(Source: ECI/ABP News)
ਖੇਡ ਜਗਤ ਲਈ ਦੁਖਦਾਈ ਖ਼ਬਰ, ਮਹਾਨ ਫੁੱਟਬਾਲ ਖਿਡਾਰੀ ਮਾਰਾਡੋਨਾ ਦਾ ਦੇਹਾਂਤ
ਇਕ ਸਕੈਨ 'ਚ ਬ੍ਰੇਨ 'ਚ ਬਲੱਡ ਕਲੌਟ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਬ੍ਰੇਨ ਸਰਜ਼ਰੀ ਕੀਤੀ ਗਈ।

ਅਰਜਨਟੀਨਾ ਦੇ ਦਿੱਗਜ਼ ਫੁੱਟਬਾਲਰ ਡਿਏਗੋ ਮਾਰਾਡੋਨਾ ਜਾ ਦਿਲ ਦਾ ਦੌਰਾ ਪੈਣ ਨਾਲ 60 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਮਾਰਾਡੋਨਾ ਨੂੰ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਕ ਸਕੈਨ 'ਚ ਬ੍ਰੇਨ 'ਚ ਬਲੱਡ ਕਲੌਟ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਬ੍ਰੇਨ ਸਰਜ਼ਰੀ ਕੀਤੀ ਗਈ। ਬਾਅਦ 'ਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਕੁਝ ਦਿਨ ਪਹਿਲਾਂ ਮਾਰਾਡੋਨਾ ਦਾ ਕੋਰੋਨਾ ਟੈਸਟ ਹੋਇਆ ਤਾਂ ਰਿਪੋਰਟ ਨੈਗੇਟਿਵ ਆਈ।
1986 'ਚ ਅਰਜਨਟੀਨਾ ਨੂੰ ਫੁੱਟਬਾਲ ਵਿਸ਼ਵ ਕੱਪ ਜਿਤਾਇਆ ਸੀ
ਮਾਰਾਡੋਨਾ ਚਾਰ ਫੀਫਾ ਵਿਸ਼ਵ ਕੱਪ ਖੇਡ ਚੁੱਕੇ ਸਨ। ਸਾਲ 1986 ਚ ਉਨ੍ਹਾਂ ਅਰਜਨਟੀਨਾ ਨੂੰ ਫੁੱਟਬਾਲ ਦਾ ਵਿਸ਼ਵ ਕੱਪ ਜਿਤਾਇਆ ਸੀ। ਸਾਲ 1986 'ਚ ਜਦੋਂ ਅਰਜਨਟੀਨਾ ਨੇ ਵਿਸ਼ਵ ਕੱਪ ਆਪਣੇ ਨਾਂਅ ਕੀਤਾ ਸੀ ਤਾਂ ਉਸ ਵੇਲੇ ਉਹ ਟੀਮ ਦੇ ਕਪਤਾਨ ਸਨ।
'ਹੈਂਡ ਆਫ ਗੌਡ'
ਵਿਸ਼ਵ ਕੱਪ 1986 'ਚ ਇਂਗਲੈਂਡ ਖਿਲਾਫ ਕੁਆਰਟਰ ਫਾਇਨਲ 'ਚ ਹੈਂਡ ਆਫ ਗੌਡ' ਵਾਲੇ ਗੋਲ ਦੀ ਵਜ੍ਹਾ ਨਾਲ ਫੁੱਟਬਾਲ ਦੇ ਮਹਾਰਾਥੀਆਂ 'ਚ ਆਪਣਾ ਨਾਂਅ ਸ਼ੁਮਾਰ ਕਰਨ ਵਾਲੇ ਮਾਰਾਡੋਨਾ ਨੂੰ ਦਹਾਕੇ ਤੋਂ ਲੰਬੇ ਆਪਣੇ ਕੈਰੀਅਰ ਚਫੁੱਟਬਾਲ ਪ੍ਰੇਮੀਆਂ 'ਚ ਛਾਏ ਰਹੇ। ਨਸ਼ੇ ਦੀ ਲੱਤ ਤੇ ਰਾਸ਼ਟਰੀ ਟੀਮ ਦੇ ਨਾਲ ਨਾਕਾਮੀ ਨੇ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚਾਈ ਪਰ ਫੁੱਟਬਾਲ ਦੇ ਦੀਵਾਨਿਆਂ ਲਈ ਉਹ 'ਗੋਲਡਨ ਬੁਆਏ' ਬਣੇ ਰਹੇ। ਡਰੱਗ ਤੇ ਅਲਕੋਹਲ ਦੇ ਆਦੀ ਰਹੇ ਮਾਰਾਡੋਨਾ ਨੂੰ ਹਾਈ ਰਿਸਕ ਮਰੀਜ਼ ਦੇ ਤੌਰ 'ਤੇ ਦੇਖਿਆ ਜਾਂਦਾ ਸੀ।
ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
