ਪੜਚੋਲ ਕਰੋ
Advertisement
Harleen Deol Catch Video: ਹਰਲੀਨ ਦਿਓਲ ਨੇ ਬਾਊਂਡਰੀ 'ਤੇ 'ਸੁਪਰਵੁਮੈਨ' ਬਣ ਫੜਿਆ ਸ਼ਾਨਦਾਰ ਕੈਚ, ਹਰ ਕੋਈ ਰਹਿ ਗਿਆ ਹੈਰਾਨ
ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੇ ਟੀ -20 ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 18 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਚ 177 ਦੌੜਾਂ ਬਣਾਈਆਂ।
ਨਵੀਂ ਦਿੱਲੀ: ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੇ ਟੀ -20 ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 18 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਚ 177 ਦੌੜਾਂ ਬਣਾਈਆਂ। ਮੀਂਹ ਪ੍ਰਭਾਵਤ ਮੈਚ ਵਿੱਚ ਭਾਰਤ ਲਈ ਟੀਚਾ ਡੀ/ਐਲ ਨਿਯਮ ਤਹਿਤ ਮੁੜ ਤਹਿ ਕੀਤਾ ਗਿਆ। ਟੀਮ ਇੰਡੀਆ ਨੂੰ ਜਿੱਤ ਲਈ 8.4 ਓਵਰਾਂ ਵਿੱਚ 73 ਦੌੜਾਂ ਬਣਾਉਣਾ ਪਿਆ। ਭਾਰਤੀ ਟੀਮ 3 ਵਿਕਟਾਂ ਦੇ ਨੁਕਸਾਨ 'ਤੇ ਸਿਰਫ 54 ਦੌੜਾਂ ਹੀ ਬਣਾ ਸਕੀ ਅਤੇ ਮੈਚ 18 ਦੌੜਾਂ ਨਾਲ ਹਾਰ ਗਈ। ਇੰਗਲੈਂਡ ਦੀ ਤਿੰਨ ਮੈਚਾਂ ਦੀ ਟੀ 20 ਆਈ ਸੀਰੀਜ਼ ਵਿਚ 1-0 ਦੀ ਬੜ੍ਹਤ ਹੈ ਅਤੇ ਦੂਜਾ ਮੈਚ 11 ਜੁਲਾਈ ਨੂੰ ਖੇਡਿਆ ਜਾਵੇਗਾ।
ਇਸ ਮੈਚ ਵਿੱਚ ਹਰਲੀਨ ਦਾ ਇੱਕ ਸ਼ਾਨਦਾਰ ਕੈਚ ਸੁਰਖੀਆਂ ਵਿੱਚ ਰਿਹਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਹਰਲੀਨ ਨੇ ਇੰਗਲੈਂਡ ਦੀ ਪਾਰੀ ਦੇ 19 ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਬਾਉਂਡਰੀ ਲਾਈਨ 'ਤੇ ਹਵਾ 'ਚ ਗੋਤਾ ਲਗਾ ਕੇ ਐਮੀ ਜੋਨਸ ਦਾ ਸ਼ਾਨਦਾਰ ਕੈਚ ਫੜਿਆ। ਹਰਲੀਨ ਦੇ ਇਸ ਸ਼ਾਨਦਾਰ ਕੈਚ ਦੀ ਸੋਸ਼ਲ ਮੀਡੀਆ 'ਤੇ ਖੂਬ ਤਾਰੀਫ ਹੋ ਰਹੀ ਹੈ। ਹਰਲੀਨ ਦਿਓਲ ਲੰਮੇ ਸਮੇਂ ਤੋਂ ਫੀਲਡਿੰਗ ਕਰ ਰਹੀ ਸੀ। ਇੰਗਲੈਂਡ ਦੀ ਵਿਕਟਕੀਪਰ ਐਮੀ ਜੋਨਸ ਸਟ੍ਰਾਈਕ 'ਤੇ ਸੀ।
ਖਤਰਨਾਕ ਦਿਖ ਰਹੀ ਜੋਨਜ਼ ਨੇ ਸ਼ਿਖਾ ਪਾਂਡੇ ਦੀ ਗੇਂਦ ਡੀਪ ਵਿਚ ਖੇਡੀ। ਸਾਰਿਆਂ ਨੇ ਸੋਚਿਆ ਕਿ ਇਹ ਗੇਂਦ ਅਸਾਨੀ ਨਾਲ ਬਾਉਂਡਰੀ ਲਾਈਨ ਨੂੰ ਪਾਰ ਕਰ ਦੇਵੇਗੀ ਪਰ ਹਰਲੀਨ ਨੇ ਜ਼ਬਰਦਸਤ ਫੀਲਡਿੰਗ ਕੀਤੀ। ਕੈਚ ਫੜਨ ਲਈ ਹਰਲੀਨ ਹਵਾ ਵਿੱਚ ਛਾਲ ਮਾਰ ਗਈ। ਹਰਲੀਨ ਅਤੇ ਬਾਊਂਡਰੀ ਰੌਪ ਦੇ ਵਿਚਕਾਰ ਦੂਰੀ ਸਿਰਫ ਕੁਝ ਸੈਂਟੀਮੀਟਰ ਸੀ। ਹਰਲੀਨ ਨੇ ਗੇਂਦ ਨੂੰ ਹਵਾ ਵਿੱਚ ਬਾਊਂਸ ਕਰ ਦਿੱਤਾ ਅਤੇ ਖੁਦ ਬਾਊਂਡਰੀ ਦੇ ਬਾਹਰ ਛਾਲ ਮਾਰ ਗਈ, ਪਰ ਇੱਕ ਪਲ ਵਿੱਚ ਹੀ ਬਾਊਂਡਰੀ ਦੇ ਅੰਦਰ ਹਵਾ 'ਚ ਗੋਤਾ ਲਗਾਉਂਦੇ ਕੈਚ ਫੜ੍ਹ ਲਿਆ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement