ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ!
ਈਐਸਏ ਦੇ ਵਿਗਿਆਨੀ ਮਾਰਲਿਸ ਅਰਨਹੌਫ ਨੇ ਆਪਣੀ ਖੋਜ ਵਿੱਚ ਦੱਸਿਆ ਹੈ ਕਿ ਇਨਸਾਨੀ ਪਿਸ਼ਾਬ ਵਿੱਚ ਮੌਜੂਦ ਯੂਰੀਆ, ‘ਲੂਨਰ ਕੰਕਰੀਟ’ ਬਣਾਉਣ ਲਈ ਮੁੱਖ ਭੂਮਿਕਾ ਨਿਭਾਅ ਸਕਦਾ ਹੈ।
ਚੰਡੀਗੜ੍ਹਃ ਯੂਰਪੀ ਸਪੇਸ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਚੰਨ ‘ਤੇ ਉਸਾਰੀਯੋਗ ਕੰਕਰੀਟ ਬਣਾਉਣ ਲਈ ਇਨਸਾਨੀ ਪਿਸ਼ਾਬ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏਜੰਸੀ ਨੇ ਪਿਸ਼ਾਬ ਵਿੱਚ ਮੌਜੂਦ ਤੱਤਾਂ ‘ਤੇ ਡੂੰਘੀ ਖੋਜ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ।
ਈਐਸਏ ਦੇ ਵਿਗਿਆਨੀ ਮਾਰਲਿਸ ਅਰਨਹੌਫ ਨੇ ਆਪਣੀ ਖੋਜ ਵਿੱਚ ਦੱਸਿਆ ਹੈ ਕਿ ਇਨਸਾਨੀ ਪਿਸ਼ਾਬ ਵਿੱਚ ਮੌਜੂਦ ਯੂਰੀਆ, ‘ਲੂਨਰ ਕੰਕਰੀਟ’ ਬਣਾਉਣ ਲਈ ਮੁੱਖ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਤਿਆਰ ਕੀਤੀ ਕੰਕਰੀਟ ਹੋਰ ਕਿਸੇ ਨਾਲੋਂ ਵਧੇਰੇ ਲਚੀਲੀ ਹੁੰਦੀ ਹੈ ਅਤੇ ਸਖ਼ਤ ਹੋਣ ਤੋਂ ਪਹਿਲਾਂ ਕਿਸੇ ਵੀ ਆਕਾਰ ਵਿੱਚ ਆਸਾਨੀ ਨਾਲ ਢਾਲੀ ਜਾ ਸਕਦੀ ਹੈ। ਵਿਗਿਆਨੀਆਂ ਮੁਤਾਬਕ ਇਸ ਤਰ੍ਹਾਂ ਲੂਨਰ ਬੇਸ ਉਸਾਰਨ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ: ਮੁੱਠਭੇੜ 'ਚ ਸਬ ਇੰਸਪੈਕਟਰ ਸ਼ਹੀਦ, ਚਾਰ ਨਕਸਲੀ ਢੇਰ
ਖੋਜਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਪਾਣੀ ਦੀ ਲੋੜ ਘਟਾਉਣ ਲਈ ਵਰਤੇ ਜਾਂਦੇ ਪਲਾਸਟੀਸਾਈਜ਼ਰਜ਼ ਨਾਲੋਂ ਯੂਰੀਆ ਕਿਤੇ ਬਿਹਤਰ ਕੰਮ ਕਰਦਾ ਹੈ। ਖੋਜਕਾਰਾਂ ਨੇ ਦੱਸਿਆ ਕਿ ਇਨਸਾਨ ਇੱਕ ਦਿਨ ਵਿੱਚ ਅੰਦਾਜ਼ਨ ਡੇਢ ਲੀਟਰ ਪਿਸ਼ਾਬ ਕਰਦਾ ਹੈ ਅਤੇ ਪੁਲਾੜ ਯਾਤਰੀਆਂ ਦਾ ਪਿਸ਼ਾਬ ਚੰਨ ‘ਤੇ ਪੱਕਾ ਟਿਕਾਣਾ ਉਸਾਰਨ ਲਈ ਕੰਕਰੀਟ ਬਣਾਉਣ ਦੇ ਬਹੁਤ ਕੰਮ ਆਵੇਗਾ। ਇੰਨਾ ਹੀ ਨਹੀਂ ਪਿਸ਼ਾਬ ਯੁਕਤ ਕੰਕਰੀਟ ਚੰਨ ਦੇ ਤਾਪਮਾਨ, ਸਤ੍ਹਾ ਦੀ ਘੱਟ ਖਿੱਚ (ਗ੍ਰੈਵਿਟੇਸ਼ਨ ਫੋਰਸ) ਤੇ ਖਲਾਅ (ਵੈਕਿਊਮ) ਆਦਿ ਦੇ ਵੀ ਅਨੁਕੂਲ ਰਹੇਗਾ। ਵਿਗਿਆਨੀਆਂ ਨੇ ਇਸ ਨੂੰ ਮਨਫੀ ਤੋਂ 80 ਦਰਜੇ ਹੇਠ ਯਾਨੀ ਕਿ -80 ਡਿਗਰੀ ਸੈਂਟੀਗ੍ਰੇਡ ਤੋਂ ਲੈ ਕੇ ਪਾਣੀ ਦੇ ਉਬਾਲ ਬਿੰਦੂ ਤੋਂ ਵੱਧ ਯਾਨੀ ਕਿ 114 ਡਿਗਰੀ ਸੈਂਟੀਗ੍ਰੇਡ ਤਕ ਜਾਂਚਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ