Sports News : ਖੇਡ ਮੁਕਾਬਲਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਨੇ ਕੀਤਾ ਪਹਿਲਾ ਸਥਾਨ ਹਾਸਿਲ
'Khedan Watan Punjab Diyan" , ਸ਼ੀਜਨ-2, ਸਥਾਨਕ ਕਮਲਜੀਤ ਖੇਡ ਗਰਾਉਂਡ ਕੋਟਲਾ ਸ਼ਾਹੀਆਂ ਵਿਖੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਬੱਡੀ
Batala News - ਖੇਡਾਂ ਵਤਨ ਪੰਜਾਬ ਦੀਆਂ, ਸ਼ੀਜਨ-2, ਸਥਾਨਕ ਕਮਲਜੀਤ ਖੇਡ ਗਰਾਉਂਡ ਕੋਟਲਾ ਸ਼ਾਹੀਆਂ ਵਿਖੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਬੱਡੀ ( ਨੈਸ਼ਨਲ ਸਟਾਈਲ) 0- ਤੋ 14 ਸਾਲ ( ਲੜਕੇ) ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਨੇ ਹਾਸਲ ਕੀਤਾ। ਇਸ ਤੋ ਬਾਅਦ ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਸ਼ਾਹੀਆਂ ਨੇ ਹਾਸਲ ਕੀਤਾ।
ਇਸ ਦੇ ਨਾਲ ਹੀ 0 ਤੋਂ 17 ਸਾਲ ( ਲੜਕੇ) ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਨੇ ਹਾਸਲ ਕੀਤਾ ਅਤੇ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਸਪੋਰਟਸ ਕਲੱਬ ਭੁੱਲਰ ਰਹੀ। ਇਸ ਤੋ ਬਆਦ ਅੰਡਰ- 21 ਸਾਲ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਨੇ ਹਾਸਲ ਕੀਤਾ।
ਕਬੱਡੀ ( ਨੈਸ਼ਨਲ ਸਟਾਈਲ) ਲੜਕੀਆਂ
ਇਸ ਤੋ ਬਾਆਦ ਖੇਡ ਮੁਕਾਬਲੇ 0 ਤੋ 14 ਸਾਲ (ਲੜਕੀਆਂ) ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਨੇ ਹਾਸਲ ਕੀਤਾ ਅਤੇ ਦੂਜਾ ਸਰਕਾਰੀ ਮਿਡਲ ਸਕੂਲ ਪੁਰੀਆਂ ਕਲਾਂ ਨੇ ਪ੍ਰਾਪਤ ਕੀਤਾ। 0 ਤੋ 17 ਸਾਲ (ਲੜਕੀਆਂ) ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਅਤੇ 0 ਤੋ-21 ਸਾਲ (ਲੜਕੀਆਂ) ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ।
ਖੋ- ਖੋ ( ਲੜਕੇ) ਮੁਕਾਬਲਿਆ ਵਿੱਚ 0 ਤੋ 14 ਸਾਲ ਵਿੱਚ ਸਰਕਾਰੀ ਹਾਈ ਸਕੂਲ ਗਿੱਲ਼ਾਂ ਵਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ 0-17 ਸਾਲ ਵਰਗ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲਾਂ ਵਾਲੀ ਨੇ ਪ੍ਰਾਪਤ ਕੀਤਾ।
ਆਖੀਰ ਵਿੱਚ 0 ਤੋ 14,17,21 ਸਾਲ( ਲੜਕੀਆਂ) ਵਰਗ ਵਿੱਚ ਬਾਜੀ ਮਾਰਨ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਰਿਹਾ।
ਇਸ ਮੌਕੇ ਸਤਨਾਮ ਸਿੰਘ, ਰਣਜੀਤ ਭਗਤ, ਸੋਮ ਲਾਲ, ਕੁਲਵਿੰਦਰ ਸਿੰਘ ਹਾਕੀ ਕੋਚ, ਰਮਨ ਕੁਮਾਰ, ਸਤਿੰਦਰ ਕੌਰ, ਨੋਡਲ ਅਫਸਰ ਹਰਦੇਵ ਸਿੰਘ, ਜਗਮੋਹਨ ਸਿੰਘ
ਦਵਿੰਦਰ ਕੌਰ, ਨਵਜੋਤ ਕੌਰ, ਆਦਿ ਹਾਜ਼ਰ ਸਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ