ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
IPL ਕਰਵਾਉਣ ਤੇ ਕੋਰੋਨਾ ਤੋਂ ਬਚਾਅ ਲਈ ਪੰਡਿਆ ਨੇ ਦਿੱਤਾ ਵੱਖਰਾ ਸੁਝਾਅ
ਹਾਰਦਿਕ ਪੰਡਿਆ ਨੇ ਦਿਨੇਸ਼ ਕਾਰਤਿਕ ਨਾਲ ਇੰਸਟਾਗ੍ਰਾਮ ਚੈਟ ਵਿੱਚ ਕਿਹਾ ਕਿ ਸਾਨੂੰ ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿੱਚ ਖੇਡਣ ਦੀ ਆਦਤ ਹੈ ਪਰ ਉਨ੍ਹਾਂ ਰਣਜੀ ਟ੍ਰਾਫੀ ਵੀ ਖੇਡੀ ਹੈ, ਜਿਸਨੂੰ ਦੇਖਣ ਦਰਸ਼ਕ ਨਹੀਂ ਆਉਂਦੇ।
![IPL ਕਰਵਾਉਣ ਤੇ ਕੋਰੋਨਾ ਤੋਂ ਬਚਾਅ ਲਈ ਪੰਡਿਆ ਨੇ ਦਿੱਤਾ ਵੱਖਰਾ ਸੁਝਾਅ hardik pandya suggests to organise ipl without audience in corona virus pandemic IPL ਕਰਵਾਉਣ ਤੇ ਕੋਰੋਨਾ ਤੋਂ ਬਚਾਅ ਲਈ ਪੰਡਿਆ ਨੇ ਦਿੱਤਾ ਵੱਖਰਾ ਸੁਝਾਅ](https://static.abplive.com/wp-content/uploads/sites/5/2017/01/22212734/hardik-pandya600-20-1476986088.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਹਰਫਨਮੌਲਾ ਕ੍ਰਿਕਟ ਖਿਡਾਰੀ ਹਾਰਦਿਕ ਪੰਡਿਆ ਨੇ ਕਿਹਾ ਹੈ ਕਿ Covid-19 ਮਹਾਮਾਰੀ ਕਾਰਨ ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਕਰਵਾਉਣ ਦਾ ਵਿਕਲਪ ਖੁੱਲ੍ਹਾ ਹੋਣਾ ਚਾਹੀਦਾ ਹੈ। ਹਾਰਦਿਕ ਦਾ ਇਸ਼ਾਰਾ ਬਗੈਰ ਦਰਸ਼ਕਾਂ ਵਾਲੇ ਸਟੇਡੀਅਮ ਵਿੱਚ ਆਈਪੀਐਲ ਖਿਡਵਾਏ ਜਾਣ ਵੱਲ ਸੀ।
ਹਾਰਦਿਕ ਪੰਡਿਆ ਨੇ ਦਿਨੇਸ਼ ਕਾਰਤਿਕ ਨਾਲ ਇੰਸਟਾਗ੍ਰਾਮ ਚੈਟ ਵਿੱਚ ਕਿਹਾ ਕਿ ਸਾਨੂੰ ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿੱਚ ਖੇਡਣ ਦੀ ਆਦਤ ਹੈ ਪਰ ਉਨ੍ਹਾਂ ਰਣਜੀ ਟ੍ਰਾਫੀ ਵੀ ਖੇਡੀ ਹੈ, ਜਿਸਨੂੰ ਦੇਖਣ ਦਰਸ਼ਕ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਬਿਨਾ ਦਰਸ਼ਕਾਂ ਦੇ ਆਈਪੀਐਲ ਇੱਕ ਬਿਹਤਰ ਵਿਕਲਪ ਹੋਵੇਗਾ, ਘੱਟੋ-ਘੱਟ ਇਸ ਨਾਲ ਲੋਕਾਂ ਦਾ ਮਨੋਰੰਜਨ ਤਾਂ ਹੋਵੇਗਾ। ਇਸ ਮੌਕੇ ਹਾਰਦਿਕ ਨਾਲ ਕਰੁਣਾਲ ਪੰਡਿਆ ਵੀ ਸਹਿਮਤ ਹੋਏ।
'ਕੌਫ਼ੀ ਵਿਦ ਕਰਨ' ਟੈਲੀਵਿਜ਼ਨ ਪ੍ਰੋਗਰਾਮ ਵਿੱਚ ਹੋਏ ਵਿਵਾਦ ਬਾਰੇ ਪੁੱਛੇ ਜਾਣ 'ਤੇ ਹਾਰਦਿਕ ਨੇ ਕਿਹਾ ਕਿ ਉਨ੍ਹਾਂ ਨੂੰ ਕੌਫ਼ੀ ਦਾ ਉਹ ਕੱਪ ਕਾਫੀ ਮਹਿੰਗਾ ਪਿਆ। ਉਨ੍ਹਾਂ ਕਿਹਾ ਕਿ ਉਹ ਕੌਫ਼ੀ ਨਹੀਂ ਬਲਕਿ ਗ੍ਰੀਨ ਟੀ ਪੀਂਦੇ ਹਨ, ਸਿਰਫ ਇੱਕ ਵਾਰ ਕੌਫ਼ੀ ਪੀਤੀ ਜੋ ਉਸ ਲਈ ਬਹੁਤ ਮਹਿੰਗੀ ਸਾਬਤ ਹੋਈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)