ਗੋਲਡ ਮੈਡਲ ਜੇਤੂ ਸਾਇਕਲਿਸਟ ਝੋਨਾ ਲਾਉਣ ਲਈ ਮਜਬੂਰ
ਬਲਜੀਤ ਕੌਰ ਕਾਂਗਰਸੀ ਨੇਤਾ ਵਿਜੈਇੰਦਰ ਸਿੰਗਲਾ, ਆਪ ਦੇ ਐਮਪੀ ਭਗਵੰਤ ਮਾਨ ਅਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮਿਲ ਚੁੱਕੀ ਹੈ।ਪਰ ਕਿਸੇ ਨੇ ਉਸਦੇ ਅਜੇ ਤੱਕ ਬਾਂਹ ਨਹੀਂ ਫੜ੍ਹੀ।
ਸੰਗਰੂਰ: ਸੂਬਾ ਪੱਧਰ ਤੇ ਕਈ ਗੋਲਡ ਮੈਡਲ ਜਿੱਤਣ ਵਾਲੀ ਸਾਇਕਲਿਸਟ ਬਲਜੀਤ ਕੌਰ ਆਰਥਿਕ ਮੰਦ ਹਾਲੀ ਦਾ ਸ਼ਿਕਾਰ ਹੈ।ਘਰ ਦੇ ਆਰਥਿਕ ਤੰਗੀ ਕਾਰਨ ਉਹ ਆਪਣੀ ਗੇਮ ਜਾਰੀ ਰੱਖਣ ਵਿੱਚ ਅਸਮਰਥ ਹੈ ਅਤੇ ਇੰਨੀ ਦਿਨੀਂ ਆਪਣੀ ਮਾਤਾ ਨਾਲ ਝੋਨਾ ਲਗਾ ਕੇ ਘਰ ਦਾ ਗੁਜ਼ਾਰਾ ਕਰਨ ਨੂੰ ਮਜਬੂਰ ਹੈ।
ਬਲਜੀਤ ਕੌਰ ਕਾਂਗਰਸੀ ਨੇਤਾ ਵਿਜੈਇੰਦਰ ਸਿੰਗਲਾ, ਆਪ ਦੇ ਐਮਪੀ ਭਗਵੰਤ ਮਾਨ ਅਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮਿਲ ਚੁੱਕੀ ਹੈ।ਪਰ ਕਿਸੇ ਨੇ ਉਸਦੇ ਅਜੇ ਤੱਕ ਬਾਂਹ ਨਹੀਂ ਫੜ੍ਹੀ।ਦੁੱਖੀ ਤੇ ਪਰੇਸ਼ਾਨ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਤਗਮੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਪਸ ਮੋੜ ਦੇਵੇਗੀ ਕਿਉਂਕਿ ਮੈਡਲਾਂ ਨਾਲ ਉਸਦਾ ਘਰ ਨਹੀਂ ਚੱਲ ਰਿਹਾ।
ਬਲਜੀਤ ਕੌਰ ਨੇ 44 ਗੋਲਡ ਅਤੇ ਕਈ ਸਿਲਵਰ ਮੈਡਲ ਜਿੱਤੇ ਹਨ।ਬਲਜੀਤ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਉਸਦੇ ਮਾਤਾ ਜੋ ਥੋੜਾ ਬਹੁਤ ਕਮਾਉਂਦੇ ਹਨ ਉਸ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੈ।ਇਸ ਕਾਰਨ ਬਲਜੀਤ ਨੂੰ ਚੰਗੀ ਡਾਇਟ ਵੀ ਨਹੀਂ ਮਿਲਦੀ
ਤੁਹਾਨੂੰ ਦੱਸ ਦੇਇਏ ਕਿ ਸੰਗਰੂਰ ਤੇ ਸਾਰੇ ਵੱਡੇ ਫਲਾਈਓਵਰਾਂ ਤੇ ਬਲਜੀਤ ਕੌਰ ਦੀ ਤਸਵੀਰ ਵੀ ਲੱਗੀ ਹੈ। ਜੋ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਣਾ ਦੇਣ ਲਈ ਬਣਾਈ ਹੈ।ਸ਼ਾਇਦ ਪ੍ਰਸ਼ਾਸਨ ਨੇ ਇਹ ਤਸਵੀਰ ਸਿਰਫ ਆਪਣੀ ਇੱਜਤ ਬਚਾਉਣ ਲਈ ਲਗਾਈ ਹੈ ਕਿਉਂਕਿ ਖਿਡਾਰਨ ਦੀ ਅਸਲ ਤਸਵੀਰ ਤਾਂ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ।
ਬਲਜੀਤ ਕੌਰ ਨੇ ਦੱਸਿਆ ਕਿ ਉਹ 5 ਸਾਲ ਤੋਂ ਸਾਇਕਲਿੰਗ ਕਰ ਰਹੀ ਹੈ ਅਤੇ ਉਹ ਸਟੇਟ ਲੈਵਲ ਤੇ 4 ਗੋਲਡ ਮੈਡਲ, 3 ਸਿਲਵਰ ਅਤੇ ਕਈ ਬਰੌਂਜ਼ ਮੈਡਲ ਜਿੱਤ ਚੁੱਕੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :