ਨਵੀਂ ਦਿੱਲੀ: ਅਰਜਨਟੀਨਾ ਦੇ ਸੁਪਰਸਟਾਰ ਸਟ੍ਰਾਈਕਰ ਲਿਓਨਲ ਮੈਸੀ ਇੱਕ ਕਰਾਰ ਦੇ ਝਗੜੇ ਕਾਰਨ ਆਪਣੇ ਆਪ ਨੂੰ ਸਪੇਨ ਦੇ ਬਾਰਸੀਲੋਨਾ ਕਲੱਬ ਤੋਂ ਵੱਖ ਨਹੀਂ ਕਰ ਸਕੇ, ਪਰ ਉਹ ਦੁਨੀਆ ਦਾ ਸਭ ਤੋਂ ਅਮੀਰ ਫੁਟਬਾਲਰ ਬਣੇ ਹੋਏ ਹਨ। ਫੋਰਬਸ ਮੁਤਾਬਕ, ਇਸ ਸਾਲ ਮੈਸੀ ਦਾ ਮਾਲੀਆ 12.6 ਕਰੋੜ ਡਾਲਰ ਹੈ, ਜਿਸ ਵਿੱਚੋਂ 9.2 ਕਰੋੜ ਡਾਲਰ ਉਸ ਦੀ ਤਨਖਾਹ ਤੇ 3.4 ਕਰੋੜ ਡਾਲਰ ਉਸ ਨੇ ਇਸ਼ਤਿਹਾਰਾਂ ਤੋਂ ਕਮਾਏ ਹਨ। ਪੁਰਤਗਾਲ ਦਾ ਕ੍ਰਿਸਟੀਆਨੋ ਰੋਨਾਲਡੋ 117 ਮਿਲੀਅਨ ਡਾਲਰ ਦੀ ਕਮਾਈ ਨਾਲ ਦੂਜੇ ਸਥਾਨ 'ਤੇ ਹੈ।
ਇਸ ਦੇ ਨਾਲ ਹੀ ਬ੍ਰਾਜ਼ੀਲ ਦਾ ਨੇਮਾਰ (9.6 ਕਰੋੜ ਡਾਲਰ) ਤੀਸਰੇ ਤੇ ਉਸ ਦਾ ਪੈਰਿਸ ਸੇਂਟ ਜ਼ੈਮੋਰਨ ਦੀ ਟੀਮ ਦੇ ਸਾਥੀ 21 ਸਾਲਾ ਕਾਈਲਾਨ ਐਮਬੇਪੇ (2 4.2 ਮਿਲੀਅਨ) ਚੌਥੇ ਤੇ ਲਿਵਰਪੂਲ ਦੇ ਮੁਹੰਮਦ ਸਾਲਾਹ (3.7 ਕਰੋੜ ਡਾਲਰ) ਪੰਜਵੇਂ ਸਥਾਨ 'ਤੇ ਹੈ।
ਹਾਲ ਹੀ ਸਮੇਂ ਵਿੱਚ ਮੈਸੀ ਦਾ ਬਾਰਸੀਲੋਨਾ ਨਾਲ ਇੱਕ ਵਿਵਾਦ ਵਿੱਚ ਸੀ। ਮੈਸੀ ਨੇ ਸਤੰਬਰ ਦੇ ਪਹਿਲੇ ਹਫਤੇ ਕਿਹਾ ਸੀ ਕਿ ਉਹ ਬਾਰਸੀਲੋਨਾ ਤੋਂ ਖੁਸ਼ ਨਹੀਂ ਹੈ, ਪਰ ਉਹ ਕਾਨੂੰਨੀ ਝਗੜੇ ਵਿੱਚ ਪੈਣ ਦੀ ਬਜਾਏ ਕਲੱਬ ਨਾਲ ਜੁੜੇ ਰਹਿਣ ਨੂੰ ਤਰਜੀਹ ਦੇਵੇਗਾ। ਮੈਸੀ ਬਗੈਰ ਕੋਈ ਪੈਸੇ ਦਿੱਤੇ ਕਲੱਬ ਨੂੰ ਛੱਡਣਾ ਚਾਹੁੰਦਾ ਸੀ, ਪਰ ਕਲੱਬ ਨੇ ਕਿਹਾ ਕਿ ਉਹ ਜੋ ਨਿਯਮਾਂ ਦਾ ਸਹਾਰਾ ਲੈ ਕੇ ਕਲੱਬ ਨੂੰ ਛੱਡਣਾ ਚਾਹੁੰਦਾ ਸੀ ਉਹ ਪਹਿਲਾਂ ਹੀ ਖਤਮ ਹੋ ਚੁੱਕਾ ਹੈ, ਇਸ ਲਈ ਉਸ ਨੂੰ ਟੀਮ ਦੇ ਨਾਲ ਰਹਿਣਾ ਚਾਹੀਦਾ ਹੈ ਘੱਟੋ ਘੱਟ ਜਦੋਂ ਤਕ ਉਸ ਦਾ ਸਮਝੌਤਾ ਜੂਨ 2021 ਵਿਚ ਖ਼ਤਮ ਨਹੀਂ ਹੁੰਦਾ।
Babri masjid demolition case; 30 ਸਤੰਬਰ ਨੂੰ ਆਵੇਗਾ ਫੈਸਲਾ, ਅਦਾਲਤ ਨੇ ਅਡਵਾਨੀ-ਜੋਸ਼ੀ ਤੇ ਹੋਰਾਂ ਨੂੰ ਹਾਜ਼ਰ ਰਹਿਣ ਲਈ ਕਿਹਾ
Apple event: ਆਖਰ ਐਪਲ ਨੇ ਚੁੱਕਿਆ Apple Watch Series 6, Watch SE ਤੇ iPad Air ਤੋਂ ਪਰਦਾ, ਜਾਣੋ ਕੀਮਤ ਤੇ ਫੀਚਰਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Forbes 2020: ਲਿਓਨਲ ਮੈਸੀ ਦੁਨੀਆ ਦੇ ਸਭ ਤੋਂ ਅਮੀਰ ਫੁਟਬਾਲਰ, ਕ੍ਰਿਸਟਿਆਨੋ ਰੋਨਾਲਡੋ ਦੂਜੇ ਨੰਬਰ 'ਤੇ
ਏਬੀਪੀ ਸਾਂਝਾ
Updated at:
16 Sep 2020 03:47 PM (IST)
Forbes 2020 Richest Footballers List: ਲਗਾਤਾਰ ਦੂਜੇ ਸਾਲ ਲਿਓਨਲ ਮੈਸੀ ਇੱਕ ਸਾਲ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਫੁਟਬਾਲਰ ਬਣ ਗਏ ਹਨ। ਸਪੋਰਟਸ ਮੈਗਜ਼ੀਨ ਫੋਰਬਸ ਨੇ 2020 ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਫੁਟਬਾਲਰਾਂ ਦੀ ਸੂਚੀ ਜਾਰੀ ਕੀਤੀ।
- - - - - - - - - Advertisement - - - - - - - - -