Gama Pehlwan: ਰੋਜ਼ਾਨਾ 6 ਦੇਸੀ ਮੁਰਗੇ, 10 ਲੀਟਰ ਦੁੱਧ ਤੇ 100 ਰੋਟੀਆਂ ਖਾਣ ਵਾਲਾ ਗਾਮਾ ਪਹਿਲਵਾਨ, ਜੋ ਕਦੇ ਕਿਸੇ ਤੋਂ ਨਹੀਂ ਹਾਰਿਆ
'ਰੁਸਤਮ-ਏ-ਹਿੰਦ' ਦੇ ਨਾਂ ਨਾਲ ਮਸ਼ਹੂਰ 'ਦ ਗ੍ਰੇਟ ਗਾਮਾ' ਦਾ ਅੱਜ 144ਵਾਂ ਜਨਮ ਦਿਨ ਹੈ। ਗੂਗਲ ਨੇ ਡੂਡਲ ਬਣਾ ਕੇ ਗਾਮਾ ਪਹਿਲਵਾਨ ਦੇ ਜਨਮ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ।
Gama Pehlwan: 'ਰੁਸਤਮ-ਏ-ਹਿੰਦ' ਦੇ ਨਾਂ ਨਾਲ ਮਸ਼ਹੂਰ 'ਦ ਗ੍ਰੇਟ ਗਾਮਾ' ਦਾ ਅੱਜ 144ਵਾਂ ਜਨਮ ਦਿਨ ਹੈ। ਗੂਗਲ ਨੇ ਡੂਡਲ ਬਣਾ ਕੇ ਗਾਮਾ ਪਹਿਲਵਾਨ ਦੇ ਜਨਮ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਮੰਨਿਆ ਜਾਂਦਾ ਹੈ ਕਿ ਗਾਮਾ ਇੱਕ ਅਜਿਹਾ ਪਹਿਲਵਾਨ ਸੀ ਜੋ ਦੁਨੀਆ ਦੇ ਕਿਸੇ ਵੀ ਪਹਿਲਵਾਨ ਤੋਂ ਕਦੇ ਨਹੀਂ ਹਾਰਿਆ, ਜਿਸ ਨੇ ਪੂਰੀ ਦੁਨੀਆ ਵਿੱਚ ਨਾਮ ਕਮਾਇਆ। ਗਾਮਾ ਪਹਿਲਵਾਨ ਨੇ ਆਪਣੀ ਜ਼ਿੰਦਗੀ ਦੇ 52 ਸਾਲ ਕੁਸ਼ਤੀ ਨੂੰ ਦਿੱਤੇ ਤੇ ਕਈ ਖਿਤਾਬ ਜਿੱਤੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਸਮਾਂ ਕਾਫੀ ਮੁਸ਼ਕਲਾਂ 'ਚ ਬੀਤਿਆ। ਆਓ ਜਾਣਦੇ ਹਾਂ ਗਾਮਾ ਪਹਿਲਵਾਨ ਬਾਰੇ।
10 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਸੀ ਕੁਸ਼ਤੀ
ਗਾਮਾ ਦਾ ਜਨਮ 22 ਮਈ 1878 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਗਾਮਾ ਦੇ ਪਿਤਾ ਮੁਹੰਮਦ ਅਜ਼ੀਜ਼ ਬਖਸ਼ ਵੀ ਪਹਿਲਵਾਨ ਸਨ। ਗਾਮਾ ਦਾ ਬਚਪਨ ਦਾ ਨਾਂ ਗੁਲਾਮ ਮੁਹੰਮਦ ਸੀ। ਗਾਮਾ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ। ਭਾਰਤ-ਪਾਕਿਸਤਾਨ ਦੀ ਵੰਡ ਦੇ ਸਮੇਂ, ਗਾਮਾ ਪਹਿਲਵਾਨ ਆਪਣੇ ਪਰਿਵਾਰ ਨਾਲ ਲਾਹੌਰ ਚਲੇ ਗਏ।
ਗਾਮਾ ਪਹਿਲਵਾਨ ਨੇ ਪ੍ਰਸਿੱਧ ਪਹਿਲਵਾਨ ਮਾਧੋ ਸਿੰਘ ਤੋਂ ਕੁਸ਼ਤੀ ਦੀਆਂ ਸ਼ੁਰੂਆਤੀ ਬਾਰੀਕੀਆਂ ਸਿੱਖੀਆਂ। ਇਸ ਤੋਂ ਬਾਅਦ ਦਾਤੀਆ ਦੇ ਮਹਾਰਾਜਾ ਭਵਾਨੀ ਸਿੰਘ ਨੇ ਉਨ੍ਹਾਂ ਨੂੰ ਕੁਸ਼ਤੀ ਕਰਨ ਦੀ ਸਹੂਲਤ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕੁਸ਼ਤੀ ਲਗਾਤਾਰ ਵਧਦੀ-ਫੁੱਲਦੀ ਰਹੀ। ਗਾਮਾ ਨੇ ਆਪਣੇ 52 ਸਾਲ ਦੇ ਕਰੀਅਰ 'ਚ ਕਦੇ ਵੀ ਮੈਚ ਨਹੀਂ ਹਾਰਿਆ।
ਇੱਕ ਦਿਨ ਵਿੱਚ ਲਾਉਂਦੇ ਸੀ 5000 ਬੈਠਕਾਂ ਤੇ 1000 ਤੋਂ ਵੱਧ ਪੁਸ਼ਅੱਪ
ਗਾਮਾ ਪਹਿਲਵਾਨ 'ਰੁਸਤਮ-ਏ-ਹਿੰਦ' ਦੇ ਨਾਂ ਨਾਲ ਮਸ਼ਹੂਰ ਹੋ ਗਏ ਸਨ। ਉਨ੍ਹਾਂ ਨੂੰ ਇੱਕ ਦਿਨ ਵਿੱਚ 5000 ਸਕੁਐਟਸ ਤੇ 1000 ਪੁਸ਼ਅੱਪ ਕਰਨ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਸਾਹਮਣੇ ਕੋਈ ਪਹਿਲਵਾਨ ਖੜ੍ਹਾ ਨਹੀਂ ਸੀ ਹੋ ਸਕਦਾ। ਉਨ੍ਹਾਂ ਸਾਰੇ ਪਹਿਲਵਾਨਾਂ ਨੂੰ ਧੂੜ ਚਟਾ ਦਿੱਤੀ ਸੀ।
ਖੁਰਾਕ ‘ਚ 6 ਦੇਸੀ ਮੁਰਗੇ, 10 ਲੀਟਰ ਦੁੱਧ ਤੇ 100 ਰੋਟੀਆਂ ਲੈਂਦੇ
ਗਾਮਾ ਪਹਿਲਵਾਨ ਦੀ ਖੁਰਾਕ ਦੀ ਗੱਲ ਕਰੀਏ ਤਾਂ ਲੋਕ ਉਨ੍ਹਾਂ ਨੂੰ ਖਾਂਦੇ ਦੇਖ ਕੇ ਉਨ੍ਹਾਂ ਦੀਆਂ ਉਂਗਲਾਂ ਦਬਾ ਲੈਂਦੇ ਸਨ। ਅਸਲ ਵਿੱਚ ਗਾਮੇ ਦੀ ਖੁਰਾਕ ਅਜਿਹੀ ਸੀ, ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਦੱਸਿਆ ਜਾਂਦਾ ਹੈ ਕਿ ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਦੇਸੀ ਮੁਰਗੇ, 10 ਲੀਟਰ ਦੁੱਧ, ਅੱਧਾ ਕਿਲੋ ਘਿਓ, ਬਦਾਮ ਦਾ ਸ਼ਰਬਤ ਤੇ 100 ਰੋਟੀਆਂ ਖਾਂਦਾ ਸੀ।
ਬਰੂਸ ਲੀ ਵੀ ਗਾਮਾ ਪਹਿਲਵਾਨ ਤੋਂ ਪ੍ਰਭਾਵਿਤ ਸੀ
ਇੱਕ ਰਿਪੋਰਟ ਮੁਤਾਬਕ ਗਾਮਾ ਨੇ ਪੱਥਰ ਦੇ ਡੰਬਲ ਨਾਲ ਆਪਣਾ ਸਰੀਰ ਬਣਾਇਆ ਸੀ। ਮਸ਼ਹੂਰ ਮਾਰਸ਼ਲ ਆਰਟਿਸਟ ਬਰੂਸ ਲੀ ਵੀ ਗਾਮਾ ਤੋਂ ਬਹੁਤ ਪ੍ਰਭਾਵਿਤ ਸੀ ਤੇ ਉਨ੍ਹਾਂ ਤੋਂ ਬਾਡੀ ਬਿਲਡਿੰਗ ਸਿੱਖੀ। ਕਿਹਾ ਜਾਂਦਾ ਹੈ ਕਿ ਬਰੂਸ ਲੀ ਲੇਖਾਂ ਰਾਹੀਂ ਗਾਮਾ ਪਹਿਲਵਾਨ ਦੀ ਕਸਰਤ 'ਤੇ ਨਜ਼ਰ ਰੱਖਦੇ ਸੀ ਤੇ ਫਿਰ ਖੁਦ ਅਭਿਆਸ ਕਰਦੇ ਸਨ। ਬਰੂਸ ਲੀ ਨੇ ਵੀ ਗਾਮਾ ਨੂੰ ਦੇਖ ਕੇ ਪੁਸ਼ਅੱਪ ਲਗਾਉਣਾ ਸਿੱਖ ਲਿਆ ਸੀ।