ਬੋਲਣ-ਸੁਣਨ 'ਚ ਅਸਮਰਥ ਸ਼ਤਰੰਜ ਖਿਡਾਰਨ ਪੰਜਾਬ ਸਰਕਾਰ ਤੋਂ ਨਰਾਜ਼, ਸ਼ੇਅਰ ਕੀਤੀ ਵੀਡੀਓ
ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਦੀ ਕਿੰਨੀ ਅਨਦੇਖੀ ਹੋ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਜਲੰਧਰ 'ਚ ਦੇਖਣ ਨੂੰ ਮਿਲ ਰਹੀ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਦੀ ਕਿੰਨੀ ਅਨਦੇਖੀ ਹੋ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਜਲੰਧਰ 'ਚ ਦੇਖਣ ਨੂੰ ਮਿਲ ਰਹੀ ਹੈ।ਇੱਥੇ ਬੋਲਣ ਅਤੇ ਸੁਣਨ 'ਚ ਅਸਮਰਥ ਮਲਿਕਾ ਹਾਂਡਾ ਜੋ ਪਿਛਲੇ 10 ਸਾਲਾਂ ਸ਼ਤਰੰਜ ਖੇਡ ਰਹੀ ਹੈ।
I am very feeling Hurt
— Malika Handa🇮🇳🥇 (@MalikaHanda) January 2, 2022
31 dec I met sports minister of Punjab @PargatSOfficial
Now He said punjab Govt can not give job and Not cash award accept to (Deaf sports) because they do not have policy for deaf sports.
Cc: @CHARANJITCHANNI @sherryontopp @RahulGandhi @rhythmjit @ANI pic.twitter.com/HhYEWbGJ7E
ਮਲਿਕਾ ਹਾਂਡਾ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਹੈ ਅਤੇ ਉਹ ਵਿਸ਼ਵ ਡੈਫ ਸ਼ਤਰੰਜ ਚੈਂਪੀਅਨ, 2015 ਸ਼ਤਰੰਜ ਚੈਂਪੀਅਨ, 2017 ਏਸ਼ੀਆ ਡੈਫ ਸ਼ਤਰੰਜ ਚੈਂਪੀਅਨ ਹੋਣ ਦੇ ਨਾਲ ਸੱਤ ਵਾਰ ਦੀ ਰਾਸ਼ਟਰੀ ਚੈਂਪੀਅਨ ਹੈ।ਪਰ ਇੰਝ ਲਗਦਾ ਹੈ ਕਿ ਬੋਲਣ-ਸੁਣਨ 'ਚ ਮਲਿਕਾ ਨਹੀਂ ਸਗੋਂ ਪੰਜਾਬ ਸਰਕਾਰ ਅਸਮਰਥ ਹੈ।ਉਹ ਪਿਛਲੇ ਕਈ ਸਾਲਾਂ ਤੋਂ ਸਰਕਾਰ ਅਗੇ ਨੌਕਰੀ ਦੇ ਲਈ ਗੁਹਾਰ ਲਾ ਚੁੱਕੀ ਹੈ।ਪਰ ਹਰ ਵਾਰ ਮਲਿਕਾ ਨੂੰ ਸਰਕਾਰੀ ਦਫ਼ਤਰਾਂ ਅਤੇ ਮੰਤਰੀਆਂ ਦੇ ਦਫ਼ਤਰਾਂ ਤੋਂ ਖਾਲੀ ਹੱਥ ਹੀ ਵਾਪਸ ਆਉਣਾ ਪੈਂਦਾ ਹੈ।
ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਸਾਫ ਤੌਰ 'ਤੇ ਮਲਿਕਾ ਨੂੰ ਨੌਕਰੀ ਦੇਣ ਜਾਂ ਫਿਰ ਕੋਈ ਹੋਰ ਕੈਸ਼ ਐਵਾਰਡ ਦੇਣ ਤੋਂ ਇਹ ਕਹਿ ਕਿ ਮਨਾ ਕਰ ਦਿੱਤਾ ਕਿ ਡੈਫ ਐਂਡ ਡੰਬ ਸ਼੍ਰੇਣੀ ਦੇ ਲਈ ਪੰਜਾਬ ਨੌਕਰੀ ਅਤੇ ਕੈਸ਼ ਐਵਾਰਡ ਦਾ ਕੋਈ ਵੀ ਪ੍ਰਬੰਧ ਨਹੀਂ ਹੈ।
ਜਲੰਧਰ ਵਿੱਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਮਲਿਕਾ ਹਾਂਡਾ ਦੀ ਮਾਂ ਰੇਣੂ ਹਾਂਡਾ ਨੇ ਕਿਹਾ ਕਿ ਸਰਕਾਰ ਉਸਦੀ ਸੁਧ ਨਹੀਂ ਲੈ ਰਹੀ।
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :