ਪੜਚੋਲ ਕਰੋ
Advertisement
SAFF Championship Final : ਕੁਵੈਤ ਨੂੰ ਪੈਨਲਟੀ ਸ਼ੂਟਆਊਟ 'ਚ ਹਰਾ ਕੇ 9ਵੀਂ ਵਾਰ ਚੈਂਪੀਅਨ ਬਣੀ ਭਾਰਤੀ ਟੀਮ , ਅਜਿਹਾ ਰਿਹਾ ਫਾਈਨਲ ਮੈਚ ਦਾ ਰੋਮਾਂਚ
IND vs KUW, SAFF Championship Final : ਭਾਰਤ ਨੇ SAFF ਚੈਂਪੀਅਨਸ਼ਿਪ ਫਾਈਨਲ ਵਿੱਚ ਕੁਵੈਤ ਨੂੰ ਹਰਾ ਦਿਤਾ ਹੈ। ਇਸ ਮੈਚ ਵਿੱਚ ਸੁਨੀਲ ਛੇਤਰੀ ਦੀ ਟੀਮ ਨੇ ਪੈਨਲਟੀ ਸ਼ੂਟਆਊਟ ਵਿੱਚ ਕੁਵੈਤ ਨੂੰ 5-4 ਨਾਲ
IND vs KUW, SAFF Championship Final : ਭਾਰਤ ਨੇ SAFF ਚੈਂਪੀਅਨਸ਼ਿਪ ਫਾਈਨਲ ਵਿੱਚ ਕੁਵੈਤ ਨੂੰ ਹਰਾ ਦਿਤਾ ਹੈ। ਇਸ ਮੈਚ ਵਿੱਚ ਸੁਨੀਲ ਛੇਤਰੀ ਦੀ ਟੀਮ ਨੇ ਪੈਨਲਟੀ ਸ਼ੂਟਆਊਟ ਵਿੱਚ ਕੁਵੈਤ ਨੂੰ 5-4 ਨਾਲ ਹਰਾਇਆ। ਦਰਅਸਲ, ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 1-1 ਨਾਲ ਬਰਾਬਰੀ 'ਤੇ ਸਨ, ਜਿਸ ਤੋਂ ਬਾਅਦ ਮੈਚ ਵਾਧੂ ਸਮੇਂ 'ਚ ਚਲਾ ਗਿਆ ਪਰ ਵਾਧੂ ਸਮੇਂ ਵਿੱਚ ਵੀ ਦੋਵੇਂ ਟੀਮਾਂ ਦੇ ਖਿਡਾਰੀ ਗੋਲ ਨਹੀਂ ਕਰ ਸਕੇ। ਫਿਰ ਮੈਚ ਪੈਨਲਟੀ ਸ਼ੂਟਆਊਟ ਵਿੱਚ ਚਲਾ ਗਿਆ। ਹਾਲਾਂਕਿ ਭਾਰਤ ਨੇ 9ਵੀਂ ਵਾਰ ਸੈਫ ਚੈਂਪੀਅਨਸ਼ਿਪ ਜਿੱਤੀ ਹੈ।
ਕੁਵੈਤ ਦੇ ਖਿਡਾਰੀ ਅਲਕਾਲਦੀ ਨੇ ਕੀਤਾ ਫਾਈਨਲ ਦਾ ਪਹਿਲਾ ਗੋਲ
ਇਸ ਮੈਚ ਦਾ ਪਹਿਲਾ ਗੋਲ ਕੁਵੈਤ ਦੇ ਖਿਡਾਰੀ ਅਲਕਾਲਦੀ ਨੇ ਕੀਤਾ। ਇਸ ਤਰ੍ਹਾਂ ਕੁਵੈਤ ਨੇ ਮੈਚ ਦੇ 16ਵੇਂ ਮਿੰਟ ਵਿੱਚ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਭਾਰਤੀ ਟੀਮ ਨੂੰ 17ਵੇਂ ਮਿੰਟ 'ਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਹ ਖੁੰਝ ਗਈ। ਹਾਲਾਂਕਿ ਭਾਰਤ ਲਈ ਕਪਤਾਨ ਸੁਨੀਲ ਛੇਤਰੀ ਨੇ 39ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤਰ੍ਹਾਂ ਭਾਰਤੀ ਟੀਮ ਨੇ ਬਰਾਬਰੀ ਕਰ ਲਈ। ਇਸ ਤੋਂ ਬਾਅਦ ਖੇਡ 1-1 ਦੀ ਬਰਾਬਰੀ 'ਤੇ ਆ ਗਈ।

🇮🇳⚽ 𝗖𝗛𝗔𝗠𝗣𝗜𝗢𝗡𝗦! India's dominance in the SAFF Championship continues as they secure their 9th title in style.
— The Bharat Army (@thebharatarmy) July 4, 2023
👊🏻 India asserts her superiority with a thrilling victory over Kuwait in the final.
📸 Indian Football • #KUWIND #BlueTigers #SAFFChampionship2023… pic.twitter.com/BvPMDaNxzl
ਪੈਨਲਟੀ ਸ਼ੂਟਆਊਟ ਨਾਲ ਹੋਇਆ ਮੈਚ ਦਾ ਫੈਸਲਾ
ਭਾਰਤ ਅਤੇ ਕੁਵੈਤ ਵਿਚਾਲੇ ਫਾਈਨਲ ਮੈਚ ਨਿਰਧਾਰਿਤ ਸਮੇਂ ਤੱਕ 1-1 ਨਾਲ ਬਰਾਬਰ ਰਿਹਾ। ਜਿਸ ਤੋਂ ਬਾਅਦ ਮੈਚ ਵਾਧੂ ਸਮੇਂ ਵਿੱਚ ਚਲਾ ਗਿਆ ਪਰ ਵਾਧੂ ਸਮੇਂ ਵਿੱਚ ਵੀ ਦੋਵੇਂ ਟੀਮਾਂ ਦੇ ਖਿਡਾਰੀ ਗੋਲ ਕਰਨ ਵਿੱਚ ਨਾਕਾਮ ਰਹੇ। ਜਿਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਭਾਰਤੀ ਟੀਮ ਨੇ ਪੈਨਲਟੀ ਸ਼ੂਟਆਊਟ ਵਿੱਚ ਕੁਵੈਤ ਨੂੰ 5-4 ਨਾਲ ਹਰਾਇਆ। ਇਸ ਤਰ੍ਹਾਂ ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਰਿਕਾਰਡ 9ਵੀਂ ਵਾਰ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।

ਇਨ੍ਹਾਂ ਖਿਡਾਰੀਆਂ ਨੇ ਪੈਨਲਟੀ ਸ਼ੂਟਆਊਟ ਵਿੱਚ ਗੋਲ ਕੀਤੇ
ਪੈਨਲਟੀ ਸ਼ੂਟਆਊਟ 'ਚ ਭਾਰਤ ਲਈ ਮਹੇਸ਼ ਸਿੰਘ, ਸੁਭਾਸ਼ੀਸ਼ ਬੋਸ, ਲੱਲੀਅਨਜ਼ੁਆਲਾ ਚਾਂਗਟੇ, ਸੰਦੇਸ਼ ਝਿੰਗਨ ਅਤੇ ਸੁਨੀਲ ਛੇਤਰੀ ਨੇ ਗੋਲ ਕੀਤੇ। ਹਾਲਾਂਕਿ ਉਦੰਤ ਸਿੰਘ ਪੈਨਲਟੀ ਸ਼ੂਟਆਊਟ 'ਤੇ ਗੋਲ ਕਰਨ 'ਚ ਨਾਕਾਮ ਰਿਹਾ। ਇਸ ਦੇ ਨਾਲ ਹੀ ਕੁਵੈਤ ਲਈ ਸ਼ਬੀਬ, ਅਬਦੁਲ ਅਜ਼ੀਜ਼, ਅਹਿਮਦ ਅਤੇ ਫਵਾਜ਼ ਨੇ ਗੋਲ ਕੀਤੇ। ਜਦਕਿ ਪੈਨਲਟੀ ਸ਼ੂਟਆਊਟ 'ਚ ਕੁਵੈਤ ਲਈ ਮੁਹੰਮਦ ਅਬਦੁੱਲਾ ਅਤੇ ਖਾਲਿਦ ਗੋਲ ਨਹੀਂ ਕਰ ਸਕੇ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement