ਧੋਨੀ ਨਾਲ ਮਤਭੇਦਾਂ 'ਤੇ ਖੁੱਲ੍ਹ ਕੇ ਬੋਲੇ ਗੌਤਮ ਗੰਭੀਰ
Gautam Gambhir-Dhoni : ਮਹਿੰਦਰ ਸਿੰਘ ਧੋਨੀ ਅਤੇ ਗੌਤਮ ਗੰਭੀਰ ਲੰਬਾ ਸਮਾਂ ਇਕ-ਦੂਜੇ ਨਾਲ ਕ੍ਰਿਕਟ ਖੇਡ ਚੁੱਕੇ ਹਨ। ਇੱਕ ਨੇ ਟੀਮ ਦੇ ਕਪਤਾਨ ਵਜੋਂ ਲੰਬਾ ਸਮਾਂ ਬਿਤਾਇਆ ਹੈ ਅਤੇ ਦੂਜੇ ਨੇ ਟੀਮ ਦੇ ਉਪ ਕਪਤਾਨ ਵਜੋਂ ਕਾਫੀ ਕ੍ਰਿਕਟ ਖੇਡੀ ਹੈ।
Gautam Gambhir-Dhoni : ਮਹਿੰਦਰ ਸਿੰਘ ਧੋਨੀ ਅਤੇ ਗੌਤਮ ਗੰਭੀਰ ਲੰਬਾ ਸਮਾਂ ਇਕ-ਦੂਜੇ ਨਾਲ ਕ੍ਰਿਕਟ ਖੇਡ ਚੁੱਕੇ ਹਨ। ਇੱਕ ਨੇ ਟੀਮ ਦੇ ਕਪਤਾਨ ਵਜੋਂ ਲੰਬਾ ਸਮਾਂ ਬਿਤਾਇਆ ਹੈ ਅਤੇ ਦੂਜੇ ਨੇ ਟੀਮ ਦੇ ਉਪ ਕਪਤਾਨ ਵਜੋਂ ਕਾਫੀ ਕ੍ਰਿਕਟ ਖੇਡੀ ਹੈ। ਦੋਵੇਂ ਕ੍ਰਿਕਟਰਾਂ ਨੇ ਮਿਲ ਕੇ ਟੀਮ ਇੰਡੀਆ ਨੂੰ ਕਈ ਟਰਾਫੀਆਂ ਵੀ ਦਿਵਾਈਆਂ ਹਨ। ਇਨ੍ਹਾਂ ਵਿੱਚ 2007 ਦਾ ਟੀ-20 ਵਿਸ਼ਵ ਕੱਪ ਅਤੇ 2011 ਦਾ ਵਨਡੇ ਵਿਸ਼ਵ ਕੱਪ ਵੀ ਸ਼ਾਮਲ ਹੈ। ਇਸ ਸਭ ਦੇ ਬਾਵਜੂਦ, ਇਹ ਹਮੇਸ਼ਾ ਦੇਖਿਆ ਗਿਆ ਹੈ ਕਿ ਇਨ੍ਹਾਂ ਦੋਵਾਂ ਦਿੱਗਜਾਂ ਦੀ ਬਹੁਤ ਘੱਟ ਬਣੀ ਹੈ। ਗੰਭੀਰ ਦੇ form 'ਚ ਹੋਣ ਦੇ ਬਾਵਜੂਦ ਟੀਮ 'ਚ ਸਿਲੈਕਸ਼ਨ ਨਾ ਹੋ ਪਾਉਣਾ ਅਤੇ ਫਿਰ ਗੰਭੀਰ ਦੇ ਕੁਝ ਅਜਿਹੇ ਬਿਆਨ ਜੋ ਧੋਨੀ ਦੇ ਖਿਲਾਫ ਜਾਪਦੇ ਹਨ, ਇਨ੍ਹਾਂ ਗੱਲਾਂ ਨੇ ਕ੍ਰਿਕਟ ਜਗਤ 'ਚ ਇਨ੍ਹਾਂ ਦੋਵਾਂ ਵਿਚਾਲੇ ਮਤਭੇਦਾਂ ਦੀ ਚਰਚਾ ਛੇੜ ਦਿੱਤੀ ਹੈ। ਹੁਣ ਅਜਿਹੀਆਂ ਗੱਲਾਂ 'ਤੇ ਗੌਤਮ ਗੰਭੀਰ ਨੇ ਖੁਦ ਜਵਾਬ ਦਿੱਤਾ ਹੈ।
ਐਂਕਰ ਜਤਿਨ ਸਪਰੂ ਦੇ ਨਾਲ ਆਪਣੇ ਯੂਟਿਊਬ ਸ਼ੋਅ 'ਚ ਗੌਤਮ ਗੰਭੀਰ ਨੇ ਕਿਹਾ, 'ਇਹ ਸਭ ਬਕਵਾਸ ਹੈ। ਮੇਰੇ ਮਨ 'ਚ ਉਹਨਾਂ ਲਈ ਬਹੁਤ ਸਤਿਕਾਰ ਹੈ ਅਤੇ ਹਮੇਸ਼ਾ ਰਹੇਗਾ। ਮੈਂ ਇਹ ਗੱਲ ਆਨ ਰਿਕਾਰਡ ਕਹੀ ਹੈ। ਉਹਨਾਂ ਕਿਹਾ ਕਿ ਮੈਂ 138 ਕਰੋੜ ਲੋਕਾਂ ਦੇ ਸਾਹਮਣੇ ਕਿਤੇ ਵੀ ਇਹ ਕਹਿ ਸਕਦਾ ਹਾਂ ਕਿ ਜਦੋਂ ਵੀ ਧੋਨੀ ਨੂੰ ਦੀ ਜ਼ਰੂਰਤ ਹੋਵੇਗੀ, ਉਮੀਦ ਹੈ ਕਿ ਕਦੇ ਨਹੀਂ ਹੋਵੇਗੀ, ਪਰ ਜੇ ਉਹਨਾਂ ਨੂੰ ਜ਼ਿੰਦਗੀ ਵਿਚ ਕਦੇ ਵੀ ਜ਼ਰੂਰਤ ਹੋਵੇਗੀ ਤਾਂ ਮੈਂ ਪਹਿਲਾ ਵਿਅਕਤੀ ਹੋਵਾਂਗਾ ਜੋ ਉਹਨਾਂ ਨਾਲ ਖੜੇਗਾ ਕਿਉਂਕਿ ਉਸਨੇ ਭਾਰਤੀ ਕ੍ਰਿਕਟ ਲਈ ਬਹੁਤ ਕੁਝ ਕੀਤਾ ਹੈ।
ਗੌਤਮ ਗੰਭੀਰ ਕਹਿੰਦੇ ਹਨ, 'ਸਾਡੇ ਵਿਚਕਾਰ ਵਿਚਾਰਾਂ ਦੇ ਮਤਭੇਦ ਹੋ ਸਕਦੇ ਹਨ। ਤੁਸੀਂ ਗੇਮ ਨੂੰ ਵੱਖਰੇ ਤਰੀਕੇ ਨਾਲ ਦੇਖੋਗੇ। ਮੈਂ ਖੇਡ ਨੂੰ ਵੱਖਰੇ ਨਜ਼ਰੀਏ ਤੋਂ ਦੇਖਾਂਗਾ। ਮੇਰਾ ਅਤੇ ਉਹਨਾਂ ਦਾ ਨਜ਼ਰੀਆ ਵੱਖਰਾ ਹੈ। ਜਦੋਂ ਤੱਕ ਉਹ ਕਪਤਾਨ ਰਹੇ, ਮੈਂ ਵੀ ਲੰਬੇ ਸਮੇਂ ਤੱਕ ਉਨ੍ਹਾਂ ਨਾਲ ਉਪ-ਕਪਤਾਨ ਰਿਹਾ। ਜਦੋਂ ਅਸੀਂ ਆਈ.ਪੀ.ਐੱਲ. 'ਚ ਆਪਣੀਆਂ-ਆਪਣੀਆਂ ਟੀਮਾਂ ਨਾਲ ਖੇਡੇ ਤਾਂ ਅਸੀਂ ਇਕ-ਦੂਜੇ ਦੇ ਵਿਰੋਧੀ ਵੀ ਸੀ। ਪਰ ਉਹ ਜਿਸ ਤਰ੍ਹਾਂ ਦਾ ਵਿਅਕਤੀ ਹੈ ਅਤੇ ਜਿਸ ਤਰ੍ਹਾਂ ਦਾ ਕ੍ਰਿਕਟਰ ਹੈ, ਉਸ ਦਾ ਮੈ ਬਹੁਤ ਸਨਮਾਨ ਕਰਦੀ ਹਾਂ।
ਜ਼ਿਕਰਯੋਗ ਹੈ ਕਿ ਅਕਸਰ ਗੌਤਮ ਗੰਭੀਰ ਦੇ ਬਿਆਨ ਧੋਨੀ ਦੇ ਖਿਲਾਫ ਜਾਂਦੇ ਨਜ਼ਰ ਆ ਚੁੱਕੇ ਹਨ। ਉਹ ਇੱਕ ਕਪਤਾਨ ਅਤੇ ਇੱਕ ਬੱਲੇਬਾਜ਼ ਦੇ ਰੂਪ ਵਿੱਚ ਧੋਨੀ ਦੀ ਆਲੋਚਨਾ ਕਰਦੇ ਰਹੇ ਹਨ। ਜਦੋਂ ਧੋਨੀ ਨੂੰ 2011 ਦੀ ਵਿਸ਼ਵ ਕੱਪ ਜਿੱਤ ਦਾ ਪੂਰਾ ਸਿਹਰਾ ਦਿੱਤਾ ਗਿਆ ਤਾਂ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਸਾਫ਼ ਲਿਖਿਆ ਸੀ ਕਿ ਇਹ ਜਿੱਤ ਸਿਰਫ਼ ਧੋਨੀ ਦੇ ਛੱਕਿਆਂ ਦੀ ਬਦੌਲਤ ਨਹੀਂ ਬਲਕਿ ਪੂਰੀ ਟੀਮ ਦੀ ਸਖ਼ਤ ਮਿਹਨਤ ਕਾਰਨ ਮਿਲੀ ਹੈ।