ਪੜਚੋਲ ਕਰੋ

Portugal vs France Highlights Euro 2024 Quarterfinal: ਫਰਾਂਸ ਨੇ ਪੁਰਤਗਾਲ ਨੂੰ ਪੈਨਲਟੀ ਸ਼ੂਟਆਊਟ 'ਤੇ ਹਰਾਇਆ, ਯੂਰੋ 2024 ਸੈਮੀਫਾਈਨਲ ਵਿੱਚ ਸਪੇਨ ਨਾਲ ਹੋਵੋਗਾ ਸਾਹਮਣਾ

Portugal vs France Highlights Euro 2024 Quarterfinal: ਫਰਾਂਸ ਨੇ ਪੁਰਤਗਾਲ ਨੂੰ ਪੈਨਲਟੀ 'ਤੇ ਹਰਾ ਕੇ ਸਪੇਨ ਦੇ ਖਿਲਾਫ ਯੂਰੋ 2024 ਸੈਮੀਫਾਈਨਲ ਮੁਕਾਬਲੇ ਵਿੱਚ ਜਗ੍ਹਾ ਬਣਾ ਲਈ ਹੈ ।

ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਟੀਮ ਯੂਰੋ 2024 ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈ ਹੈ। ਕਾਇਲੀਅਨ ਐਮਬਾਪੇ ਦੀ ਅਗਵਾਈ ਵਿੱਚ ਫਰਾਂਸ ਨੇ ਪੁਰਤਗਾਲ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਇਸ ਤੋਂ ਪਹਿਲਾਂ ਖੇਡੇ ਗਏ ਪਹਿਲੇ ਕੁਆਰਟਰ ਫਾਈਨਲ ਵਿੱਚ ਸਪੇਨ ਨੇ ਜਰਮਨੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਸੀ। ਹੁਣ ਸੈਮੀਫਾਈਨਲ ਦਾ ਪਹਿਲਾ ਮੈਚ ਫਰਾਂਸ ਅਤੇ ਸਪੇਨ ਵਿਚਾਲੇ ਖੇਡਿਆ ਜਾਵੇਗਾ।

ਪੈਨਲਟੀ ਸ਼ੂਟਆਊਟ ਵਿੱਚ ਫਰਾਂਸ ਨੇ ਮਿਲੇ ਸਾਰੇ 5 ਮੌਕਿਆਂ ਨੂੰ ਗੋਲ ਵਿੱਚ ਤਬਦੀਲ ਕੀਤਾ
ਜਰਮਨੀ ਦੇ ਹੈਮਬਰਗ ਦੇ ਵੋਕਸਪਾਰਕ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਕੁਆਰਟਰ ਫਾਈਨਲ ਮੈਚ ਵਿੱਚ ਫਰਾਂਸ ਅਤੇ ਪੁਰਤਗਾਲ ਦੀਆਂ ਟੀਮਾਂ ਨਿਰਧਾਰਤ ਸਮੇਂ ਵਿੱਚ ਕੋਈ ਗੋਲ ਨਹੀਂ ਕਰ ਸਕੀਆਂ। ਇਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਵਿੱਚ ਹੋਇਆ। ਫਰਾਂਸ ਨੇ ਪੈਨਲਟੀ ਸ਼ੂਟ ਆਊਟ ਵਿੱਚ ਸਾਰੇ ਪੰਜ ਮੌਕਿਆਂ ਨੂੰ ਗੋਲ ਵਿੱਚ ਤਬਦੀਲ ਕੀਤਾ ਜਦਕਿ ਪੁਰਤਗਾਲ ਦੀ ਟੀਮ ਸਿਰਫ਼ ਤਿੰਨ ਗੋਲ ਕਰ ਸਕੀ।

ਐਮਬਾਪੇ ਸੱਟ ਕਾਰਨ ਪੈਨਲਟੀ ਸ਼ੂਟਆਊਟ ਵਿੱਚ ਨਹੀਂ ਲੈ ਸਕੇ ਹਿੱਸਾ 
ਐਮਬਾਪੇ ਸੱਟ ਕਾਰਨ ਪੈਨਲਟੀ ਸ਼ੂਟਆਊਟ ਵਿੱਚ ਹਿੱਸਾ ਨਹੀਂ ਲੈ ਸਕੇ। ਉਸ ਨੂੰ ਵਾਧੂ ਸਮੇਂ ਵਿੱਚ ਸਬਸੀਚਿਊਟ ਵਜੋਂ ਖੇਡਾਇਆ ਜਾਣਾ ਸੀ, ਪਰ ਨੱਕ ਟੁੱਟਣ ਕਾਰਨ ਉਸ ਨੂੰ ਨਹੀਂ ਖੇਡਾਇਆ ਗਿਆ।

ਸਪੇਨ ਛੇਵੀਂ ਵਾਰ ਸੈਮੀਫਾਈਨਲ 'ਚ ਪਹੁੰਚਿਆ, ਮੇਜ਼ਬਾਨ ਜਰਮਨੀ ਬਾਹਰ
ਸਪੇਨ ਦੀ ਫੁੱਟਬਾਲ ਟੀਮ ਯੂਰੋ ਕੱਪ ਦੀ ਸਭ ਤੋਂ ਸਫਲ ਟੀਮ ਬਣਨ ਦੀ ਦੌੜ ਵਿੱਚ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਸਪੇਨ ਅਤੇ ਜਰਮਨੀ ਵਿਚਾਲੇ ਕੁਆਰਟਰ ਫਾਈਨਲ ਮੁਕਾਬਲਾ ਹੋਇਆ। ਇਸ ਵਿੱਚ ਸਪੇਨ ਨੇ ਮੇਜ਼ਬਾਨ ਜਰਮਨੀ ਨੂੰ 2-1 ਨਾਲ ਹਰਾ ਕੇ ਬਾਹਰ ਕਰ ਦਿੱਤਾ। ਇਹ ਦੋਵੇਂ ਟੀਮਾਂ ਰਿਕਾਰਡ ਤਿੰਨ-ਤਿੰਨ ਵਾਰ ਦੀ ਚੈਂਪੀਅਨ ਹਨ।

ਜਰਮਨੀ ਦੇ ਬਾਹਰ ਹੋਣ ਨਾਲ ਉਸ ਦੀਆਂ ਚੌਥੀ ਵਾਰ ਜੇਤੂ ਬਣਨ ਦੀਆਂ ਉਮੀਦਾਂ ਖਤਮ ਹੋ ਗਈਆਂ। ਇਸ ਦੇ ਨਾਲ ਹੀ ਸਪੇਨ ਹੁਣ 14 ਜੁਲਾਈ ਨੂੰ ਹੋਣ ਵਾਲੇ ਫਾਈਨਲ ਦੀ ਦੌੜ ਵਿੱਚ ਹੈ। ਸਪੇਨ ਕੁੱਲ ਮਿਲਾ ਕੇ ਛੇਵੀਂ ਵਾਰ ਅਤੇ ਲਗਾਤਾਰ ਦੂਜੀ ਵਾਰ ਸੈਮੀਫਾਈਨਲ ਵਿੱਚ ਪਹੁੰਚਿਆ ਹੈ।

ਮੈਰੀਨੋ ਨੇ ਐਕਸਟਰਾ ਸਮੇਂ ਵਿੱਚ ਹੈਡਰ ਕਰਕੇ ਜਿਤਾਇਆ

ਸਟਟਗਾਰਟ ਦੇ ਐਮਐਚਪੀ ਅਰੇਨਾ ਵਿੱਚ ਪਹਿਲੇ ਹਾਫ ਵਿੱਚ ਸਪੇਨ ਜਾਂ ਜਰਮਨੀ ਵਲੋਂ ਕੋਈ ਵੀ ਗੋਲ ਨਹੀਂ ਹੋਇਆ। ਮੈਚ ਦੇ ਦੂਜੇ ਹਾਫ ਦੀ ਸ਼ੁਰੂਆਤ ਤੋਂ ਥੋੜ੍ਹੀ ਦੇਰ ਬਾਅਦ, 51ਵੇਂ ਮਿੰਟ ਵਿੱਚ, ਦਾਨੀ ਓਲਮੋ ਨੇ ਲਾਮਿਨ ਯਾਮਲ ਦੀ ਸਹਾਇਤਾ 'ਤੇ ਗੋਲ ਕਰਕੇ ਸਪੇਨ ਨੂੰ 1-0 ਨਾਲ ਅੱਗੇ ਕਰ ਦਿੱਤਾ। ਮੈਚ ਆਖ਼ਰੀ ਪਲਾਂ ਵੱਲ ਵਧ ਰਿਹਾ ਸੀ, ਜਦੋਂ 89ਵੇਂ ਮਿੰਟ ਵਿੱਚ ਫਲੋਰੀਅਨ ਵਿਰਟਜ਼ ਨੇ ਜੋਸ਼ੂਆ ਕਿਮਿਚ ਦੀ ਸਹਾਇਤਾ 'ਤੇ ਗੋਲ ਕਰਕੇ ਜਰਮਨੀ ਨੂੰ 1-1 ਨਾਲ ਬਰਾਬਰੀ ਦਿਵਾਈ। 21 ਸਾਲ ਅਤੇ 63 ਦਿਨ ਦੇ ਵਿਰਟਜ਼ ਯੂਰੋ ਕੱਪ ਦੇ ਨਾਕਆਊਟ ਮੈਚਾਂ ਵਿੱਚ ਜਰਮਨੀ ਦੇ ਸਭ ਤੋਂ ਘੱਟ ਉਮਰ ਦੇ ਗੋਲ ਕਰਨ ਵਾਲੇ ਖਿਡਾਰੀ ਬਣੇ। ਨਿਰਧਾਰਿਤ ਸਮੇਂ ਤੱਕ ਇਹ ਸਕੋਰ ਰਿਹਾ। ਫਿਰ ਵਾਧੂ ਸਮੇਂ (119ਵੇਂ ਮਿੰਟ) ਵਿੱਚ ਓਲਮੋ ਦੇ ਅਸਿਸਟ ’ਤੇ ਮਾਈਕਲ ਮੇਰਿਨੋ ਨੇ ਹੈਡਰ ’ਤੇ ਗੋਲ ਕਰਕੇ ਸਪੇਨ ਨੂੰ 2-1 ਨਾਲ ਜਿੱਤ ਦਿਵਾਈ। ਮੈਚ ਦੇ 120+5 ਮਿੰਟ ਵਿੱਚ ਸਪੇਨ ਦੇ ਡੇਨੀ ਕਾਰਵਾਜਾਲ ਨੂੰ ਰੈੱਡ ਕਾਰਡ ਦਿਖਾਇਆ ਗਿਆ।

ਜਰਮਨੀ ਦੇ ਟੋਨੀ ਕਰੂਜ਼ ਨੇ 14 ਸਾਲ ਦੇ ਕਰੀਅਰ ਨੂੰ ਅਲਵਿਦਾ ਕਿਹਾ
ਜਰਮਨੀ ਦੇ 34 ਸਾਲਾ ਟੋਨੀ ਕਰੂਜ਼ ਨੇ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ। ਕਰੂਜ਼ ਨੇ ਯੂਰੋ ਕੱਪ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਸਨੇ ਆਪਣੇ ਕਰੀਅਰ ਵਿੱਚ 928 ਮੈਚਾਂ ਵਿੱਚ 261 ਗੋਲ ਕੀਤੇ। ਕਰੂਜ਼ ਨੇ 33 ਟਰਾਫੀਆਂ ਜਿੱਤੀਆਂ। ਉਸਨੇ 2010 ਵਿੱਚ ਜਰਮਨੀ ਲਈ ਆਪਣੀ ਸ਼ੁਰੂਆਤ ਕੀਤੀ। ਪਿਛਲੇ ਮਹੀਨੇ, ਕਰੂਜ਼ ਨੇ ਕਲੱਬ ਫੁੱਟਬਾਲ ਵਿੱਚ ਆਪਣਾ ਆਖਰੀ ਮੈਚ ਵੀ ਖੇਡਿਆ, ਜਿੱਥੇ ਉਸਨੇ ਰੀਅਲ ਮੈਡਰਿਡ ਲਈ ਚੈਂਪੀਅਨਜ਼ ਲੀਗ ਦਾ ਖਿਤਾਬੀ ਮੁਕਾਬਲਾ ਜਿੱਤਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers protest- ਸੰਯੁਕਤ ਕਿਸਾਨ ਮੋਰਚੇ ਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਰੋਸ ਦਿਵਸ ਵਜੋਂ ਮਨਾਉਣ ਦਾ ਐਲਾਨ
Farmers protest- ਸੰਯੁਕਤ ਕਿਸਾਨ ਮੋਰਚੇ ਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਰੋਸ ਦਿਵਸ ਵਜੋਂ ਮਨਾਉਣ ਦਾ ਐਲਾਨ
NRI Attack: ਘਰਾਂ 'ਚ ਵੀ ਸੁਰੱਖਿਅਤ ਨਹੀਂ ਪੰਜਾਬੀ ! ਅੰਮ੍ਰਿਤਸਰ 'ਚ ਘਰ ਵੜਕੇ NRI 'ਤੇ ਵਰ੍ਹਾਈਆਂ ਗੋਲ਼ੀਆਂ, ਬਾਦਲ ਨੇ CM ਤੋਂ ਮੰਗਿਆ ਅਸਤੀਫ਼ਾ
NRI Attack: ਘਰਾਂ 'ਚ ਵੀ ਸੁਰੱਖਿਅਤ ਨਹੀਂ ਪੰਜਾਬੀ ! ਅੰਮ੍ਰਿਤਸਰ 'ਚ ਘਰ ਵੜਕੇ NRI 'ਤੇ ਵਰ੍ਹਾਈਆਂ ਗੋਲ਼ੀਆਂ, ਬਾਦਲ ਨੇ CM ਤੋਂ ਮੰਗਿਆ ਅਸਤੀਫ਼ਾ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Advertisement
ABP Premium

ਵੀਡੀਓਜ਼

ਅੰਮ੍ਰਿਤਸਰ NRI 'ਤੇ ਹਮਲੇ ਨੂੰ ਲੈ ਕੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇMoga | ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ ਤੇ ਕਾਰ ਵਿਚਕਾਰ ਟੱਕਰ,ਮਰੀਜ਼ ਦੀ ਮੌਤ -8 ਜਖ਼ਮੀAssam News | 14 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਵਾਲੇ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤFarmer leader Joginder Singh Ugrahan ਦੇ ਕੁੜਮ ਨੇ ਕੀਤੀ ਖੁਦ..ਕੁ..ਸ਼ੀ !!!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers protest- ਸੰਯੁਕਤ ਕਿਸਾਨ ਮੋਰਚੇ ਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਰੋਸ ਦਿਵਸ ਵਜੋਂ ਮਨਾਉਣ ਦਾ ਐਲਾਨ
Farmers protest- ਸੰਯੁਕਤ ਕਿਸਾਨ ਮੋਰਚੇ ਤੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 26 ਨਵੰਬਰ ਨੂੰ ਦੇਸ਼ ਵਿਆਪੀ ਰੋਸ ਦਿਵਸ ਵਜੋਂ ਮਨਾਉਣ ਦਾ ਐਲਾਨ
NRI Attack: ਘਰਾਂ 'ਚ ਵੀ ਸੁਰੱਖਿਅਤ ਨਹੀਂ ਪੰਜਾਬੀ ! ਅੰਮ੍ਰਿਤਸਰ 'ਚ ਘਰ ਵੜਕੇ NRI 'ਤੇ ਵਰ੍ਹਾਈਆਂ ਗੋਲ਼ੀਆਂ, ਬਾਦਲ ਨੇ CM ਤੋਂ ਮੰਗਿਆ ਅਸਤੀਫ਼ਾ
NRI Attack: ਘਰਾਂ 'ਚ ਵੀ ਸੁਰੱਖਿਅਤ ਨਹੀਂ ਪੰਜਾਬੀ ! ਅੰਮ੍ਰਿਤਸਰ 'ਚ ਘਰ ਵੜਕੇ NRI 'ਤੇ ਵਰ੍ਹਾਈਆਂ ਗੋਲ਼ੀਆਂ, ਬਾਦਲ ਨੇ CM ਤੋਂ ਮੰਗਿਆ ਅਸਤੀਫ਼ਾ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Indian Students: ਬ੍ਰਿਟੇਨ ਯੂਨੀਵਰਸਿਟੀਆਂ ਵੱਲ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ, ਅੰਕੜੇ ਕਰ ਦੇਣਗੇ ਹੈਰਾਨ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Exclusive: 'ਕ੍ਰਾਈਮ ਸੀਨ 'ਤੇ ਵਕੀਲ, ਨੇਤਾ ਤੇ ਪ੍ਰਿੰਸੀਪਲ ਦੇ ਬੰਦੇ ਪਹੁੰਚੇ ਸੀ...', ABP ਨਿਊਜ਼ ਦੇ 'ਆਪ੍ਰੇਸ਼ਨ RG ਕਰ' 'ਚ ਵੱਡਾ ਖੁਲਾਸਾ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Blood Relations: ਰਿਸ਼ਤੇਦਾਰਾਂ 'ਚ ਵਿਆਹ ਕਰਨਾ Pregnancy ਲਈ ਖਤਰਨਾਕ, ਬੱਚਿਆਂ ਨੂੰ ਘੇਰ ਸਕਦੀਆਂ ਇਹ ਬਿਮਾਰੀਆਂ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Ticket Booking: ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਕੰਪਨੀਆਂ ਕਰ ਰਹੀਆਂ ਠੱਗੀਆਂ, ਜਾਣੋ ਕਿਵੇਂ ਤੁਹਾਡੀ ਜੇਬ 'ਤੇ ਮਾਰ ਰਹੀਆਂ ਡਾਕਾ
Dye Hair: ਵਾਲਾਂ ਨੂੰ ਡਾਈ ਕਰਨਾ ਖਤਰਨਾਕ...ਹੋ ਸਕਦਾ ਕੈਂਸਰ? ਜਾਣੋ ਸਿਹਤ ਮਾਹਿਰਾਂ ਤੋਂ
Dye Hair: ਵਾਲਾਂ ਨੂੰ ਡਾਈ ਕਰਨਾ ਖਤਰਨਾਕ...ਹੋ ਸਕਦਾ ਕੈਂਸਰ? ਜਾਣੋ ਸਿਹਤ ਮਾਹਿਰਾਂ ਤੋਂ
Hajj Yatra: ਹੱਜ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਕੰਮ ਦੀਆਂ ਗੱਲਾਂ, ਰਹਿਣ ਨੂੰ ਲੈ ਕੇ ਬਦਲ ਗਏ ਨਿਯਮ
Hajj Yatra: ਹੱਜ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਕੰਮ ਦੀਆਂ ਗੱਲਾਂ, ਰਹਿਣ ਨੂੰ ਲੈ ਕੇ ਬਦਲ ਗਏ ਨਿਯਮ
Embed widget