IPL 2024: ਆਈਪੀਐਲ ਤੋਂ ਠੀਕ ਪਹਿਲਾਂ ਦਿੱਲੀ ਨੂੰ ਝਟਕਾ, ਹੈਰੀ ਬਰੂਕ ਨੇ ਖੇਡਣ ਤੋਂ ਕਰ ਦਿੱਤਾ ਮਨਾਂ, ਜਾਣੋ ਕੀ ਹੈ ਇਸ ਦੀ ਵਜ੍ਹਾ
Harry Brook Delhi Capitals: ਦਿੱਲੀ ਕੈਪੀਟਲਜ਼ ਇੱਕ ਨਵੇਂ ਖਿਡਾਰੀ ਦੀ ਤਲਾਸ਼ ਕਰ ਰਹੀ ਹੈ। ਰਿਪੋਰਟ ਮੁਤਾਬਕ ਹੈਰੀ ਬਰੂਕ ਨੇ IPL 2024 'ਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।
Harry Brook Delhi Capitals: ਦਿੱਲੀ ਕੈਪੀਟਲਜ਼ ਨੂੰ ਆਈਪੀਐਲ 2024 ਤੋਂ ਪਹਿਲਾ ਝਟਕਾ ਲੱਗਾ ਹੈ। ਹੈਰੀ ਬਰੂਕ ਨੇ ਇਸ ਸੀਜ਼ਨ 'ਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਬਰੁਕ ਨੇ IPL 2024 ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਹੁਣ ਦਿੱਲੀ ਕੈਪੀਟਲਜ਼ ਬਰੂਕ ਦੀ ਜਗ੍ਹਾ ਨਵੇਂ ਖਿਡਾਰੀ ਦੀ ਤਲਾਸ਼ ਕਰ ਰਹੀ ਹੈ। ਦਿੱਲੀ ਨੇ ਬਰੁਕ ਨੂੰ ਨਿਲਾਮੀ 'ਚ 4 ਕਰੋੜ ਰੁਪਏ 'ਚ ਖਰੀਦਿਆ ਹੈ।
ਦਰਅਸਲ ਇੰਗਲੈਂਡ ਨੇ ਭਾਰਤ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਲਈ ਹੈਰੀ ਬਰੂਕ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਸੀ। ਪਰ ਬਰੂਕ ਨੇ ਨਿੱਜੀ ਕਾਰਨਾਂ ਕਰਕੇ ਆਪਣਾ ਨਾਂ ਵਾਪਸ ਲੈ ਲਿਆ। ਕ੍ਰਿਕਬਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਉਸਨੇ ਹੁਣ ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਬਰੂਕ ਦਾ ਆਈਪੀਐਲ ਕਰੀਅਰ ਬਹੁਤ ਲੰਬਾ ਨਹੀਂ ਰਿਹਾ। ਉਸ ਨੇ ਹੁਣ ਤੱਕ 11 ਮੈਚ ਖੇਡੇ ਹਨ ਅਤੇ ਇਸ ਦੌਰਾਨ 190 ਦੌੜਾਂ ਬਣਾਈਆਂ ਹਨ। ਬਰੁਕ ਨੇ ਆਈਪੀਐਲ ਵਿੱਚ ਵੀ ਸੈਂਕੜਾ ਲਗਾਇਆ ਹੈ। ਉਹ ਪਿਛਲੇ ਸੀਜ਼ਨ 'ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਿਆ ਸੀ।
ਬਰੂਕ ਨੂੰ ਦਿੱਲੀ ਕੈਪੀਟਲਸ ਨੇ ਨਿਲਾਮੀ ਵਿੱਚ ਦੁੱਗਣੀ ਰਕਮ ਦੇ ਕੇ ਖਰੀਦਿਆ ਸੀ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਪਰ ਦਿੱਲੀ ਨੇ ਉਸ ਨੂੰ 4 ਕਰੋੜ ਰੁਪਏ ਵਿੱਚ ਖਰੀਦ ਲਿਆ ਸੀ। ਦਿੱਲੀ ਹੁਣ ਬਰੂਕ ਦੀ ਜਗ੍ਹਾ ਨਵੇਂ ਖਿਡਾਰੀ ਦੀ ਤਲਾਸ਼ ਕਰ ਰਹੀ ਹੈ। ਬਰੂਕ ਦਾ ਸਮੁੱਚਾ ਟੀ-20 ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਸ ਨੇ 127 ਮੈਚਾਂ 'ਚ 3032 ਵਿਕਟਾਂ ਲਈਆਂ ਹਨ। ਬਰੂਕ ਨੇ ਟੂਰਨਾਮੈਂਟ 'ਚ 3 ਸੈਂਕੜੇ ਅਤੇ 11 ਅਰਧ ਸੈਂਕੜੇ ਲਗਾਏ ਹਨ। ਉਸਦਾ ਸਰਵੋਤਮ ਟੀ-20 ਸਕੋਰ ਨਾਬਾਦ 105 ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।