ਸੜਕ ਹਾਦਸੇ ‘ਚ ਫੁੱਟਬਾਲ ਖਿਡਾਰੀ ਦੀ ਦਰਦਨਾਕ ਮੌਤ, 10 ਦਿਨ ਪਹਿਲਾਂ ਹੋਇਆ ਸੀ ਵਿਆਹ, ਸਦਮੇ ‘ਚ...
Diogo Jota Died: ਲਿਵਰਪੂਲ ਲਈ ਖੇਡਣ ਵਾਲੇ ਪੁਰਤਗਾਲੀ ਫੁੱਟਬਾਲ ਖਿਡਾਰੀ Diogo Jota ਦੀ ਵੀਰਵਾਰ, 3 ਜੁਲਾਈ ਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦਾ ਵਿਆਹ ਸਿਰਫ਼ 10 ਦਿਨ ਪਹਿਲਾਂ ਹੀ ਹੋਇਆ ਸੀ।

Diogo Jota died in a car crash: ਲਿਵਰਪੂਲ ਲਈ ਖੇਡਣ ਵਾਲੇ ਪੁਰਤਗਾਲ ਦੇ ਫੁੱਟਬਾਲ ਖਿਡਾਰੀ Diogo Jota ਦੀ ਵੀਰਵਾਰ, 3 ਜੁਲਾਈ ਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦਾ ਵਿਆਹ ਸਿਰਫ਼ 10 ਦਿਨ ਪਹਿਲਾਂ ਹੀ ਰੂਟ ਕਾਰਡੋਸੋ (Rute Cardoso) ਨਾਲ ਹੋਇਆ ਸੀ।
ਕਈ ਵਿਦੇਸ਼ੀ ਮੀਡੀਆ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕਾਰ ਹਾਦਸੇ ਵਿੱਚ ਉਨ੍ਹਾਂ ਦੇ ਭਰਾ ਦੀ ਵੀ ਮੌਤ ਹੋ ਗਈ। ਪੁਰਤਗਾਲ ਫੁੱਟਬਾਲ ਫੈਡਰੇਸ਼ਨ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਪੁਸ਼ਟੀ ਕਰਦਿਆਂ ਸ਼ਰਧਾਂਜਲੀ ਦਿੱਤੀ।
ਪੁਰਤਗਾਲ ਫੁੱਟਬਾਲ ਫੈਡਰੇਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਪੁਰਤਗਾਲ ਫੁੱਟਬਾਲ ਫੈਡਰੇਸ਼ਨ ਅਤੇ ਪੂਰਾ ਪੁਰਤਗਾਲੀ ਫੁੱਟਬਾਲ ਭਾਈਚਾਰਾ ਅੱਜ ਸਪੇਨ ਵਿੱਚ ਡਿਓਗੋ ਜੋਟਾ ਅਤੇ ਉਨ੍ਹਾਂ ਦੇ ਭਰਾ ਆਂਦਰੇ ਸਿਲਵਾ ਦੀ ਮੌਤ ਕਰਕੇ ਸਦਮੇ ਵਿੱਚ ਹੈ।"
⚫ Muere el futbolista del Liverpool Diogo Jota en un accidente de tráfico en la provincia de Zamora
— MARCA (@marca) July 3, 2025
😢 El siniestro se produjo en el kilómetro 65 de la A-52, a la altura del término municipal de Palacios de Sanabria. pic.twitter.com/Uz15fMHKoZ






















