ਪੜਚੋਲ ਕਰੋ
Advertisement
ਹਰਭਜਨ ਸਿੰਘ ਨੇ ਕੀਤਾ ਵੱਡਾ ਖੁਲਾਸਾ, ਬੋਲੇ ਇਸ ਤੋਂ ਵੱਡੀ ਸ਼ਰਮਿੰਦਗੀ ਹੋ ਹੀ ਨਹੀਂ ਸਕਦੀ
ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨੇ ਇੱਕ ਯੂਟਿਊਬ ਸ਼ੋਅ 'ਚ ਇੱਕ ਵੱਡਾ ਖੁਲਾਸਾ ਕੀਤਾ ਹੈ।
ਚੰਡੀਗੜ੍ਹ: ਆਸਟ੍ਰੇਲੀਆ ਦੇ ਲੈਜੰਡ ਕ੍ਰਿਕੇਟਰ ਐਡਮ ਗਿਲਕ੍ਰਿਸਟ ਇੱਕ ਦਿੱਗਜ ਸਲਾਮੀ ਬੱਲੇਬਾਜ਼ ਤੋਂ ਇਲਾਵਾ ਸਰਬੋਤਮ ਵਿਕਟਕੀਪਰਾਂ ਵਿੱਚੋਂ ਇੱਕ ਹਨ।ਉਸਨੇ ਆਪਣੀ ਟੀਮ ਲਈ 287 ਵਨਡੇ ਮੈਚ ਖੇਡੇ ਹਨ ਜਿਸ ਵਿੱਚ ਉਸਨੇ 35.9 ਦੀ ਔਸਤ ਨਾਲ 9,619 ਦੌੜਾਂ ਬਣਾਈਆਂ ਹਨ।ਪਰ ਗਿਲਕ੍ਰਿਸਟ ਨਾਲ ਇੱਕ ਹੋਰ ਖਾਸ ਗੱਲ ਜੁੜੀ ਹੈ ਜਿਸ ਬਾਰੇ ਸ਼ਾਇਦ ਹੀ ਕੋਈ ਗੱਲ ਕਰਦਾ ਹੋਵੇ। ਦਰਅਸਲ, ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ (IPL) ਲੀਗ ਵਿੱਚ ਉਸਨੇ ਇੱਕ ਟੀ -20 ਵਿਕਟ ਲਿਆ ਹੈ।
ਹਰਭਜਨ ਨੇ ਯੂਟਿਊਬ ਸ਼ੋਅ “ਆਈਸੋਲੇਸ਼ਨ ਪ੍ਰੀਮੀਅਰ ਲੀਗ” ਵਿੱਚ ਇੱਕ ਇੰਟਰਵਿਊ ਦੌਰਾਨ ਇੱਹ ਪਲ ਯਾਦ ਕੀਤਾ ਹੈ।ਉਨ੍ਹਾਂ ਦੱਸਿਆ ਕਿ, ਸਾਲ 2013 ਵਿੱਚ, ਕਿੰਗਜ਼ ਇਲੈਵਨ ਪੰਜਾਬ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ ਅਤੇ ਮੁੰਬਈ ਇੰਡੀਅਨਜ਼ ਦੇ ਖਿਲਾਫ ਇੱਕ ਮੈਚ ਖੇਡ ਰਹੀ ਸੀ। ਇਹ ਗਿਲਕ੍ਰਿਸਟ ਦਾ ਆਖਰੀ ਮੈਚ ਸੀ। ਮੁੰਬਈ ਇੰਡੀਅਨਜ਼ ਨੂੰ ਆਖਰੀ ਓਵਰ ਵਿੱਚ ਜਿੱਤ ਲਈ 51 ਦੌੜਾਂ ਦੀ ਜ਼ਰੂਰਤ ਸੀ, ਅਤੇ ਗਿਲਕ੍ਰਿਸਟ ਨੇ ਓਵਰ ਕਰਾਉਣ ਦਾ ਫੈਸਲਾ ਕੀਤਾ। ਸਾਰਿਆਂ ਨੂੰ ਹੈਰਾਨੀ ਹੋਈ, ਉਸਨੇ ਆਪਣੀ ਪਹਿਲੀ ਗੇਂਦ 'ਤੇ ਹਰਭਜਨ ਸਿੰਘ ਨੂੰ ਆਊਟ ਕਰ ਦਿੱਤਾ।
ਹਰਭਜਨ ਨੇ ਕਿਹਾ, “ਐਡਮ ਗਿਲਕ੍ਰਿਸਟ! ਜਿਵੇਂ ਗਿਲਕ੍ਰਿਸਟ ਮੇਰੇ ਸਾਹਮਣੇ ਆਇਆ, ਮੈਂ ਸੋਚਿਆ ਆਓ ਉਸ ਨੂੰ ਰਨ ਮਾਰ ਦੇ ਹਾਂ। ਮੈਂ ਗ੍ਰਾਊਂਡ ਦਾ ਆਕਾਰ ਵੇਖਿਆ, ਅਤੇ ਮੈਂ ਸੋਚਿਆ ਕਿ ਮੈਂ ਹਰ ਗੇਂਦ 'ਤੇ ਛੱਕੇ ਲਗਾ ਸਕਦਾ ਹਾਂ। ਪਰ ਅਜਿਹਾ ਨਹੀਂ ਹੋਇਆ। ਮੈਂ ਪਹਿਲੀ ਗੇਂਦ 'ਤੇ ਆਉਟ ਹੋ ਗਿਆ। ਇਸ ਤੋਂ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਸੀ। ”
ਇਹ ਵੀ ਪੜ੍ਹੋ: ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ! ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰ ਰਣਜੀਤ ਰਾਣਾ ਚੀਤਾ ਗ੍ਰਿਫਤਾਰ, ਅਟਾਰੀ ਤੋਂ ਮਿਲੀ 532 ਕਿਲੋ ਹੈਰੋਇਨ ‘ਚ ਵਾਂਟੇਡ ਮੁੱਠਭੇੜ 'ਚ ਸਬ ਇੰਸਪੈਕਟਰ ਸ਼ਹੀਦ, ਚਾਰ ਨਕਸਲੀ ਢੇਰ Coronavirus: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 95 ਲੋਕਾਂ ਦੀ ਮੌਤ, 60 ਹਜ਼ਾਰ ਪਹੁੰਚੀ ਸੰਕਰਮਿਤਾਂ ਦੀ ਗਿਣਤੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement