Hima Das: ਹਿਮਾ ਦਾਸ ਵਲੋਂ NIS 'ਚ ਖਰਾਬ ਖਾਣੇ ਦੀ ਖੇਡ ਮੰਤਰੀ ਨੂੰ ਸ਼ਿਕਾਇਤ
ਜਕਾਰਤਾ ਏਸ਼ੀਆ ਖੇਡਾਂ 'ਚ ਦੋ ਸੋਨੇ ਦੇ ਮੈਡਲ ਜਿਤਣ ਵਾਲੀ ਹਿਮਾ ਦਾਸ ਅਤੇ ਹੋਰ ਖਿਡਾਰੀਆਂ ਨੇ ਨੇਤਾਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (NIS) 'ਚ ਮਿਲਣ ਵਾਲੇ ਖਾਣੇ ਦੀ ਕੁਆਲਟੀ ਨੂੰ ਲੈ ਕੇ ਸਵਾਲ ਚੁੱਕੇ ਹਨ।
ਨਵੀਂ ਦਿੱਲੀ: ਜਕਾਰਤਾ ਏਸ਼ੀਆ ਖੇਡਾਂ 'ਚ ਦੋ ਸੋਨੇ ਦੇ ਮੈਡਲ ਜਿਤਣ ਵਾਲੀ ਹਿਮਾ ਦਾਸ ਅਤੇ ਹੋਰ ਖਿਡਾਰੀਆਂ ਨੇ ਨੇਤਾਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (NIS) 'ਚ ਮਿਲਣ ਵਾਲੇ ਖਾਣੇ ਦੀ ਕੁਆਲਟੀ ਨੂੰ ਲੈ ਕੇ ਸਵਾਲ ਚੁੱਕੇ ਹਨ।NIS ਇਸ ਤੋਂ ਪਹਿਲਾਂ ਵੀ ਸੁਰਖੀਆਂ 'ਚ ਰਿਹਾ ਸੀ ਜਦੋਂ ਦੋ ਮੁਕੇਬਾਜ਼ਾਂ ਤੇ ਸੋਸ਼ਲ ਡਿਸਟੈਂਸਿੰਗ ਦਾ ਉਲੰਘਣ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਤਾਜ਼ਾ ਮਾਮਲਾ ਖਰਾਬ ਭੋਜਨ ਮਿਲਣ ਦਾ ਹੈ।
ਟਾਇਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਮੁਤਾਬਿਕ ਪਿਛਲੇ ਮਹੀਨੇ ਅਗਸਤ 'ਚ ਹਿਮਾ ਦਾਸ ਅਤੇ ਕੁਝ ਹੋਰ ਖਿਡਾਰੀਆਂ ਨੇ ਸ਼ਿਕਾਇਤ ਦਰਜ ਕੀਤੀ ਸੀ।ਇਸ ਦੇ ਨਾਲ ਹੀ ਖਿਡਾਰੀਆਂ ਨੇ ਰਸੋਈ ਦੀ ਸਾਫ ਸਫਾਈ ਨੂੰ ਲੈ ਕੇ ਵੀ ਵਿਰੋਧ ਕੀਤਾ ਸੀ।ਇਸ ਘਟਨਾ ਦੀ ਜਾਣਕਾਰੀ ਸਪੋਰਟਸ ਅਥਾਰਟੀ ਆਫ ਇੰਡੀਆ (SAI) ਨੂੰ ਮਿਲਣ ਤੋਂ ਬਾਅਦ ਉਸ ਨੇ ਇੱਕ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ।ਇਹ ਕਮੇਟੀ ਖਿਡਾਰੀਆਂ ਨੂੰ ਚੰਗਾ ਭੋਜਨ ਮਿਲਣ ਨੂੰ ਯਕੀਨੀ ਬਣਾਏਗੀ।
ਫਿਲਹਾਲ SAI ਵਲੋਂ ਇਸ ਮਾਮਲੇ ਤੇ ਕੋਈ ਵਧੇਰੇ ਜਾਣਕਾਰੀ ਤਾਂ ਨਹੀਂ ਹੈ।ਜਾਣਕਾਰੀ ਮੁਤਾਬਿਕ ਹਿਮਾ ਨੇ ਆਪਣੇ ਖਾਣੇ 'ਚ ਹੱਥ ਦੇ ਨਹੁੰ ਮਿਲਣ ਦੀ ਸ਼ਿਕਾਇਤ ਕੀਤੀ ਸੀ।ਖਿਡਾਰੀਆਂ ਨੇ ਇਸ ਦੀ ਤਸਵੀਰ ਖਿੱਚ ਕੇ ਵੀ NIS ਨੂੰ ਭੇਜੀ ਸੀ।ਸੂਤਰਾਂ ਮੁਤਾਬਿਕ ਹਿਮਾ ਨੇ ਇਸ ਸਬੰਧੀ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਵੀ ਗੱਲਬਾਤ ਕੀਤੀ।ਜਿਸ ਤੋਂ ਬਾਅਦ ਖੇਡ ਮੰਤਰੀ ਨੇ ਖਿਡਾਰੀਆਂ ਦੀ ਪਰੇਸ਼ਾਨੀ ਦਾ ਤਰੁੰਤ ਹੱਲ ਕਰਨ ਲਈ SAI ਨੂੰ ਕਿਹਾ ਸੀ।ਜਿਸ ਤੋਂ ਬਾਅਦ ਖਿਡਾਰੀਆਂ ਅਤੇ ਅਧਿਕਾਰੀਆਂ ਵਿਚਾਲੇ ਇੱਕ ਵਰਚੁਅਲ ਮੀਟਿੰਗ ਵੀ ਹੋਈ।