ਰਧਾਨ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਕਰਨਗੇ। ਇਹ ਮੈਚ ਵਰਲਡ ਜੁਆਇੰਟਸ (World Jiants) ਦੇ ਖ਼ਿਲਾਫ਼ ਖੇਡਿਆ ਜਾਵੇਗਾ। ਇਸ ਟੀਮ ਦੀ ਕਪਤਾਨੀ ਇੰਗਲੈਂਡ ਦੇ ਸਾਬਕਾ ਕਪਤਾਨ ਇਓਨ ਮੋਰਗਨ (Eoin Morgan) ਕਰਨਗੇ।